couponatlas.

Гуру Грантх Сахиб (гурмукхи): Анг 411

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਭ ਕਉ; ਤਜਿ ਗਏ ਹਾਂ ॥ ਸੁਪਨਾ ਜਿਉ; ਭਏ ਹਾਂ ॥ ਹਰਿ ਨਾਮੁ; ਜਿਨੑਿ ਲਏ ॥੧॥ ਹਰਿ ਤਜਿ; ਅਨ ਲਗੇ ਹਾਂ ॥ ਜਨਮਹਿ ਮਰਿ; ਭਗੇ ਹਾਂ ॥ ਹਰਿ ਹਰਿ; ਜਨਿ ਲਹੇ ਹਾਂ ॥ ਜੀਵਤ ਸੇ ਰਹੇ ਹਾਂ ॥ ਜਿਸਹਿ; ਕ੍ਰਿਪਾਲੁ ਹੋਇ ਹਾਂ ॥ ਨਾਨਕ; ਭਗਤੁ ਸੋਇ ॥੨॥੭॥੧੬੩॥੨੩੨॥ ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੯ ॥ ਬਿਰਥਾ ਕਹਉ; ਕਉਨ ਸਿਉ. ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ॥੧॥ ਰਹਾਉ ॥ ਸੁਖ ਕੈ ਹੇਤਿ. ਬਹੁਤੁ ਦੁਖੁ ਪਾਵਤ; ਸੇਵ ਕਰਤ. ਜਨ ਜਨ ਕੀ ॥ ਦੁਆਰਹਿ ਦੁਆਰਿ. ਸੁਆਨ ਜਿਉ ਡੋਲਤ; ਨਹ ਸੁਧ. ਰਾਮ ਭਜਨ ਕੀ ॥੧॥ ਮਾਨਸ ਜਨਮ. ਅਕਾਰਥ ਖੋਵਤ; ਲਾਜ ਨ. ਲੋਕ ਹਸਨ ਕੀ ॥ ਨਾਨਕ. ਹਰਿ ਜਸੁ. ਕਿਉ ਨਹੀ ਗਾਵਤ; ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥ ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਉਤਰਿ ਅਵਘਟਿ; ਸਰਵਰਿ ਨੑਾਵੈ ॥ ਬਕੈ ਨ ਬੋਲੈ; ਹਰਿ ਗੁਣ ਗਾਵੈ ॥ ਜਲੁ ਆਕਾਸੀ; ਸੁੰਨਿ ਸਮਾਵੈ ॥ ਰਸੁ ਸਤੁ ਝੋਲਿ; ਮਹਾ ਰਸੁ ਪਾਵੈ ॥੧॥ ਐਸਾ ਗਿਆਨੁ ਸੁਨਹੁ; ਅਭ ਮੋਰੇ ॥ ਭਰਿਪੁਰਿ ਧਾਰਿ ਰਹਿਆ; ਸਭ ਠਉਰੇ ॥੧॥ ਰਹਾਉ ॥ ਸਚੁ ਬ੍ਰਤੁ ਨੇਮੁ; ਨ ਕਾਲੁ ਸੰਤਾਵੈ ॥ ਸਤਿਗੁਰ ਸਬਦਿ; ਕਰੋਧੁ ਜਲਾਵੈ ॥ ਗਗਨਿ ਨਿਵਾਸਿ; ਸਮਾਧਿ ਲਗਾਵੈ ॥ ਪਾਰਸੁ ਪਰਸਿ; ਪਰਮ ਪਦੁ ਪਾਵੈ ॥੨॥ ਸਚੁ ਮਨ ਕਾਰਣਿ; ਤਤੁ ਬਿਲੋਵੈ ॥ ਸੁਭਰ ਸਰਵਰਿ; ਮੈਲੁ ਨ ਧੋਵੈ ॥ ਜੈ ਸਿਉ ਰਾਤਾ; ਤੈਸੋ ਹੋਵੈ ॥ ਆਪੇ ਕਰਤਾ ਕਰੇ; ਸੁ ਹੋਵੈ ॥੩॥ ਗੁਰ ਹਿਵ ਸੀਤਲੁ; ਅਗਨਿ ਬੁਝਾਵੈ ॥ ਸੇਵਾ ਸੁਰਤਿ; ਬਿਭੂਤ ਚੜਾਵੈ ॥ ਦਰਸਨੁ ਆਪਿ; ਸਹਜ ਘਰਿ ਆਵੈ ॥ ਨਿਰਮਲ ਬਾਣੀ; ਨਾਦੁ ਵਜਾਵੈ ॥੪॥ ਅੰਤਰਿ ਗਿਆਨੁ; ਮਹਾ ਰਸੁ ਸਾਰਾ ॥ ਤੀਰਥ ਮਜਨੁ; ਗੁਰ ਵੀਚਾਰਾ ॥ ਅੰਤਰਿ ਪੂਜਾ; ਥਾਨੁ ਮੁਰਾਰਾ ॥ ਜੋਤੀ ਜੋਤਿ ਮਿਲਾਵਣਹਾਰਾ ॥੫॥ ਰਸਿ ਰਸਿਆ; ਮਤਿ ਏਕੈ ਭਾਇ ॥ ਤਖਤ ਨਿਵਾਸੀ; ਪੰਚ ਸਮਾਇ ॥ ਕਾਰ ਕਮਾਈ; ਖਸਮ ਰਜਾਇ ॥ ਅਵਿਗਤ ਨਾਥੁ; ਨ ਲਖਿਆ ਜਾਇ ॥੬॥ ਜਲ ਮਹਿ ਉਪਜੈ; ਜਲ ਤੇ ਦੂਰਿ ॥ ਜਲ ਮਹਿ ਜੋਤਿ, ਰਹਿਆ ਭਰਪੂਰਿ ॥ ਕਿਸੁ ਨੇੜੈ; ਕਿਸੁ ਆਖਾ ਦੂਰਿ ॥ ਨਿਧਿ ਗੁਣ ਗਾਵਾ; ਦੇਖਿ ਹਦੂਰਿ ॥੭॥ ਅੰਤਰਿ ਬਾਹਰਿ; ਅਵਰੁ ਨ ਕੋਇ ॥
Источники и права