couponatlas.

Гуру Грантх Сахиб (гурмукхи): Анг 409

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਜਿ ਮਾਨ ਮੋਹ. ਵਿਕਾਰ ਮਿਥਿਆ; ਜਪਿ ਰਾਮ ਰਾਮ ਰਾਮ ॥ ਮਨ; ਸੰਤਨਾ ਕੈ ਚਰਨਿ ਲਾਗੁ ॥੧॥ ਪ੍ਰਭ ਗੋਪਾਲ ਦੀਨ ਦਇਆਲ, ਪਤਿਤ. ਪਾਵਨ ਪਾਰਬ੍ਰਹਮ; ਹਰਿ ਚਰਣ ਸਿਮਰਿ. ਜਾਗੁ ॥ ਕਰਿ ਭਗਤਿ; ਨਾਨਕ. ਪੂਰਨ ਭਾਗੁ ॥੨॥੪॥੧੫੫॥ ਆਸਾ ਮਹਲਾ ੫ ॥ ਹਰਖ ਸੋਗ ਬੈਰਾਗ ਅਨੰਦੀ; ਖੇਲੁ ਰੀ. ਦਿਖਾਇਓ ॥੧॥ ਰਹਾਉ ॥ ਖਿਨਹੂੰ ਭੈ. ਨਿਰਭੈ ਖਿਨਹੂੰ; ਖਿਨਹੂੰ. ਉਠਿ ਧਾਇਓ ॥ ਖਿਨਹੂੰ ਰਸ. ਭੋਗਨ ਖਿਨਹੂੰ; ਖਿਨਹੂ ਤਜਿ ਜਾਇਓ ॥੧॥ ਖਿਨਹੂੰ ਜੋਗ. ਤਾਪ ਬਹੁ ਪੂਜਾ; ਖਿਨਹੂੰ ਭਰਮਾਇਓ ॥ ਖਿਨਹੂੰ ਕਿਰਪਾ. ਸਾਧੂ ਸੰਗ; ਨਾਨਕ. ਹਰਿ ਰੰਗੁ ਲਾਇਓ ॥੨॥੫॥੧੫੬॥ ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥ ੴ ਸਤਿਗੁਰ ਪ੍ਰਸਾਦਿ ॥ ਗੋਬਿੰਦ ਗੋਬਿੰਦ. ਕਰਿ ਹਾਂ ॥ ਹਰਿ ਹਰਿ. ਮਨਿ ਪਿਆਰਿ ਹਾਂ ॥ ਗੁਰਿ ਕਹਿਆ. ਸੁ ਚਿਤਿ ਧਰਿ ਹਾਂ ॥ ਅਨ ਸਿਉ ਤੋਰਿ. ਫੇਰਿ ਹਾਂ ॥ ਐਸੇ ਲਾਲਨੁ ਪਾਇਓ, ਰੀ ਸਖੀ ॥੧॥ ਰਹਾਉ ॥ ਪੰਕਜ ਮੋਹ. ਸਰਿ ਹਾਂ ॥ ਪਗੁ ਨਹੀ ਚਲੈ; ਹਰਿ ਹਾਂ ॥ ਗਹਡਿਓ; ਮੂੜ ਨਰਿ ਹਾਂ ॥ ਅਨਿਨ. ਉਪਾਵ ਕਰਿ ਹਾਂ ॥ ਤਉ ਨਿਕਸੈ; ਸਰਨਿ ਪੈ. ਰੀ ਸਖੀ ॥੧॥ ਥਿਰ ਥਿਰ; ਚਿਤ ਥਿਰ ਹਾਂ ॥ ਬਨੁ ਗ੍ਰਿਹੁ; ਸਮਸਰਿ ਹਾਂ ॥ ਅੰਤਰਿ; ਏਕ ਪਿਰ ਹਾਂ ॥ ਬਾਹਰਿ; ਅਨੇਕ ਧਰਿ ਹਾਂ ॥ ਰਾਜਨ ਜੋਗੁ; ਕਰਿ ਹਾਂ ॥ ਕਹੁ ਨਾਨਕ; ਲੋਗ ਅਲੋਗੀ. ਰੀ ਸਖੀ ॥੨॥੧॥੧੫੭॥ ਆਸਾਵਰੀ ਮਹਲਾ ੫ ॥ ਮਨਸਾ. ਏਕ ਮਾਨਿ ਹਾਂ ॥ ਗੁਰ ਸਿਉ. ਨੇਤ ਧਿਆਨਿ ਹਾਂ ॥ ਦ੍ਰਿੜੁ ਸੰਤ ਮੰਤ. ਗਿਆਨਿ ਹਾਂ ॥ ਸੇਵਾ. ਗੁਰ ਚਰਾਨਿ ਹਾਂ ॥ ਤਉ ਮਿਲੀਐ. ਗੁਰ ਕ੍ਰਿਪਾਨਿ; ਮੇਰੇ ਮਨਾ ॥੧॥ ਰਹਾਉ ॥ ਟੂਟੇ. ਅਨ ਭਰਾਨਿ ਹਾਂ ॥ ਰਵਿਓ. ਸਰਬ ਥਾਨਿ ਹਾਂ ॥ ਲਹਿਓ. ਜਮ ਭਇਆਨਿ ਹਾਂ ॥ ਪਾਇਓ. ਪੇਡ ਥਾਨਿ ਹਾਂ ॥ ਤਉ ਚੂਕੀ; ਸਗਲ ਕਾਨਿ ॥੧॥ ਲਹਨੋ. ਜਿਸੁ ਮਥਾਨਿ ਹਾਂ ॥ ਭੈ ਪਾਵਕ; ਪਾਰਿ ਪਰਾਨਿ ਹਾਂ ॥ ਨਿਜ ਘਰਿ; ਤਿਸਹਿ ਥਾਨਿ ਹਾਂ ॥ ਹਰਿ ਰਸ; ਰਸਹਿ ਮਾਨਿ ਹਾਂ ॥ ਲਾਥੀ; ਤਿਸ ਭੁਖਾਨਿ ਹਾਂ ॥ ਨਾਨਕ. ਸਹਜਿ ਸਮਾਇਓ; ਰੇ ਮਨਾ ॥੨॥੨॥੧੫੮॥ ਆਸਾਵਰੀ ਮਹਲਾ ੫ ॥ ਹਰਿ ਹਰਿ ਹਰਿ; ਗੁਨੀ ਹਾਂ ॥ ਜਪੀਐ; ਸਹਜ ਧੁਨੀ ਹਾਂ ॥ ਸਾਧੂ ਰਸਨ; ਭਨੀ ਹਾਂ ॥ ਛੂਟਨ ਬਿਧਿ; ਸੁਨੀ ਹਾਂ ॥ ਪਾਈਐ ਵਡ ਪੁਨੀ; ਮੇਰੇ ਮਨਾ ॥੧॥ ਰਹਾਉ ॥ ਖੋਜਹਿ; ਜਨ ਮੁਨੀ ਹਾਂ ॥ ਸ੍ਰਬ ਕਾ ਪ੍ਰਭ ਧਨੀ ਹਾਂ ॥ ਦੁਲਭ; ਕਲਿ ਦੁਨੀ ਹਾਂ ॥ ਦੂਖ ਬਿਨਾਸਨੀ; ਹਾਂ ॥ ਪ੍ਰਭ ਪੂਰਨ ਆਸਨੀ; ਮੇਰੇ ਮਨਾ ॥੧॥ ਮਨ; ਸੋ ਸੇਵੀਐ ਹਾਂ ॥
Источники и права