couponatlas.

Гуру Грантх Сахиб (гурмукхи): Анг 284

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ ਕੈ ਮਨਿ; ਇਹੁ ਅਨਰਾਉ ॥੧॥ ਮਨਸਾ ਪੂਰਨ; ਸਰਨਾ ਜੋਗ ॥ ਜੋ ਕਰਿ ਪਾਇਆ; ਸੋਈ ਹੋਗੁ ॥ ਹਰਨ ਭਰਨ; ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ; ਨ ਜਾਨੈ ਹੋਰੁ ॥ ਅਨਦ ਰੂਪ; ਮੰਗਲ ਸਦ ਜਾ ਕੈ ॥ ਸਰਬ ਥੋਕ; ਸੁਨੀਅਹਿ ਘਰਿ ਤਾ ਕੈ ॥ ਰਾਜ ਮਹਿ ਰਾਜੁ; ਜੋਗ ਮਹਿ ਜੋਗੀ ॥ ਤਪ ਮਹਿ ਤਪੀਸਰੁ; ਗ੍ਰਿਹਸਤ ਮਹਿ ਭੋਗੀ ॥ ਧਿਆਇ ਧਿਆਇ; ਭਗਤਹ ਸੁਖੁ ਪਾਇਆ ॥ ਨਾਨਕ. ਤਿਸੁ ਪੁਰਖ ਕਾ; ਕਿਨੈ. ਅੰਤੁ ਨ ਪਾਇਆ ॥੨॥ ਜਾ ਕੀ ਲੀਲਾ ਕੀ; ਮਿਤਿ ਨਾਹਿ ॥ ਸਗਲ ਦੇਵ; ਹਾਰੇ ਅਵਗਾਹਿ ॥ ਪਿਤਾ ਕਾ ਜਨਮੁ; ਕਿ ਜਾਨੈ ਪੂਤੁ ॥ ਸਗਲ ਪਰੋਈ; ਅਪੁਨੈ ਸੂਤਿ ॥ ਸੁਮਤਿ ਗਿਆਨੁ ਧਿਆਨੁ; ਜਿਨ ਦੇਇ ॥ ਜਨ ਦਾਸ; ਨਾਮੁ ਧਿਆਵਹਿ ਸੇਇ ॥ ਤਿਹੁ ਗੁਣ ਮਹਿ; ਜਾ ਕਉ ਭਰਮਾਏ ॥ ਜਨਮਿ ਮਰੈ; ਫਿਰਿ ਆਵੈ ਜਾਏ ॥ ਊਚ ਨੀਚ; ਤਿਸ ਕੇ ਅਸਥਾਨ ॥ ਜੈਸਾ ਜਨਾਵੈ; ਤੈਸਾ ਨਾਨਕ. ਜਾਨ ॥੩॥ ਨਾਨਾ ਰੂਪ; ਨਾਨਾ ਜਾ ਕੇ ਰੰਗ ॥ ਨਾਨਾ ਭੇਖ ਕਰਹਿ; ਇਕ ਰੰਗ ॥ ਨਾਨਾ ਬਿਧਿ; ਕੀਨੋ ਬਿਸਥਾਰੁ ॥ ਪ੍ਰਭੁ ਅਬਿਨਾਸੀ; ਏਕੰਕਾਰੁ ॥ ਨਾਨਾ ਚਲਿਤ ਕਰੇ; ਖਿਨ ਮਾਹਿ ॥ ਪੂਰਿ ਰਹਿਓ; ਪੂਰਨੁ ਸਭ ਠਾਇ ॥ ਨਾਨਾ ਬਿਧਿ ਕਰਿ; ਬਨਤ ਬਨਾਈ ॥ ਅਪਨੀ ਕੀਮਤਿ; ਆਪੇ ਪਾਈ ॥ ਸਭ ਘਟ ਤਿਸ ਕੇ; ਸਭ ਤਿਸ ਕੇ ਠਾਉ ॥ ਜਪਿ ਜਪਿ ਜੀਵੈ; ਨਾਨਕ. ਹਰਿ ਨਾਉ ॥੪॥ ਨਾਮ ਕੇ ਧਾਰੇ; ਸਗਲੇ ਜੰਤ ॥ ਨਾਮ ਕੇ ਧਾਰੇ; ਖੰਡ ਬ੍ਰਹਮੰਡ ॥ ਨਾਮ ਕੇ ਧਾਰੇ; ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ; ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ; ਆਗਾਸ ਪਾਤਾਲ ॥ ਨਾਮ ਕੇ ਧਾਰੇ; ਸਗਲ ਆਕਾਰ ॥ ਨਾਮ ਕੇ ਧਾਰੇ; ਪੁਰੀਆ ਸਭ ਭਵਨ ॥ ਨਾਮ ਕੈ ਸੰਗਿ; ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ; ਆਪਨੈ ਨਾਮਿ ਲਾਏ ॥ ਨਾਨਕ. ਚਉਥੇ ਪਦ ਮਹਿ; ਸੋ ਜਨੁ ਗਤਿ ਪਾਏ ॥੫॥ ਰੂਪੁ ਸਤਿ; ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ; ਕੇਵਲ ਪਰਧਾਨੁ ॥ ਕਰਤੂਤਿ ਸਤਿ; ਸਤਿ ਜਾ ਕੀ ਬਾਣੀ ॥ ਸਤਿ ਪੁਰਖ; ਸਭ ਮਾਹਿ ਸਮਾਣੀ ॥ ਸਤਿ ਕਰਮੁ; ਜਾ ਕੀ ਰਚਨਾ ਸਤਿ ॥ ਮੂਲੁ ਸਤਿ; ਸਤਿ ਉਤਪਤਿ ॥ ਸਤਿ ਕਰਣੀ; ਨਿਰਮਲ ਨਿਰਮਲੀ ॥ ਜਿਸਹਿ ਬੁਝਾਏ; ਤਿਸਹਿ ਸਭ ਭਲੀ ॥ ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ; ਨਾਨਕ. ਗੁਰ ਤੇ ਪਾਈ ॥੬॥ ਸਤਿ ਬਚਨ; ਸਾਧੂ ਉਪਦੇਸ ॥ ਸਤਿ ਤੇ ਜਨ; ਜਾ ਕੈ ਰਿਦੈ ਪ੍ਰਵੇਸ ॥ ਸਤਿ ਨਿਰਤਿ; ਬੂਝੈ ਜੇ ਕੋਇ ॥ ਨਾਮੁ ਜਪਤ; ਤਾ ਕੀ ਗਤਿ ਹੋਇ ॥ ਆਪਿ ਸਤਿ; ਕੀਆ ਸਭੁ ਸਤਿ ॥ ਆਪੇ ਜਾਨੈ; ਅਪਨੀ ਮਿਤਿ ਗਤਿ ॥
Источники и права