couponatlas.

Гуру Грантх Сахиб (гурмукхи): Анг 417

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ. ਸੋਹਨਿ ਪਟੀਆ; ਮਾਂਗੀ ਪਾਇ ਸੰਧੂਰੁ ॥ ਸੇ ਸਿਰ. ਕਾਤੀ ਮੁੰਨੀਅਨੑਿ; ਗਲ ਵਿਚਿ. ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ; ਹੁਣਿ. ਬਹਣਿ ਨ ਮਿਲਨੑਿ ਹਦੂਰਿ ॥੧॥ ਆਦੇਸੁ; ਬਾਬਾ ਆਦੇਸੁ ॥ ਆਦਿ ਪੁਰਖ. ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ. ਸੀਆ ਵੀਆਹੀਆ; ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ; ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ; ਝਲੇ ਝਿਮਕਨਿ ਪਾਸਿ ॥੨॥ ਇਕੁ ਲਖੁ ਲਹਨੑਿ ਬਹਿਠੀਆ; ਲਖੁ ਲਹਨੑਿ ਖੜੀਆ ॥ ਗਰੀ ਛੁਹਾਰੇ ਖਾਂਦੀਆ; ਮਾਣਨੑਿ ਸੇਜੜੀਆ ॥ ਤਿਨੑ ਗਲਿ. ਸਿਲਕਾ ਪਾਈਆ; ਤੁਟਨੑਿ, ਮੋਤਸਰੀਆ ॥੩॥ ਧਨੁ ਜੋਬਨੁ ਦੁਇ. ਵੈਰੀ ਹੋਏ; ਜਿਨੑੀ. ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ; ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ, ਦੇ ਵਡਿਆਈ; ਜੇ ਭਾਵੈ. ਦੇਇ ਸਜਾਇ ॥੪॥ ਅਗੋ ਦੇ. ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥ ਬਾਬਰਵਾਣੀ. ਫਿਰਿ ਗਈ; ਕੁਇਰੁ. ਨ ਰੋਟੀ ਖਾਇ ॥੫॥ ਇਕਨਾ. ਵਖਤ ਖੁਆਈਅਹਿ; ਇਕਨੑਾ. ਪੂਜਾ ਜਾਇ ॥ ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ. ਨਾਇ ॥ ਰਾਮੁ. ਨ ਕਬਹੂ ਚੇਤਿਓ; ਹੁਣਿ. ਕਹਣਿ ਨ ਮਿਲੈ, ਖੁਦਾਇ ॥੬॥ ਇਕਿ. ਘਰਿ ਆਵਹਿ ਆਪਣੈ; ਇਕਿ. ਮਿਲਿ ਮਿਲਿ ਪੁਛਹਿ ਸੁਖ ॥ ਇਕਨੑਾ. ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥ ਜੋ ਤਿਸੁ ਭਾਵੈ. ਸੋ ਥੀਐ; ਨਾਨਕ. ਕਿਆ ਮਾਨੁਖ ॥੭॥੧੧॥ ਆਸਾ ਮਹਲਾ ੧ ॥ ਕਹਾ. ਸੁ ਖੇਲ ਤਬੇਲਾ ਘੋੜੇ; ਕਹਾ. ਭੇਰੀ ਸਹਨਾਈ ॥ ਕਹਾ. ਸੁ ਤੇਗਬੰਦ ਗਾਡੇਰੜਿ; ਕਹਾ. ਸੁ ਲਾਲ ਕਵਾਈ ॥ ਕਹਾ. ਸੁ ਆਰਸੀਆ ਮੁਹ ਬੰਕੇ; ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ; ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ. ਸੁ ਘਰ ਦਰ ਮੰਡਪ ਮਹਲਾ; ਕਹਾ. ਸੁ ਬੰਕ ਸਰਾਈ ॥ ਕਹਾਂ. ਸੁ ਸੇਜ ਸੁਖਾਲੀ ਕਾਮਣਿ; ਜਿਸੁ ਵੇਖਿ. ਨੀਦ ਨ ਪਾਈ ॥ ਕਹਾ. ਸੁ ਪਾਨ ਤੰਬੋਲੀ ਹਰਮਾ; ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ. ਘਣੀ ਖੁਆਈ ॥ ਪਾਪਾ ਬਾਝਹੁ. ਹੋਵੈ ਨਾਹੀ; ਮੁਇਆ. ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ; ਜਾ. ਮੀਰੁ ਸੁਣਿਆ ਧਾਇਆ ॥
Источники и права