couponatlas.

Гуру Грантх Сахиб (гурмукхи): Анг 282

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪੇ ਆਪਿ; ਸਗਲ ਮਹਿ ਆਪਿ ॥ ਅਨਿਕ ਜੁਗਤਿ ਰਚਿ; ਥਾਪਿ ਉਥਾਪਿ ॥ ਅਬਿਨਾਸੀ; ਨਾਹੀ ਕਿਛੁ ਖੰਡ ॥ ਧਾਰਣ ਧਾਰਿ ਰਹਿਓ; ਬ੍ਰਹਮੰਡ ॥ ਅਲਖ ਅਭੇਵ; ਪੁਰਖ ਪਰਤਾਪ ॥ ਆਪਿ ਜਪਾਏ; ਤ ਨਾਨਕ. ਜਾਪ ॥੬॥ ਜਿਨ ਪ੍ਰਭੁ ਜਾਤਾ; ਸੁ ਸੋਭਾਵੰਤ ॥ ਸਗਲ ਸੰਸਾਰੁ; ਉਧਰੈ ਤਿਨ ਮੰਤ ॥ ਪ੍ਰਭ ਕੇ ਸੇਵਕ; ਸਗਲ ਉਧਾਰਨ ॥ ਪ੍ਰਭ ਕੇ ਸੇਵਕ; ਦੂਖ ਬਿਸਾਰਨ ॥ ਆਪੇ ਮੇਲਿ ਲਏ; ਕਿਰਪਾਲ ॥ ਗੁਰ ਕਾ ਸਬਦੁ ਜਪਿ; ਭਏ ਨਿਹਾਲ ॥ ਉਨ ਕੀ ਸੇਵਾ; ਸੋਈ ਲਾਗੈ ॥ ਜਿਸ ਨੋ ਕ੍ਰਿਪਾ ਕਰਹਿ; ਬਡਭਾਗੈ ॥ ਨਾਮੁ ਜਪਤ; ਪਾਵਹਿ ਬਿਸ੍ਰਾਮੁ ॥ ਨਾਨਕ. ਤਿਨ ਪੁਰਖ ਕਉ; ਊਤਮ ਕਰਿ ਮਾਨੁ ॥੭॥ ਜੋ ਕਿਛੁ ਕਰੈ; ਸੁ ਪ੍ਰਭ ਕੈ ਰੰਗਿ ॥ ਸਦਾ ਸਦਾ; ਬਸੈ ਹਰਿ ਸੰਗਿ ॥ ਸਹਜ ਸੁਭਾਇ ਹੋਵੈ; ਸੋ ਹੋਇ ॥ ਕਰਣੈਹਾਰੁ; ਪਛਾਣੈ ਸੋਇ ॥ ਪ੍ਰਭ ਕਾ ਕੀਆ; ਜਨ ਮੀਠ ਲਗਾਨਾ ॥ ਜੈਸਾ ਸਾ; ਤੈਸਾ ਦ੍ਰਿਸਟਾਨਾ ॥ ਜਿਸ ਤੇ ਉਪਜੇ; ਤਿਸੁ ਮਾਹਿ ਸਮਾਏ ॥ ਓਇ ਸੁਖ ਨਿਧਾਨ; ਉਨਹੂ ਬਨਿ ਆਏ ॥ ਆਪਸ ਕਉ; ਆਪਿ ਦੀਨੋ ਮਾਨੁ ॥ ਨਾਨਕ. ਪ੍ਰਭ ਜਨੁ; ਏਕੋ ਜਾਨੁ ॥੮॥੧੪॥ ਸਲੋਕੁ ॥ ਸਰਬ ਕਲਾ ਭਰਪੂਰ ਪ੍ਰਭ; ਬਿਰਥਾ ਜਾਨਨਹਾਰ ॥ ਜਾ ਕੈ ਸਿਮਰਨਿ ਉਧਰੀਐ; ਨਾਨਕ. ਤਿਸੁ ਬਲਿਹਾਰ ॥੧॥ ਅਸਟਪਦੀ ॥ ਟੂਟੀ ਗਾਢਨਹਾਰ ਗੋੁਪਾਲ ॥ ਸਰਬ ਜੀਆ ਆਪੇ ਪ੍ਰਤਿਪਾਲ ॥ ਸਗਲ ਕੀ ਚਿੰਤਾ; ਜਿਸੁ ਮਨ ਮਾਹਿ ॥ ਤਿਸ ਤੇ; ਬਿਰਥਾ ਕੋਈ ਨਾਹਿ ॥ ਰੇ ਮਨ ਮੇਰੇ; ਸਦਾ ਹਰਿ ਜਾਪਿ ॥ ਅਬਿਨਾਸੀ ਪ੍ਰਭੁ; ਆਪੇ ਆਪਿ ॥ ਆਪਨ ਕੀਆ; ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ ॥ ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ॥ ਗਤਿ ਨਾਨਕ; ਜਪਿ ਏਕ ਹਰਿ ਨਾਮ ॥੧॥ ਰੂਪਵੰਤੁ ਹੋਇ; ਨਾਹੀ ਮੋਹੈ ॥ ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥ ਧਨਵੰਤਾ ਹੋਇ; ਕਿਆ ਕੋ ਗਰਬੈ ॥ ਜਾ ਸਭੁ ਕਿਛੁ; ਤਿਸ ਕਾ ਦੀਆ ਦਰਬੈ ॥ ਅਤਿ ਸੂਰਾ; ਜੇ ਕੋਊ ਕਹਾਵੈ ॥ ਪ੍ਰਭ ਕੀ ਕਲਾ ਬਿਨਾ; ਕਹ ਧਾਵੈ ॥ ਜੇ ਕੋ ਹੋਇ ਬਹੈ; ਦਾਤਾਰੁ ॥ ਤਿਸੁ ਦੇਨਹਾਰੁ; ਜਾਨੈ ਗਾਵਾਰੁ ॥ ਜਿਸੁ ਗੁਰ ਪ੍ਰਸਾਦਿ; ਤੂਟੈ ਹਉ ਰੋਗੁ ॥ ਨਾਨਕ. ਸੋ ਜਨੁ; ਸਦਾ ਅਰੋਗੁ ॥੨॥ ਜਿਉ ਮੰਦਰ ਕਉ; ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ॥ ਜਿਉ ਪਾਖਾਣੁ; ਨਾਵ ਚੜਿ ਤਰੈ ॥ ਪ੍ਰਾਣੀ. ਗੁਰ ਚਰਣ ਲਗਤੁ; ਨਿਸਤਰੈ ॥ ਜਿਉ ਅੰਧਕਾਰ; ਦੀਪਕ ਪਰਗਾਸੁ ॥ ਗੁਰ ਦਰਸਨੁ ਦੇਖਿ; ਮਨਿ ਹੋਇ ਬਿਗਾਸੁ ॥ ਜਿਉ ਮਹਾ ਉਦਿਆਨ ਮਹਿ; ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ; ਜੋਤਿ ਪ੍ਰਗਟਾਵੈ ॥ ਤਿਨ ਸੰਤਨ ਕੀ; ਬਾਛਉ ਧੂਰਿ ॥ ਨਾਨਕ ਕੀ ਹਰਿ ਲੋਚਾ ਪੂਰਿ ॥੩॥ ਮਨ ਮੂਰਖ; ਕਾਹੇ ਬਿਲਲਾਈਐ ॥
Источники и права