couponatlas.

Гуру Грантх Сахиб (гурмукхи): Анг 362

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜੋ ਮਨਿ ਰਾਤੇ; ਹਰਿ ਰੰਗੁ ਲਾਇ ॥ ਤਿਨ ਕਾ ਜਨਮ ਮਰਣ ਦੁਖੁ ਲਾਥਾ; ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ ਸਬਦੁ ਚਾਖੈ; ਸਾਚਾ ਸਾਦੁ ਪਾਏ ॥ ਹਰਿ ਕਾ ਨਾਮੁ; ਮੰਨਿ ਵਸਾਏ ॥ ਹਰਿ ਪ੍ਰਭੁ; ਸਦਾ ਰਹਿਆ ਭਰਪੂਰਿ ॥ ਆਪੇ ਨੇੜੈ ਆਪੇ ਦੂਰਿ ॥੨॥ ਆਖਣਿ ਆਖੈ; ਬਕੈ ਸਭੁ ਕੋਇ ॥ ਆਪੇ ਬਖਸਿ ਮਿਲਾਏ ਸੋਇ ॥ ਕਹਣੈ ਕਥਨਿ; ਨ ਪਾਇਆ ਜਾਇ ॥ ਗੁਰ ਪਰਸਾਦਿ; ਵਸੈ ਮਨਿ ਆਇ ॥੩॥ ਗੁਰਮੁਖਿ; ਵਿਚਹੁ ਆਪੁ ਗਵਾਇ ॥ ਹਰਿ ਰੰਗਿ ਰਾਤੇ; ਮੋਹੁ ਚੁਕਾਇ ॥ ਅਤਿ ਨਿਰਮਲੁ; ਗੁਰਸਬਦ ਵੀਚਾਰ ॥ ਨਾਨਕ; ਨਾਮਿ ਸਵਾਰਣਹਾਰ ॥੪॥੪॥੪੩॥ ਆਸਾ ਮਹਲਾ ੩ ॥ ਦੂਜੈ ਭਾਇ ਲਗੇ; ਦੁਖੁ ਪਾਇਆ ॥ ਬਿਨੁ ਸਬਦੈ; ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਸੇਵੈ; ਸੋਝੀ ਹੋਇ ॥ ਦੂਜੈ ਭਾਇ; ਨ ਲਾਗੈ ਕੋਇ ॥੧॥ ਮੂਲਿ ਲਾਗੇ; ਸੇ ਜਨ ਪਰਵਾਣੁ ॥ ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਗੁਰਸਬਦੀ. ਹਰਿ. ਏਕੋ ਜਾਣੁ ॥੧॥ ਰਹਾਉ ॥ ਡਾਲੀ ਲਾਗੈ; ਨਿਹਫਲੁ ਜਾਇ ॥ ਅੰਧਂ‍ੀ ਕੰਮੀ; ਅੰਧ ਸਜਾਇ ॥ ਮਨਮੁਖੁ ਅੰਧਾ; ਠਉਰ ਨ ਪਾਇ ॥ ਬਿਸਟਾ ਕਾ ਕੀੜਾ; ਬਿਸਟਾ ਮਾਹਿ ਪਚਾਇ ॥੨॥ ਗੁਰ ਕੀ ਸੇਵਾ; ਸਦਾ ਸੁਖੁ ਪਾਏ ॥ ਸੰਤਸੰਗਤਿ ਮਿਲਿ; ਹਰਿ ਗੁਣ ਗਾਏ ॥ ਨਾਮੇ ਨਾਮਿ ਕਰੇ ਵੀਚਾਰੁ ॥ ਆਪਿ ਤਰੈ; ਕੁਲ ਉਧਰਣਹਾਰੁ ॥੩॥ ਗੁਰ ਕੀ ਬਾਣੀ; ਨਾਮਿ ਵਜਾਏ ॥ ਨਾਨਕ; ਮਹਲੁ ਸਬਦਿ ਘਰੁ ਪਾਏ ॥ ਗੁਰਮਤਿ ਸਤ ਸਰਿ; ਹਰਿ ਜਲਿ ਨਾਇਆ ॥ ਦੁਰਮਤਿ ਮੈਲੁ; ਸਭੁ ਦੁਰਤੁ ਗਵਾਇਆ ॥੪॥੫॥੪੪॥ ਆਸਾ ਮਹਲਾ ੩ ॥ ਮਨਮੁਖ ਮਰਹਿ; ਮਰਿ ਮਰਣੁ ਵਿਗਾੜਹਿ ॥ ਦੂਜੈ ਭਾਇ; ਆਤਮ ਸੰਘਾਰਹਿ ॥ ਮੇਰਾ ਮੇਰਾ ਕਰਿ ਕਰਿ; ਵਿਗੂਤਾ ॥ ਆਤਮੁ ਨ ਚੀਨੑੈ; ਭਰਮੈ ਵਿਚਿ ਸੂਤਾ ॥੧॥ ਮਰੁ ਮੁਇਆ; ਸਬਦੇ ਮਰਿ ਜਾਇ ॥ ਉਸਤਤਿ ਨਿੰਦਾ. ਗੁਰਿ, ਸਮ ਜਾਣਾਈ; ਇਸੁ ਜੁਗ ਮਹਿ ਲਾਹਾ, ਹਰਿ ਜਪਿ ਲੈ ਜਾਇ ॥੧॥ ਰਹਾਉ ॥ ਨਾਮ ਵਿਹੂਣ; ਗਰਭ ਗਲਿ ਜਾਇ ॥ ਬਿਰਥਾ ਜਨਮੁ; ਦੂਜੈ ਲੋਭਾਇ ॥ ਨਾਮ ਬਿਹੂਣੀ; ਦੁਖਿ ਜਲੈ ਸਬਾਈ ॥ ਸਤਿਗੁਰਿ ਪੂਰੈ; ਬੂਝ ਬੁਝਾਈ ॥੨॥ ਮਨੁ ਚੰਚਲੁ; ਬਹੁ ਚੋਟਾ ਖਾਇ ॥ ਏਥਹੁ ਛੁੜਕਿਆ; ਠਉਰ ਨ ਪਾਇ ॥ ਗਰਭ ਜੋਨਿ; ਵਿਸਟਾ ਕਾ ਵਾਸੁ ॥ ਤਿਤੁ ਘਰਿ; ਮਨਮੁਖੁ ਕਰੇ ਨਿਵਾਸੁ ॥੩॥ ਅਪੁਨੇ ਸਤਿਗੁਰ ਕਉ; ਸਦਾ ਬਲਿ ਜਾਈ ॥ ਗੁਰਮੁਖਿ; ਜੋਤੀ ਜੋਤਿ ਮਿਲਾਈ ॥ ਨਿਰਮਲ ਬਾਣੀ; ਨਿਜ ਘਰਿ ਵਾਸਾ ॥ ਨਾਨਕ. ਹਉਮੈ ਮਾਰੇ; ਸਦਾ ਉਦਾਸਾ ॥੪॥੬॥੪੫॥ ਆਸਾ ਮਹਲਾ ੩ ॥ ਲਾਲੈ; ਆਪਣੀ ਜਾਤਿ ਗਵਾਈ ॥
Источники и права