couponatlas.

Гуру Грантх Сахиб (гурмукхи): Анг 427

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਏ ਮਨ. ਰੂੜੑੇ ਰੰਗੁਲੇ; ਤੂੰ ਸਚਾ ਰੰਗੁ ਚੜਾਇ ॥ ਰੂੜੀ ਬਾਣੀ. ਜੇ ਰਪੈ; ਨਾ ਇਹੁ ਰੰਗੁ ਲਹੈ, ਨ ਜਾਇ ॥੧॥ ਰਹਾਉ ॥ ਹਮ ਨੀਚ ਮੈਲੇ. ਅਤਿ ਅਭਿਮਾਨੀ; ਦੂਜੈ ਭਾਇ ਵਿਕਾਰ ॥ ਗੁਰਿ ਪਾਰਸਿ ਮਿਲਿਐ. ਕੰਚਨੁ ਹੋਏ; ਨਿਰਮਲ ਜੋਤਿ ਅਪਾਰ ॥੨॥ ਬਿਨੁ ਗੁਰ. ਕੋਇ ਨ ਰੰਗੀਐ; ਗੁਰਿ ਮਿਲਿਐ. ਰੰਗੁ ਚੜਾਉ ॥ ਗੁਰ ਕੈ ਭੈ ਭਾਇ. ਜੋ ਰਤੇ; ਸਿਫਤੀ ਸਚਿ ਸਮਾਉ ॥੩॥ ਭੈ ਬਿਨੁ. ਲਾਗਿ ਨ ਲਗਈ; ਨਾ ਮਨੁ ਨਿਰਮਲੁ ਹੋਇ ॥ ਬਿਨੁ ਭੈ. ਕਰਮ ਕਮਾਵਣੇ; ਝੂਠੇ. ਠਾਉ ਨ ਕੋਇ ॥੪॥ ਜਿਸ ਨੋ ਆਪੇ ਰੰਗੇ. ਸੁ ਰਪਸੀ; ਸਤਸੰਗਤਿ ਮਿਲਾਇ ॥ ਪੂਰੇ ਗੁਰ ਤੇ ਸਤਸੰਗਤਿ ਊਪਜੈ; ਸਹਜੇ ਸਚਿ ਸੁਭਾਇ ॥੫॥ ਬਿਨੁ ਸੰਗਤੀ. ਸਭਿ ਐਸੇ ਰਹਹਿ; ਜੈਸੇ ਪਸੁ ਢੋਰ ॥ ਜਿਨੑਿ ਕੀਤੇ. ਤਿਸੈ, ਨ ਜਾਣਨੑੀ; ਬਿਨੁ ਨਾਵੈ. ਸਭਿ ਚੋਰ ॥੬॥ ਇਕਿ ਗੁਣ ਵਿਹਾਝਹਿ, ਅਉਗਣ ਵਿਕਣਹਿ; ਗੁਰ ਕੈ ਸਹਜਿ ਸੁਭਾਇ ॥ ਗੁਰ ਸੇਵਾ ਤੇ. ਨਾਉ ਪਾਇਆ; ਵੁਠਾ ਅੰਦਰਿ ਆਇ ॥੭॥ ਸਭਨਾ ਕਾ ਦਾਤਾ ਏਕੁ ਹੈ; ਸਿਰਿ ਧੰਧੈ ਲਾਇ ॥ ਨਾਨਕ. ਨਾਮੇ ਲਾਇ ਸਵਾਰਿਅਨੁ; ਸਬਦੇ ਲਏ ਮਿਲਾਇ ॥੮॥੯॥੩੧॥ ਆਸਾ ਮਹਲਾ ੩ ॥ ਸਭ ਨਾਵੈ ਨੋ ਲੋਚਦੀ; ਜਿਸੁ ਕ੍ਰਿਪਾ ਕਰੇ ਸੋ ਪਾਏ ॥ ਬਿਨੁ ਨਾਵੈ. ਸਭੁ ਦੁਖੁ ਹੈ; ਸੁਖੁ ਤਿਸੁ. ਜਿਸੁ ਮੰਨਿ ਵਸਾਏ ॥੧॥ ਤੂੰ ਬੇਅੰਤੁ ਦਇਆਲੁ ਹੈ; ਤੇਰੀ ਸਰਣਾਈ ॥ ਗੁਰ ਪੂਰੇ ਤੇ ਪਾਈਐ; ਨਾਮੇ ਵਡਿਆਈ ॥੧॥ ਰਹਾਉ ॥ ਅੰਤਰਿ ਬਾਹਰਿ ਏਕੁ ਹੈ; ਬਹੁ ਬਿਧਿ ਸ੍ਰਿਸਟਿ ਉਪਾਈ ॥ ਹੁਕਮੇ. ਕਾਰ ਕਰਾਇਦਾ; ਦੂਜਾ. ਕਿਸੁ ਕਹੀਐ ਭਾਈ ॥੨॥ ਬੁਝਣਾ ਅਬੁਝਣਾ, ਤੁਧੁ ਕੀਆ; ਇਹ ਤੇਰੀ ਸਿਰਿ ਕਾਰ ॥ ਇਕਨੑਾ ਬਖਸਿਹਿ ਮੇਲਿ ਲੈਹਿ; ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ ਇਕਿ. ਧੁਰਿ ਪਵਿਤ ਪਾਵਨ ਹਹਿ; ਤੁਧੁ ਨਾਮੇ ਲਾਏ ॥ ਗੁਰ ਸੇਵਾ ਤੇ. ਸੁਖੁ ਊਪਜੈ; ਸਚੈ ਸਬਦਿ ਬੁਝਾਏ ॥੪॥ ਇਕਿ ਕੁਚਲ ਕੁਚੀਲ, ਵਿਖਲੀ ਪਤੇ; ਨਾਵਹੁ ਆਪਿ ਖੁਆਏ ॥ ਨਾ ਓਨ ਸਿਧਿ. ਨ ਬੁਧਿ ਹੈ, ਨ ਸੰਜਮੀ; ਫਿਰਹਿ ਉਤਵਤਾਏ ॥੫॥ ਨਦਰਿ ਕਰੇ ਜਿਸੁ ਆਪਣੀ; ਤਿਸ ਨੋ ਭਾਵਨੀ ਲਾਏ ॥ ਸਤੁ ਸੰਤੋਖੁ ਇਹ ਸੰਜਮੀ; ਮਨੁ ਨਿਰਮਲੁ ਸਬਦੁ ਸੁਣਾਏ ॥੬॥ ਲੇਖਾ ਪੜਿ. ਨ ਪਹੂਚੀਐ; ਕਥਿ ਕਹਣੈ. ਅੰਤੁ ਨ ਪਾਇ ॥ ਗੁਰ ਤੇ. ਕੀਮਤਿ ਪਾਈਐ; ਸਚਿ ਸਬਦਿ ਸੋਝੀ ਪਾਇ ॥੭॥ ਇਹੁ ਮਨੁ ਦੇਹੀ ਸੋਧਿ ਤੂੰ; ਗੁਰ ਸਬਦਿ ਵੀਚਾਰਿ ॥ ਨਾਨਕ. ਇਸੁ ਦੇਹੀ ਵਿਚਿ, ਨਾਮੁ ਨਿਧਾਨੁ ਹੈ; ਪਾਈਐ. ਗੁਰ ਕੈ ਹੇਤਿ, ਅਪਾਰਿ ॥੮॥੧੦॥੩੨॥ ਆਸਾ ਮਹਲਾ ੩ ॥ ਸਚਿ ਰਤੀਆ ਸੋਹਾਗਣੀ; ਜਿਨਾ. ਗੁਰ ਕੈ ਸਬਦਿ ਸੀਗਾਰਿ ॥
Источники и права