couponatlas.

Гуру Грантх Сахиб (гурмукхи): Анг 433

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਛਛੈ. ਛਾਇਆ ਵਰਤੀ. ਸਭ ਅੰਤਰਿ; ਤੇਰਾ ਕੀਆ. ਭਰਮੁ ਹੋਆ ॥ ਭਰਮੁ ਉਪਾਇ ਭੁਲਾਈਅਨੁ ਆਪੇ; ਤੇਰਾ ਕਰਮੁ ਹੋਆ, ਤਿਨੑ ਗੁਰੂ ਮਿਲਿਆ ॥੧੦॥ ਜਜੈ. ਜਾਨੁ ਮੰਗਤ ਜਨੁ ਜਾਚੈ; ਲਖ ਚਉਰਾਸੀਹ. ਭੀਖ ਭਵਿਆ ॥ ਏਕੋ ਲੇਵੈ. ਏਕੋ ਦੇਵੈ; ਅਵਰੁ. ਨ ਦੂਜਾ ਮੈ ਸੁਣਿਆ ॥੧੧॥ ਝਝੈ. ਝੂਰਿ ਮਰਹੁ. ਕਿਆ ਪ੍ਰਾਣੀ; ਜੋ ਕਿਛੁ ਦੇਣਾ. ਸੁ ਦੇ ਰਹਿਆ ॥ ਦੇ ਦੇ ਵੇਖੈ. ਹੁਕਮੁ ਚਲਾਏ; ਜਿਉ. ਜੀਆ ਕਾ ਰਿਜਕੁ ਪਇਆ ॥੧੨॥ ਞੰਞੈ ਨਦਰਿ. ਕਰੇ ਜਾ ਦੇਖਾ; ਦੂਜਾ; ਕੋਈ ਨਾਹੀ ॥ ਏਕੋ ਰਵਿ ਰਹਿਆ. ਸਭ ਥਾਈ; ਏਕੁ ਵਸਿਆ ਮਨ ਮਾਹੀ ॥੧੩॥ ਟਟੈ. ਟੰਚੁ ਕਰਹੁ ਕਿਆ ਪ੍ਰਾਣੀ; ਘੜੀ ਕਿ. ਮੁਹਤਿ ਕਿ, ਉਠਿ ਚਲਣਾ ॥ ਜੂਐ. ਜਨਮੁ ਨ ਹਾਰਹੁ, ਅਪਣਾ; ਭਾਜਿ ਪੜਹੁ ਤੁਮ. ਹਰਿ ਸਰਣਾ ॥੧੪॥ ਠਠੈ. ਠਾਢਿ ਵਰਤੀ. ਤਿਨ ਅੰਤਰਿ; ਹਰਿ ਚਰਣੀ. ਜਿਨੑ ਕਾ ਚਿਤੁ ਲਾਗਾ ॥ ਚਿਤੁ ਲਾਗਾ ਸੇਈ ਜਨ ਨਿਸਤਰੇ; ਤਉ ਪਰਸਾਦੀ ਸੁਖੁ ਪਾਇਆ ॥੧੫॥ ਡਡੈ. ਡੰਫੁ ਕਰਹੁ ਕਿਆ. ਪ੍ਰਾਣੀ; ਜੋ ਕਿਛੁ ਹੋਆ, ਸੁ ਸਭੁ ਚਲਣਾ ॥ ਤਿਸੈ ਸਰੇਵਹੁ ਤਾ ਸੁਖੁ ਪਾਵਹੁ; ਸਰਬ ਨਿਰੰਤਰਿ ਰਵਿ ਰਹਿਆ ॥੧੬॥ ਢਢੈ. ਢਾਹਿ ਉਸਾਰੈ ਆਪੇ; ਜਿਉ ਤਿਸੁ ਭਾਵੈ, ਤਿਵੈ ਕਰੇ ॥ ਕਰਿ ਕਰਿ ਵੇਖੈ ਹੁਕਮੁ ਚਲਾਏ; ਤਿਸੁ ਨਿਸਤਾਰੇ. ਜਾ ਕਉ ਨਦਰਿ ਕਰੇ ॥੧੭॥ ਣਾਣੈ. ਰਵਤੁ ਰਹੈ. ਘਟ ਅੰਤਰਿ; ਹਰਿ ਗੁਣ ਗਾਵੈ ਸੋਈ ॥ ਆਪੇ ਆਪਿ ਮਿਲਾਏ ਕਰਤਾ; ਪੁਨਰਪਿ. ਜਨਮੁ ਨ ਹੋਈ ॥੧੮॥ ਤਤੈ. ਤਾਰੂ ਭਵਜਲੁ ਹੋਆ; ਤਾ ਕਾ. ਅੰਤੁ ਨ ਪਾਇਆ ॥ ਨਾ ਤਰ, ਨਾ ਤੁਲਹਾ, ਹਮ ਬੂਡਸਿ; ਤਾਰਿ ਲੇਹਿ, ਤਾਰਣ ਰਾਇਆ ॥੧੯॥ ਥਥੈ. ਥਾਨਿ ਥਾਨੰਤਰਿ ਸੋਈ; ਜਾ ਕਾ ਕੀਆ. ਸਭੁ ਹੋਆ ॥ ਕਿਆ ਭਰਮੁ. ਕਿਆ ਮਾਇਆ ਕਹੀਐ; ਜੋ ਤਿਸੁ ਭਾਵੈ ਸੋਈ ਭਲਾ ॥੨੦॥ ਦਦੈ. ਦੋਸੁ ਨ ਦੇਊ ਕਿਸੈ; ਦੋਸੁ. ਕਰੰਮਾ ਆਪਣਿਆ ॥ ਜੋ. ਮੈ ਕੀਆ, ਸੋ. ਮੈ ਪਾਇਆ; ਦੋਸੁ. ਨ ਦੀਜੈ ਅਵਰ ਜਨਾ ॥੨੧॥ ਧਧੈ. ਧਾਰਿ ਕਲਾ ਜਿਨਿ ਛੋਡੀ; ਹਰਿ ਚੀਜੀ, ਜਿਨਿ ਰੰਗ ਕੀਆ ॥ ਤਿਸ ਦਾ ਦੀਆ ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ॥੨੨॥ ਨੰਨੈ. ਨਾਹ ਭੋਗ ਨਿਤ ਭੋਗੈ; ਨਾ ਡੀਠਾ. ਨਾ ਸੰਮ੍ਹਲਿਆ ॥ ਗਲੀ. ਹਉ ਸੋਹਾਗਣਿ ਭੈਣੇ; ਕੰਤੁ. ਨ ਕਬਹੂੰ ਮੈ ਮਿਲਿਆ ॥੨੩॥ ਪਪੈ. ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥ ਦੇਖੈ ਬੂਝੈ. ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੨੪॥ ਫਫੈ. ਫਾਹੀ ਸਭੁ ਜਗੁ ਫਾਸਾ; ਜਮ ਕੈ ਸੰਗਲਿ, ਬੰਧਿ ਲਇਆ ॥ ਗੁਰ ਪਰਸਾਦੀ. ਸੇ ਨਰ ਉਬਰੇ; ਜਿ. ਹਰਿ ਸਰਣਾਗਤਿ ਭਜਿ ਪਇਆ ॥੨੫॥ ਬਬੈ. ਬਾਜੀ ਖੇਲਣ ਲਾਗਾ; ਚਉਪੜਿ ਕੀਤੇ. ਚਾਰਿ ਜੁਗਾ ॥
Источники и права