couponatlas.

Гуру Грантх Сахиб (гурмукхи): Анг 363

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਨੁ ਮਨੁ ਅਰਪੇ; ਸਤਿਗੁਰ ਸਰਣਾਈ ॥ ਹਿਰਦੈ ਨਾਮੁ; ਵਡੀ ਵਡਿਆਈ ॥ ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ ਸੋ ਲਾਲਾ; ਜੀਵਤੁ ਮਰੈ ॥ ਸੋਗੁ ਹਰਖੁ ਦੁਇ. ਸਮ ਕਰਿ ਜਾਣੈ; ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ ਕਰਣੀ ਕਾਰ; ਧੁਰਹੁ ਫੁਰਮਾਈ ॥ ਬਿਨੁ ਸਬਦੈ; ਕੋ. ਥਾਇ ਨ ਪਾਈ ॥ ਕਰਣੀ ਕੀਰਤਿ; ਨਾਮੁ ਵਸਾਈ ॥ ਆਪੇ ਦੇਵੈ; ਢਿਲ ਨ ਪਾਈ ॥੨॥ ਮਨਮੁਖਿ ਭਰਮਿ ਭੁਲੈ ਸੰਸਾਰੁ ॥ ਬਿਨੁ ਰਾਸੀ; ਕੂੜਾ ਕਰੇ ਵਾਪਾਰੁ ॥ ਵਿਣੁ ਰਾਸੀ; ਵਖਰੁ ਪਲੈ. ਨ ਪਾਇ ॥ ਮਨਮੁਖਿ ਭੁਲਾ; ਜਨਮੁ ਗਵਾਇ ॥੩॥ ਸਤਿਗੁਰੁ ਸੇਵੇ; ਸੁ ਲਾਲਾ ਹੋਇ ॥ ਊਤਮ ਜਾਤੀ; ਊਤਮੁ ਸੋਇ ॥ ਗੁਰ ਪਉੜੀ; ਸਭ ਦੂ ਊਚਾ ਹੋਇ ॥ ਨਾਨਕ; ਨਾਮਿ ਵਡਾਈ ਹੋਇ ॥੪॥੭॥੪੬॥ ਆਸਾ ਮਹਲਾ ੩ ॥ ਮਨਮੁਖਿ ਝੂਠੋ ਝੂਠੁ ਕਮਾਵੈ ॥ ਖਸਮੈ ਕਾ ਮਹਲੁ; ਕਦੇ ਨ ਪਾਵੈ ॥ ਦੂਜੈ ਲਗੀ; ਭਰਮਿ ਭੁਲਾਵੈ ॥ ਮਮਤਾ ਬਾਧਾ; ਆਵੈ ਜਾਵੈ ॥੧॥ ਦੋਹਾਗਣੀ ਕਾ ਮਨ; ਦੇਖੁ ਸੀਗਾਰੁ ॥ ਪੁਤ੍ਰ ਕਲਤਿ ਧਨਿ, ਮਾਇਆ ਚਿਤੁ ਲਾਏ; ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ ਸਦਾ ਸੋਹਾਗਣਿ; ਜੋ ਪ੍ਰਭ ਭਾਵੈ ॥ ਗੁਰਸਬਦੀ; ਸੀਗਾਰੁ ਬਣਾਵੈ ॥ ਸੇਜ ਸੁਖਾਲੀ; ਅਨਦਿਨੁ ਹਰਿ ਰਾਵੈ ॥ ਮਿਲਿ ਪ੍ਰੀਤਮ; ਸਦਾ ਸੁਖੁ ਪਾਵੈ ॥੨॥ ਸਾ ਸੋਹਾਗਣਿ ਸਾਚੀ; ਜਿਸੁ ਸਾਚਿ ਪਿਆਰੁ ॥ ਅਪਣਾ ਪਿਰੁ ਰਾਖੈ; ਸਦਾ ਉਰ ਧਾਰਿ ॥ ਨੇੜੈ ਵੇਖੈ; ਸਦਾ ਹਦੂਰਿ ॥ ਮੇਰਾ ਪ੍ਰਭੁ; ਸਰਬ ਰਹਿਆ ਭਰਪੂਰਿ ॥੩॥ ਆਗੈ; ਜਾਤਿ ਰੂਪੁ. ਨ ਜਾਇ ॥ ਤੇਹਾ ਹੋਵੈ; ਜੇਹੇ ਕਰਮ ਕਮਾਇ ॥ ਸਬਦੇ; ਊਚੋ ਊਚਾ ਹੋਇ ॥ ਨਾਨਕ; ਸਾਚਿ ਸਮਾਵੈ ਸੋਇ ॥੪॥੮॥੪੭॥ ਆਸਾ ਮਹਲਾ ੩ ॥ ਭਗਤਿ ਰਤਾ ਜਨੁ; ਸਹਜਿ ਸੁਭਾਇ ॥ ਗੁਰ ਕੈ ਭੈ; ਸਾਚੈ ਸਾਚਿ ਸਮਾਇ ॥ ਬਿਨੁ ਗੁਰ ਪੂਰੇ; ਭਗਤਿ ਨ ਹੋਇ ॥ ਮਨਮੁਖ ਰੁੰਨੇ; ਅਪਨੀ ਪਤਿ ਖੋਇ ॥੧॥ ਮੇਰੇ ਮਨ; ਹਰਿ ਜਪਿ ਸਦਾ ਧਿਆਇ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ; ਜੋ ਇਛੈ. ਸੋਈ ਫਲੁ ਪਾਇ ॥੧॥ ਰਹਾਉ ॥ ਗੁਰ ਪੂਰੇ ਤੇ; ਪੂਰਾ ਪਾਏ ॥ ਹਿਰਦੈ; ਸਬਦੁ ਸਚੁ ਨਾਮੁ ਵਸਾਏ ॥ ਅੰਤਰੁ ਨਿਰਮਲੁ; ਅੰਮ੍ਰਿਤ ਸਰਿ ਨਾਏ ॥ ਸਦਾ ਸੂਚੇ; ਸਾਚਿ ਸਮਾਏ ॥੨॥ ਹਰਿ ਪ੍ਰਭੁ ਵੇਖੈ; ਸਦਾ ਹਜੂਰਿ ॥ ਗੁਰ ਪਰਸਾਦਿ; ਰਹਿਆ ਭਰਪੂਰਿ ॥ ਜਹਾ ਜਾਉ; ਤਹ ਵੇਖਾ ਸੋਇ ॥ ਗੁਰ ਬਿਨੁ ਦਾਤਾ; ਅਵਰੁ ਨ ਕੋਇ ॥੩॥ ਗੁਰੁ ਸਾਗਰੁ. ਪੂਰਾ ਭੰਡਾਰ ॥ ਊਤਮ ਰਤਨ. ਜਵਾਹਰ ਅਪਾਰ ॥ ਗੁਰ ਪਰਸਾਦੀ ਦੇਵਣਹਾਰੁ ॥ ਨਾਨਕ; ਬਖਸੇ ਬਖਸਣਹਾਰੁ ॥੪॥੯॥੪੮॥ ਆਸਾ ਮਹਲਾ ੩ ॥ ਗੁਰੁ ਸਾਇਰੁ; ਸਤਿਗੁਰੁ ਸਚੁ ਸੋਇ ॥ ਪੂਰੈ ਭਾਗਿ; ਗੁਰ ਸੇਵਾ ਹੋਇ ॥
Источники и права