couponatlas.

Гуру Грантх Сахиб (гурмукхи): Анг 416

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਸਾ ਮਹਲਾ ੧ ॥ ਤਨੁ ਬਿਨਸੈ; ਧਨੁ ਕਾ ਕੋ ਕਹੀਐ ॥ ਬਿਨੁ ਗੁਰ; ਰਾਮ ਨਾਮੁ. ਕਤ ਲਹੀਐ ॥ ਰਾਮ ਨਾਮ ਧਨੁ; ਸੰਗਿ ਸਖਾਈ ॥ ਅਹਿਨਿਸਿ ਨਿਰਮਲੁ; ਹਰਿ ਲਿਵ ਲਾਈ ॥੧॥ ਰਾਮ ਨਾਮ ਬਿਨੁ; ਕਵਨੁ ਹਮਾਰਾ ॥ ਸੁਖ ਦੁਖ ਸਮ ਕਰਿ, ਨਾਮੁ ਨ ਛੋਡਉ; ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥ ਕਨਿਕ ਕਾਮਨੀ; ਹੇਤੁ ਗਵਾਰਾ ॥ ਦੁਬਿਧਾ ਲਾਗੇ; ਨਾਮੁ ਵਿਸਾਰਾ ॥ ਜਿਸੁ ਤੂੰ ਬਖਸਹਿ. ਨਾਮੁ ਜਪਾਇ ॥ ਦੂਤੁ. ਨ ਲਾਗਿ ਸਕੈ; ਗੁਨ ਗਾਇ ॥੨॥ ਹਰਿ ਗੁਰੁ ਦਾਤਾ; ਰਾਮ ਗੁਪਾਲਾ ॥ ਜਿਉ ਭਾਵੈ; ਤਿਉ ਰਾਖੁ ਦਇਆਲਾ ॥ ਗੁਰਮੁਖਿ ਰਾਮੁ; ਮੇਰੈ ਮਨਿ ਭਾਇਆ ॥ ਰੋਗ ਮਿਟੇ; ਦੁਖੁ ਠਾਕਿ ਰਹਾਇਆ ॥੩॥ ਅਵਰੁ ਨ ਅਉਖਧੁ; ਤੰਤ ਨ ਮੰਤਾ ॥ ਹਰਿ ਹਰਿ ਸਿਮਰਣੁ; ਕਿਲਵਿਖ ਹੰਤਾ ॥ ਤੂੰ ਆਪਿ ਭੁਲਾਵਹਿ; ਨਾਮੁ ਵਿਸਾਰਿ ॥ ਤੂੰ ਆਪੇ ਰਾਖਹਿ; ਕਿਰਪਾ ਧਾਰਿ ॥੪॥ ਰੋਗੁ ਭਰਮੁ ਭੇਦੁ; ਮਨਿ ਦੂਜਾ ॥ ਗੁਰ ਬਿਨੁ. ਭਰਮਿ; ਜਪਹਿ ਜਪੁ. ਦੂਜਾ ॥ ਆਦਿ ਪੁਰਖ ਗੁਰ; ਦਰਸ. ਨ ਦੇਖਹਿ ॥ ਵਿਣੁ ਗੁਰਸਬਦੈ; ਜਨਮੁ ਕਿ ਲੇਖਹਿ ॥੫॥ ਦੇਖਿ ਅਚਰਜੁ; ਰਹੇ ਬਿਸਮਾਦਿ ॥ ਘਟਿ ਘਟਿ ਸੁਰ ਨਰ; ਸਹਜ ਸਮਾਧਿ ॥ ਭਰਿਪੁਰਿ ਧਾਰਿ ਰਹੇ; ਮਨ ਮਾਹੀ ॥ ਤੁਮ ਸਮਸਰਿ; ਅਵਰੁ. ਕੋ ਨਾਹੀ ॥੬॥ ਜਾ ਕੀ ਭਗਤਿ ਹੇਤੁ; ਮੁਖਿ ਨਾਮੁ ॥ ਸੰਤ ਭਗਤ ਕੀ; ਸੰਗਤਿ ਰਾਮੁ ॥ ਬੰਧਨ ਤੋਰੇ; ਸਹਜਿ ਧਿਆਨੁ ॥ ਛੂਟੈ ਗੁਰਮੁਖਿ; ਹਰਿ ਗੁਰ ਗਿਆਨੁ ॥੭॥ ਨਾ ਜਮਦੂਤ ਦੂਖੁ; ਤਿਸੁ ਲਾਗੈ ॥ ਜੋ ਜਨੁ; ਰਾਮ ਨਾਮਿ ਲਿਵ ਜਾਗੈ ॥ ਭਗਤਿ ਵਛਲੁ; ਭਗਤਾ ਹਰਿ ਸੰਗਿ ॥ ਨਾਨਕ. ਮੁਕਤਿ ਭਏ; ਹਰਿ ਰੰਗਿ ॥੮॥੯॥ ਆਸਾ ਮਹਲਾ ੧ ਇਕਤੁਕੀ ॥ ਗੁਰੁ ਸੇਵੇ; ਸੋ ਠਾਕੁਰ ਜਾਨੈ ॥ ਦੂਖੁ ਮਿਟੈ; ਸਚੁ ਸਬਦਿ ਪਛਾਨੈ ॥੧॥ ਰਾਮੁ ਜਪਹੁ; ਮੇਰੀ ਸਖੀ ਸਖੈਨੀ ॥ ਸਤਿਗੁਰੁ ਸੇਵਿ; ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ ਬੰਧਨ; ਮਾਤ ਪਿਤਾ ਸੰਸਾਰਿ ॥ ਬੰਧਨ; ਸੁਤ ਕੰਨਿਆ ਅਰੁ ਨਾਰਿ ॥੨॥ ਬੰਧਨ; ਕਰਮ ਧਰਮ ਹਉ ਕੀਆ ॥ ਬੰਧਨ; ਪੁਤੁ ਕਲਤੁ ਮਨਿ ਬੀਆ ॥੩॥ ਬੰਧਨ; ਕਿਰਖੀ ਕਰਹਿ ਕਿਰਸਾਨ ॥ ਹਉਮੈ ਡੰਨੁ ਸਹੈ; ਰਾਜਾ ਮੰਗੈ ਦਾਨ ॥੪॥ ਬੰਧਨ ਸਉਦਾ ਅਣਵੀਚਾਰੀ ॥ ਤਿਪਤਿ ਨਾਹੀ; ਮਾਇਆ ਮੋਹ ਪਸਾਰੀ ॥੫॥ ਬੰਧਨ; ਸਾਹ ਸੰਚਹਿ ਧਨੁ ਜਾਇ ॥ ਬਿਨੁ ਹਰਿ ਭਗਤਿ; ਨ ਪਵਈ ਥਾਇ ॥੬॥ ਬੰਧਨ; ਬੇਦੁ ਬਾਦੁ ਅਹੰਕਾਰ ॥ ਬੰਧਨਿ; ਬਿਨਸੈ ਮੋਹ ਵਿਕਾਰ ॥੭॥ ਨਾਨਕ; ਰਾਮ ਨਾਮ ਸਰਣਾਈ ॥ ਸਤਿਗੁਰਿ ਰਾਖੇ; ਬੰਧੁ. ਨ ਪਾਈ ॥੮॥੧੦॥
Источники и права