couponatlas.

Гуру Грантх Сахиб (гурмукхи): Анг 285

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸ ਕੀ ਸ੍ਰਿਸਟਿ; ਸੁ ਕਰਣੈਹਾਰੁ ॥ ਅਵਰ. ਨ ਬੂਝਿ; ਕਰਤ ਬੀਚਾਰੁ ॥ ਕਰਤੇ ਕੀ ਮਿਤਿ; ਨ ਜਾਨੈ ਕੀਆ ॥ ਨਾਨਕ. ਜੋ ਤਿਸੁ ਭਾਵੈ; ਸੋ ਵਰਤੀਆ ॥੭॥ ਬਿਸਮਨ ਬਿਸਮ; ਭਏ ਬਿਸਮਾਦ ॥ ਜਿਨਿ ਬੂਝਿਆ; ਤਿਸੁ ਆਇਆ ਸ੍ਵਾਦ ॥ ਪ੍ਰਭ ਕੈ ਰੰਗਿ; ਰਾਚਿ ਜਨ ਰਹੇ ॥ ਗੁਰ ਕੈ ਬਚਨਿ; ਪਦਾਰਥ ਲਹੇ ॥ ਓਇ ਦਾਤੇ; ਦੁਖ ਕਾਟਨਹਾਰ ॥ ਜਾ ਕੈ ਸੰਗਿ; ਤਰੈ ਸੰਸਾਰ ॥ ਜਨ ਕਾ ਸੇਵਕੁ; ਸੋ ਵਡਭਾਗੀ ॥ ਜਨ ਕੈ ਸੰਗਿ; ਏਕ ਲਿਵ ਲਾਗੀ ॥ ਗੁਨ ਗੋਬਿਦ; ਕੀਰਤਨੁ ਜਨੁ ਗਾਵੈ ॥ ਗੁਰ ਪ੍ਰਸਾਦਿ; ਨਾਨਕ. ਫਲੁ ਪਾਵੈ ॥੮॥੧੬॥ ਸਲੋਕੁ ॥ ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ਹੋਸੀ ਭਿ ਸਚੁ ॥੧॥ ਅਸਟਪਦੀ ॥ ਚਰਨ ਸਤਿ; ਸਤਿ ਪਰਸਨਹਾਰ ॥ ਪੂਜਾ ਸਤਿ; ਸਤਿ ਸੇਵਦਾਰ ॥ ਦਰਸਨੁ ਸਤਿ; ਸਤਿ ਪੇਖਨਹਾਰ ॥ ਨਾਮੁ ਸਤਿ; ਸਤਿ ਧਿਆਵਨਹਾਰ ॥ ਆਪਿ ਸਤਿ; ਸਤਿ ਸਭ ਧਾਰੀ ॥ ਆਪੇ ਗੁਣ; ਆਪੇ ਗੁਣਕਾਰੀ ॥ ਸਬਦੁ ਸਤਿ; ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ; ਸਤਿ ਜਸੁ ਸੁਨਤਾ ॥ ਬੁਝਨਹਾਰ ਕਉ; ਸਤਿ ਸਭ ਹੋਇ ॥ ਨਾਨਕ ਸਤਿ; ਸਤਿ ਪ੍ਰਭੁ ਸੋਇ ॥੧॥ ਸਤਿ ਸਰੂਪੁ; ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ; ਤਿਨਿ ਮੂਲੁ ਪਛਾਨਿਆ ॥ ਜਾ ਕੈ ਰਿਦੈ; ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ; ਤਿਸੁ ਮਨਿ ਪ੍ਰਗਟਾਇਆ ॥ ਭੈ ਤੇ; ਨਿਰਭਉ ਹੋਇ ਬਸਾਨਾ ॥ ਜਿਸ ਤੇ ਉਪਜਿਆ; ਤਿਸੁ ਮਾਹਿ ਸਮਾਨਾ ॥ ਬਸਤੁ ਮਾਹਿ ਲੇ ਬਸਤੁ ਗਡਾਈ ॥ ਤਾ ਕਉ ਭਿੰਨ; ਨ ਕਹਨਾ ਜਾਈ ॥ ਬੂਝੈ ਬੂਝਨਹਾਰੁ. ਬਿਬੇਕ ॥ ਨਾਰਾਇਨ ਮਿਲੇ. ਨਾਨਕ ਏਕ ॥੨॥ ਠਾਕੁਰ ਕਾ ਸੇਵਕੁ; ਆਗਿਆਕਾਰੀ ॥ ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥ ਠਾਕੁਰ ਕੇ ਸੇਵਕ ਕੈ; ਮਨਿ ਪਰਤੀਤਿ ॥ ਠਾਕੁਰ ਕੇ ਸੇਵਕ ਕੀ; ਨਿਰਮਲ ਰੀਤਿ ॥ ਠਾਕੁਰ ਕਉ; ਸੇਵਕੁ ਜਾਨੈ ਸੰਗਿ ॥ ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ ॥ ਸੇਵਕ ਕਉ; ਪ੍ਰਭ ਪਾਲਨਹਾਰਾ ॥ ਸੇਵਕ ਕੀ; ਰਾਖੈ ਨਿਰੰਕਾਰਾ ॥ ਸੋ ਸੇਵਕੁ; ਜਿਸੁ ਦਇਆ ਪ੍ਰਭੁ ਧਾਰੈ ॥ ਨਾਨਕ. ਸੋ ਸੇਵਕੁ; ਸਾਸਿ ਸਾਸਿ ਸਮਾਰੈ ॥੩॥ ਅਪੁਨੇ ਜਨ ਕਾ; ਪਰਦਾ ਢਾਕੈ ॥ ਅਪਨੇ ਸੇਵਕ ਕੀ; ਸਰਪਰ ਰਾਖੈ ॥ ਅਪਨੇ ਦਾਸ ਕਉ; ਦੇਇ ਵਡਾਈ ॥ ਅਪਨੇ ਸੇਵਕ ਕਉ; ਨਾਮੁ ਜਪਾਈ ॥ ਅਪਨੇ ਸੇਵਕ ਕੀ; ਆਪਿ ਪਤਿ ਰਾਖੈ ॥ ਤਾ ਕੀ ਗਤਿ ਮਿਤਿ; ਕੋਇ ਨ ਲਾਖੈ ॥ ਪ੍ਰਭ ਕੇ ਸੇਵਕ ਕਉ; ਕੋ. ਨ ਪਹੂਚੈ ॥ ਪ੍ਰਭ ਕੇ ਸੇਵਕ; ਊਚ ਤੇ ਊਚੇ ॥ ਜੋ ਪ੍ਰਭਿ; ਅਪਨੀ ਸੇਵਾ ਲਾਇਆ ॥ ਨਾਨਕ. ਸੋ ਸੇਵਕੁ; ਦਹ ਦਿਸਿ ਪ੍ਰਗਟਾਇਆ ॥੪॥ ਨੀਕੀ ਕੀਰੀ ਮਹਿ; ਕਲ ਰਾਖੈ ॥ ਭਸਮ ਕਰੈ; ਲਸਕਰ ਕੋਟਿ ਲਾਖੈ ॥ ਜਿਸ ਕਾ ਸਾਸੁ; ਨ ਕਾਢਤ ਆਪਿ ॥
Источники и права