couponatlas.

Гуру Грантх Сахиб (гурмукхи): Анг 267

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮੁਖਿ ਅਪਿਆਉ; ਬੈਠ ਕਉ ਦੈਨ ॥ ਇਹੁ ਨਿਰਗੁਨੁ; ਗੁਨੁ ਕਛੂ. ਨ ਬੂਝੈ ॥ ਬਖਸਿ ਲੇਹੁ; ਤਉ ਨਾਨਕ ਸੀਝੈ ॥੧॥ ਜਿਹ ਪ੍ਰਸਾਦਿ; ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ; ਬਨਿਤਾ ਸੰਗਿ ਹਸਹਿ ॥ ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥ ਸੁਖਦਾਈ; ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ; ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ; ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ; ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ; ਅਵਰ ਸੰਗਿ ਰਚਨਾ ॥ ਐਸੇ ਦੋਖ; ਮੂੜ ਅੰਧ ਬਿਆਪੇ ॥ ਨਾਨਕ. ਕਾਢਿ ਲੇਹੁ; ਪ੍ਰਭ ਆਪੇ ॥੨॥ ਆਦਿ ਅੰਤਿ; ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ. ਨ ਕਰੈ; ਗਵਾਰੁ ॥ ਜਾ ਕੀ ਸੇਵਾ; ਨਵ ਨਿਧਿ ਪਾਵੈ ॥ ਤਾ ਸਿਉ ਮੂੜਾ; ਮਨੁ. ਨਹੀ ਲਾਵੈ ॥ ਜੋ ਠਾਕੁਰੁ; ਸਦ ਸਦਾ ਹਜੂਰੇ ॥ ਤਾ ਕਉ ਅੰਧਾ; ਜਾਨਤ ਦੂਰੇ ॥ ਜਾ ਕੀ ਟਹਲ; ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ; ਮੁਗਧੁ ਅਜਾਨੁ ॥ ਸਦਾ ਸਦਾ; ਇਹੁ ਭੂਲਨਹਾਰੁ ॥ ਨਾਨਕ; ਰਾਖਨਹਾਰੁ ਅਪਾਰੁ ॥੩॥ ਰਤਨੁ ਤਿਆਗਿ; ਕਉਡੀ ਸੰਗਿ ਰਚੈ ॥ ਸਾਚੁ ਛੋਡਿ; ਝੂਠ ਸੰਗਿ ਮਚੈ ॥ ਜੋ ਛਡਨਾ; ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ; ਸੋ ਦੂਰਿ ਪਰਾਨੈ ॥ ਛੋਡਿ ਜਾਇ; ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ; ਤਿਸੁ ਪਰਹਰੈ ॥ ਚੰਦਨ ਲੇਪੁ; ਉਤਾਰੈ ਧੋਇ ॥ ਗਰਧਬ ਪ੍ਰੀਤਿ; ਭਸਮ ਸੰਗਿ ਹੋਇ ॥ ਅੰਧ ਕੂਪ ਮਹਿ; ਪਤਿਤ ਬਿਕਰਾਲ ॥ ਨਾਨਕ. ਕਾਢਿ ਲੇਹੁ; ਪ੍ਰਭ ਦਇਆਲ ॥੪॥ ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ; ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ; ਕਰੈ ਛਪਾਇਆ ॥ ਬਾਹਰਿ; ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ ॥ ਅੰਤਰਿ ਅਗਨਿ; ਬਾਹਰਿ ਤਨੁ ਸੁਆਹ ॥ ਗਲਿ ਪਾਥਰ; ਕੈਸੇ ਤਰੈ ਅਥਾਹ ॥ ਜਾ ਕੈ ਅੰਤਰਿ; ਬਸੈ ਪ੍ਰਭੁ ਆਪਿ ॥ ਨਾਨਕ. ਤੇ ਜਨ; ਸਹਜਿ ਸਮਾਤਿ ॥੫॥ ਸੁਨਿ; ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ; ਓੜਿ ਨਿਬਹਾਵੈ ॥ ਕਹਾ ਬੁਝਾਰਤਿ; ਬੂਝੈ ਡੋਰਾ ॥ ਨਿਸਿ ਕਹੀਐ; ਤਉ ਸਮਝੈ ਭੋਰਾ ॥ ਕਹਾ ਬਿਸਨਪਦ; ਗਾਵੈ ਗੁੰਗ ॥ ਜਤਨ ਕਰੈ; ਤਉ ਭੀ ਸੁਰ ਭੰਗ ॥ ਕਹ ਪਿੰਗੁਲ; ਪਰਬਤ ਪਰ ਭਵਨ ॥ ਨਹੀ ਹੋਤ ਊਹਾ. ਉਸੁ ਗਵਨ ॥ ਕਰਤਾਰ ਕਰੁਣਾ ਮੈ; ਦੀਨੁ ਬੇਨਤੀ ਕਰੈ ॥ ਨਾਨਕ; ਤੁਮਰੀ ਕਿਰਪਾ ਤਰੈ ॥੬॥ ਸੰਗਿ ਸਹਾਈ; ਸੁ ਆਵੈ ਨ. ਚੀਤਿ ॥ ਜੋ ਬੈਰਾਈ; ਤਾ ਸਿਉ ਪ੍ਰੀਤਿ ॥ ਬਲੂਆ ਕੇ ਗ੍ਰਿਹ; ਭੀਤਰਿ ਬਸੈ ॥ ਅਨਦ ਕੇਲ; ਮਾਇਆ ਰੰਗਿ ਰਸੈ ॥ ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ ॥ ਕਾਲੁ ਨ ਆਵੈ; ਮੂੜੇ ਚੀਤਿ ॥ ਬੈਰ ਬਿਰੋਧ; ਕਾਮ ਕ੍ਰੋਧ ਮੋਹ ॥ ਝੂਠ ਬਿਕਾਰ; ਮਹਾ ਲੋਭ ਧ੍ਰੋਹ ॥
Источники и права