couponatlas.

Гуру Грантх Сахиб (гурмукхи): Анг 428

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਘਰ ਹੀ. ਸੋ ਪਿਰੁ ਪਾਇਆ; ਸਚੈ ਸਬਦਿ ਵੀਚਾਰਿ ॥੧॥ ਅਵਗਣ. ਗੁਣੀ ਬਖਸਾਇਆ; ਹਰਿ ਸਿਉ ਲਿਵ ਲਾਈ ॥ ਹਰਿ ਵਰੁ ਪਾਇਆ ਕਾਮਣੀ; ਗੁਰਿ. ਮੇਲਿ ਮਿਲਾਈ ॥੧॥ ਰਹਾਉ ॥ ਇਕਿ. ਪਿਰੁ ਹਦੂਰਿ. ਨ ਜਾਣਨੑੀ; ਦੂਜੈ ਭਰਮਿ ਭੁਲਾਇ ॥ ਕਿਉ ਪਾਇਨੑਿ ਡੋਹਾਗਣੀ; ਦੁਖੀ ਰੈਣਿ ਵਿਹਾਇ ॥੨॥ ਜਿਨ ਕੈ ਮਨਿ. ਸਚੁ ਵਸਿਆ; ਸਚੀ ਕਾਰ ਕਮਾਇ ॥ ਅਨਦਿਨੁ ਸੇਵਹਿ. ਸਹਜ ਸਿਉ; ਸਚੇ ਮਾਹਿ ਸਮਾਇ ॥੩॥ ਦੋਹਾਗਣੀ ਭਰਮਿ ਭੁਲਾਈਆ; ਕੂੜੁ ਬੋਲਿ ਬਿਖੁ ਖਾਹਿ ॥ ਪਿਰੁ. ਨ ਜਾਣਨਿ ਆਪਣਾ; ਸੁੰਞੀ ਸੇਜ ਦੁਖੁ ਪਾਹਿ ॥੪॥ ਸਚਾ ਸਾਹਿਬੁ ਏਕੁ ਹੈ; ਮਤੁ ਮਨ ਭਰਮਿ ਭੁਲਾਹਿ ॥ ਗੁਰ ਪੂਛਿ. ਸੇਵਾ ਕਰਹਿ; ਸਚੁ ਨਿਰਮਲੁ ਮੰਨਿ ਵਸਾਹਿ ॥੫॥ ਸੋਹਾਗਣੀ ਸਦਾ ਪਿਰੁ ਪਾਇਆ; ਹਉਮੈ ਆਪੁ ਗਵਾਇ ॥ ਪਿਰ ਸੇਤੀ. ਅਨਦਿਨੁ ਗਹਿ ਰਹੀ; ਸਚੀ ਸੇਜ. ਸੁਖੁ ਪਾਇ ॥੬॥ ਮੇਰੀ ਮੇਰੀ ਕਰਿ ਗਏ; ਪਲੈ. ਕਿਛੁ ਨ ਪਾਇ ॥ ਮਹਲੁ ਨਾਹੀ. ਡੋਹਾਗਣੀ; ਅੰਤਿ ਗਈ ਪਛੁਤਾਇ ॥੭॥ ਸੋ ਪਿਰੁ ਮੇਰਾ ਏਕੁ ਹੈ; ਏਕਸੁ ਸਿਉ ਲਿਵ ਲਾਇ ॥ ਨਾਨਕ. ਜੇ ਸੁਖੁ ਲੋੜਹਿ ਕਾਮਣੀ; ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥ ਆਸਾ ਮਹਲਾ ੩ ॥ ਅੰਮ੍ਰਿਤੁ. ਜਿਨੑਾ ਚਖਾਇਓਨੁ; ਰਸੁ ਆਇਆ ਸਹਜਿ ਸੁਭਾਇ ॥ ਸਚਾ ਵੇਪਰਵਾਹੁ ਹੈ; ਤਿਸ ਨੋ. ਤਿਲੁ ਨ ਤਮਾਇ ॥੧॥ ਅੰਮ੍ਰਿਤੁ ਸਚਾ ਵਰਸਦਾ; ਗੁਰਮੁਖਾ ਮੁਖਿ ਪਾਇ ॥ ਮਨੁ ਸਦਾ ਹਰੀਆਵਲਾ; ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥ ਮਨਮੁਖਿ ਸਦਾ ਦੋਹਾਗਣੀ; ਦਰਿ ਖੜੀਆ ਬਿਲਲਾਹਿ ॥ ਜਿਨੑਾ. ਪਿਰ ਕਾ ਸੁਆਦੁ. ਨ ਆਇਓ; ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥ ਗੁਰਮੁਖਿ ਬੀਜੇ. ਸਚੁ ਜਮੈ; ਸਚੁ ਨਾਮੁ ਵਾਪਾਰੁ ॥ ਜੋ ਇਤੁ ਲਾਹੈ ਲਾਇਅਨੁ; ਭਗਤੀ ਦੇਇ ਭੰਡਾਰ ॥੩॥ ਗੁਰਮੁਖਿ ਸਦਾ ਸੋਹਾਗਣੀ; ਭੈ ਭਗਤਿ ਸੀਗਾਰਿ ॥ ਅਨਦਿਨੁ ਰਾਵਹਿ ਪਿਰੁ ਆਪਣਾ; ਸਚੁ ਰਖਹਿ ਉਰ ਧਾਰਿ ॥੪॥ ਜਿਨੑਾ. ਪਿਰੁ ਰਾਵਿਆ ਆਪਣਾ; ਤਿਨੑਾ ਵਿਟਹੁ. ਬਲਿ ਜਾਉ ॥ ਸਦਾ ਪਿਰ ਕੈ ਸੰਗਿ ਰਹਹਿ; ਵਿਚਹੁ ਆਪੁ ਗਵਾਇ ॥੫॥ ਤਨੁ ਮਨੁ ਸੀਤਲੁ. ਮੁਖ ਉਜਲੇ; ਪਿਰ ਕੈ ਭਾਇ ਪਿਆਰਿ ॥ ਸੇਜ ਸੁਖਾਲੀ ਪਿਰੁ ਰਵੈ; ਹਉਮੈ ਤ੍ਰਿਸਨਾ ਮਾਰਿ ॥੬॥ ਕਰਿ ਕਿਰਪਾ. ਘਰਿ ਆਇਆ; ਗੁਰ ਕੈ ਹੇਤਿ ਅਪਾਰਿ ॥ ਵਰੁ ਪਾਇਆ ਸੋਹਾਗਣੀ; ਕੇਵਲ ਏਕੁ ਮੁਰਾਰਿ ॥੭॥ ਸਭੇ ਗੁਨਹ. ਬਖਸਾਇ ਲਇਓਨੁ; ਮੇਲੇ ਮੇਲਣਹਾਰਿ ॥ ਨਾਨਕ. ਆਖਣੁ ਆਖੀਐ; ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥ ਆਸਾ ਮਹਲਾ ੩ ॥ ਸਤਿਗੁਰ ਤੇ. ਗੁਣ ਊਪਜੈ; ਜਾ ਪ੍ਰਭੁ ਮੇਲੈ ਸੋਇ ॥
Источники и права