couponatlas.

Гуру Грантх Сахиб (гурмукхи): Анг 281

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸ ਨੋ ਕ੍ਰਿਪਾ ਕਰੈ; ਤਿਸੁ ਆਪਨ ਨਾਮੁ ਦੇਇ ॥ ਬਡਭਾਗੀ; ਨਾਨਕ. ਜਨ ਸੇਇ ॥੮॥੧੩॥ ਸਲੋਕੁ ॥ ਤਜਹੁ ਸਿਆਨਪ. ਸੁਰਿ ਜਨਹੁ; ਸਿਮਰਹੁ. ਹਰਿ ਹਰਿ ਰਾਇ ॥ ਏਕ ਆਸ ਹਰਿ. ਮਨਿ ਰਖਹੁ; ਨਾਨਕ. ਦੂਖੁ ਭਰਮੁ ਭਉ ਜਾਇ ॥੧॥ ਅਸਟਪਦੀ ॥ ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥ ਦੇਵਨ ਕਉ; ਏਕੈ ਭਗਵਾਨੁ ॥ ਜਿਸ ਕੈ ਦੀਐ; ਰਹੈ ਅਘਾਇ ॥ ਬਹੁਰਿ; ਨ ਤ੍ਰਿਸਨਾ ਲਾਗੈ ਆਇ ॥ ਮਾਰੈ; ਰਾਖੈ ਏਕੋ ਆਪਿ ॥ ਮਾਨੁਖ ਕੈ; ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ; ਸੁਖੁ ਹੋਇ ॥ ਤਿਸ ਕਾ ਨਾਮੁ; ਰਖੁ ਕੰਠਿ ਪਰੋਇ ॥ ਸਿਮਰਿ ਸਿਮਰਿ; ਸਿਮਰਿ ਪ੍ਰਭੁ ਸੋਇ ॥ ਨਾਨਕ; ਬਿਘਨੁ. ਨ ਲਾਗੈ ਕੋਇ ॥੧॥ ਉਸਤਤਿ ਮਨ ਮਹਿ; ਕਰਿ ਨਿਰੰਕਾਰ ॥ ਕਰਿ ਮਨ ਮੇਰੇ; ਸਤਿ ਬਿਉਹਾਰ ॥ ਨਿਰਮਲ ਰਸਨਾ; ਅੰਮ੍ਰਿਤੁ ਪੀਉ ॥ ਸਦਾ ਸੁਹੇਲਾ; ਕਰਿ ਲੇਹਿ ਜੀਉ ॥ ਨੈਨਹੁ ਪੇਖੁ; ਠਾਕੁਰ ਕਾ ਰੰਗੁ ॥ ਸਾਧਸੰਗਿ; ਬਿਨਸੈ ਸਭ ਸੰਗੁ ॥ ਚਰਨ ਚਲਉ; ਮਾਰਗਿ ਗੋਬਿੰਦ ॥ ਮਿਟਹਿ ਪਾਪ; ਜਪੀਐ ਹਰਿ ਬਿੰਦ ॥ ਕਰ ਹਰਿ ਕਰਮ; ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ; ਊਜਲ ਮਥਾ ॥੨॥ ਬਡਭਾਗੀ ਤੇ ਜਨ; ਜਗ ਮਾਹਿ ॥ ਸਦਾ ਸਦਾ; ਹਰਿ ਕੇ ਗੁਨ ਗਾਹਿ ॥ ਰਾਮ ਨਾਮ; ਜੋ ਕਰਹਿ ਬੀਚਾਰ ॥ ਸੇ ਧਨਵੰਤ ਗਨੀ; ਸੰਸਾਰ ॥ ਮਨਿ ਤਨਿ ਮੁਖਿ; ਬੋਲਹਿ ਹਰਿ ਮੁਖੀ ॥ ਸਦਾ ਸਦਾ; ਜਾਨਹੁ ਤੇ ਸੁਖੀ ॥ ਏਕੋ ਏਕੁ; ਏਕੁ ਪਛਾਨੈ ॥ ਇਤ ਉਤ ਕੀ; ਓਹੁ ਸੋਝੀ ਜਾਨੈ ॥ ਨਾਮ ਸੰਗਿ; ਜਿਸ ਕਾ ਮਨੁ ਮਾਨਿਆ ॥ ਨਾਨਕ; ਤਿਨਹਿ ਨਿਰੰਜਨੁ ਜਾਨਿਆ ॥੩॥ ਗੁਰ ਪ੍ਰਸਾਦਿ; ਆਪਨ ਆਪੁ ਸੁਝੈ ॥ ਤਿਸ ਕੀ ਜਾਨਹੁ; ਤ੍ਰਿਸਨਾ ਬੁਝੈ ॥ ਸਾਧਸੰਗਿ; ਹਰਿ ਹਰਿ ਜਸੁ ਕਹਤ ॥ ਸਰਬ ਰੋਗ ਤੇ; ਓਹੁ ਹਰਿ ਜਨੁ ਰਹਤ ॥ ਅਨਦਿਨੁ ਕੀਰਤਨੁ; ਕੇਵਲ ਬਖੵਾਨੁ ॥ ਗ੍ਰਿਹਸਤ ਮਹਿ; ਸੋਈ ਨਿਰਬਾਨੁ ॥ ਏਕ ਊਪਰਿ; ਜਿਸੁ ਜਨ ਕੀ ਆਸਾ ॥ ਤਿਸ ਕੀ ਕਟੀਐ; ਜਮ ਕੀ ਫਾਸਾ ॥ ਪਾਰਬ੍ਰਹਮ ਕੀ; ਜਿਸੁ ਮਨਿ ਭੂਖ ॥ ਨਾਨਕ. ਤਿਸਹਿ; ਨ ਲਾਗਹਿ ਦੂਖ ॥੪॥ ਜਿਸ ਕਉ ਹਰਿ ਪ੍ਰਭੁ; ਮਨਿ ਚਿਤਿ ਆਵੈ ॥ ਸੋ ਸੰਤੁ ਸੁਹੇਲਾ; ਨਹੀ ਡੁਲਾਵੈ ॥ ਜਿਸੁ ਪ੍ਰਭੁ ਅਪੁਨਾ; ਕਿਰਪਾ ਕਰੈ ॥ ਸੋ ਸੇਵਕੁ; ਕਹੁ ਕਿਸ ਤੇ ਡਰੈ ॥ ਜੈਸਾ ਸਾ; ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ; ਆਪਿ ਸਮਾਇਆ ॥ ਸੋਧਤ ਸੋਧਤ; ਸੋਧਤ ਸੀਝਿਆ ॥ ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥ ਜਬ ਦੇਖਉ; ਤਬ ਸਭੁ ਕਿਛੁ ਮੂਲੁ ॥ ਨਾਨਕ. ਸੋ ਸੂਖਮੁ; ਸੋਈ ਅਸਥੂਲੁ ॥੫॥ ਨਹ ਕਿਛੁ ਜਨਮੈ; ਨਹ ਕਿਛੁ ਮਰੈ ॥ ਆਪਨ ਚਲਿਤੁ; ਆਪ ਹੀ ਕਰੈ ॥ ਆਵਨੁ ਜਾਵਨੁ; ਦ੍ਰਿਸਟਿ ਅਨਦ੍ਰਿਸਟਿ ॥ ਆਗਿਆਕਾਰੀ; ਧਾਰੀ ਸਭ ਸ੍ਰਿਸਟਿ ॥
Источники и права