couponatlas.

Гуру Грантх Сахиб (гурмукхи): Анг 432

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜੋ ਤੁਧੁ ਭਾਵੈ ਸੋ ਭਲਾ. ਪਿਆਰੇ; ਤੇਰੀ ਅਮਰੁ ਰਜਾਇ ॥੭॥ ਨਾਨਕ. ਰੰਗਿ ਰਤੇ ਨਾਰਾਇਣੈ ਪਿਆਰੇ; ਮਾਤੇ ਸਹਜਿ ਸੁਭਾਇ ॥੮॥੨॥੪॥ ਸਭ ਬਿਧਿ ਤੁਮ ਹੀ ਜਾਨਤੇ ਪਿਆਰੇ; ਕਿਸੁ ਪਹਿ ਕਹਉ ਸੁਨਾਇ ॥੧॥ ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ॥੨॥ ਸੁਖੁ ਦੁਖੁ. ਤੇਰੀ ਆਗਿਆ ਪਿਆਰੇ; ਦੂਜੀ. ਨਾਹੀ ਜਾਇ ॥੩॥ ਜੋ ਤੂੰ ਕਰਾਵਹਿ ਸੋ ਕਰੀ ਪਿਆਰੇ; ਅਵਰੁ ਕਿਛੁ. ਕਰਣੁ ਨ ਜਾਇ ॥੪॥ ਦਿਨੁ ਰੈਣਿ ਸਭ ਸੁਹਾਵਣੇ ਪਿਆਰੇ; ਜਿਤੁ ਜਪੀਐ ਹਰਿ ਨਾਉ ॥੫॥ ਸਾਈ ਕਾਰ ਕਮਾਵਣੀ ਪਿਆਰੇ; ਧੁਰਿ ਮਸਤਕਿ ਲੇਖੁ ਲਿਖਾਇ ॥੬॥ ਏਕੋ ਆਪਿ ਵਰਤਦਾ ਪਿਆਰੇ; ਘਟਿ ਘਟਿ ਰਹਿਆ ਸਮਾਇ ॥੭॥ ਸੰਸਾਰ ਕੂਪ ਤੇ. ਉਧਰਿ ਲੈ ਪਿਆਰੇ; ਨਾਨਕ. ਹਰਿ ਸਰਣਾਇ ॥੮॥੩॥੨੨॥੧੫॥੨॥੪੨॥ ਰਾਗੁ ਆਸਾ ਮਹਲਾ ੧ ਪਟੀ ਲਿਖੀ ॥ ੴ ਸਤਿਗੁਰ ਪ੍ਰਸਾਦਿ ॥ ਸਸੈ ਸੋਇ, ਸ੍ਰਿਸਟਿ ਜਿਨਿ ਸਾਜੀ; ਸਭਨਾ ਸਾਹਿਬੁ. ਏਕੁ ਭਇਆ ॥ ਸੇਵਤ ਰਹੇ. ਚਿਤੁ ਜਿਨੑ ਕਾ ਲਾਗਾ; ਆਇਆ ਤਿਨੑ ਕਾ. ਸਫਲੁ ਭਇਆ ॥੧॥ ਮਨ ਕਾਹੇ ਭੂਲੇ; ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ; ਤਉ ਪੜਿਆ ॥੧॥ ਰਹਾਉ ॥ ਈਵੜੀ. ਆਦਿ ਪੁਰਖੁ ਹੈ ਦਾਤਾ; ਆਪੇ ਸਚਾ ਸੋਈ ॥ ਏਨਾ ਅਖਰਾ ਮਹਿ, ਜੋ ਗੁਰਮੁਖਿ ਬੂਝੈ; ਤਿਸੁ ਸਿਰਿ. ਲੇਖੁ ਨ ਹੋਈ ॥੨॥ ਊੜੈ. ਉਪਮਾ ਤਾ ਕੀ ਕੀਜੈ; ਜਾ ਕਾ. ਅੰਤੁ ਨ ਪਾਇਆ ॥ ਸੇਵਾ ਕਰਹਿ. ਸੇਈ ਫਲੁ ਪਾਵਹਿ; ਜਿਨੑੀ ਸਚੁ ਕਮਾਇਆ ॥੩॥ ਙੰਙੈ. ਙਿਆਨੁ ਬੂਝੈ ਜੇ ਕੋਈ; ਪੜਿਆ ਪੰਡਿਤੁ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ; ਤਾ ਹਉਮੈ. ਕਹੈ ਨ ਕੋਈ ॥੪॥ ਕਕੈ. ਕੇਸ ਪੁੰਡਰ ਜਬ ਹੂਏ; ਵਿਣੁ ਸਾਬੂਣੈ ਉਜਲਿਆ ॥ ਜਮ ਰਾਜੇ ਕੇ ਹੇਰੂ ਆਏ; ਮਾਇਆ ਕੈ ਸੰਗਲਿ. ਬੰਧਿ ਲਇਆ ॥੫॥ ਖਖੈ. ਖੁੰਦਕਾਰੁ ਸਾਹ ਆਲਮੁ; ਕਰਿ ਖਰੀਦਿ ਜਿਨਿ ਖਰਚੁ ਦੀਆ ॥ ਬੰਧਨਿ ਜਾ ਕੈ. ਸਭੁ ਜਗੁ ਬਾਧਿਆ; ਅਵਰੀ ਕਾ. ਨਹੀ ਹੁਕਮੁ ਪਇਆ ॥੬॥ ਗਗੈ. ਗੋਇ ਗਾਇ ਜਿਨਿ ਛੋਡੀ; ਗਲੀ ਗੋਬਿਦੁ. ਗਰਬਿ ਭਇਆ ॥ ਘੜਿ ਭਾਂਡੇ. ਜਿਨਿ ਆਵੀ ਸਾਜੀ; ਚਾੜਣ ਵਾਹੈ ਤਈ ਕੀਆ ॥੭॥ ਘਘੈ. ਘਾਲ ਸੇਵਕੁ ਜੇ ਘਾਲੈ; ਸਬਦਿ ਗੁਰੂ ਕੈ ਲਾਗਿ ਰਹੈ ॥ ਬੁਰਾ ਭਲਾ. ਜੇ ਸਮ ਕਰਿ ਜਾਣੈ; ਇਨ ਬਿਧਿ. ਸਾਹਿਬੁ ਰਮਤੁ ਰਹੈ ॥੮॥ ਚਚੈ. ਚਾਰਿ ਵੇਦ. ਜਿਨਿ ਸਾਜੇ; ਚਾਰੇ ਖਾਣੀ. ਚਾਰਿ ਜੁਗਾ ॥ ਜੁਗੁ ਜੁਗੁ ਜੋਗੀ. ਖਾਣੀ ਭੋਗੀ; ਪੜਿਆ ਪੰਡਿਤੁ ਆਪਿ ਥੀਆ ॥੯॥
Источники и права