couponatlas.

Гуру Грантх Сахиб (гурмукхи): Анг 438

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਆਸਾ ਮਹਲਾ ੧ ਛੰਤ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥ ਸਭਨਾ ਕਾ ਦਾਤਾ. ਕਰਮ ਬਿਧਾਤਾ; ਦੂਖ ਬਿਸਾਰਣਹਾਰੁ ਜੀਉ ॥ ਦੂਖ ਬਿਸਾਰਣਹਾਰੁ ਸੁਆਮੀ; ਕੀਤਾ ਜਾ ਕਾ ਹੋਵੈ ॥ ਕੋਟ ਕੋਟੰਤਰ ਪਾਪਾ ਕੇਰੇ; ਏਕ ਘੜੀ ਮਹਿ ਖੋਵੈ ॥ ਹੰਸ. ਸਿ ਹੰਸਾ, ਬਗ. ਸਿ ਬਗਾ; ਘਟ ਘਟ ਕਰੇ ਬੀਚਾਰੁ ਜੀਉ ॥ ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥੧॥ ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥ ਤਿਨ ਜਮੁ ਨੇੜਿ. ਨ ਆਵੈ, ਗੁਰਸਬਦੁ ਕਮਾਵੈ; ਕਬਹੁ. ਨ ਆਵਹਿ ਹਾਰਿ ਜੀਉ ॥ ਤੇ ਕਬਹੁ. ਨ ਹਾਰਹਿ, ਹਰਿ ਹਰਿ ਗੁਣ ਸਾਰਹਿ; ਤਿਨੑ ਜਮੁ ਨੇੜਿ. ਨ ਆਵੈ ॥ ਜੰਮਣੁ ਮਰਣੁ ਤਿਨੑਾ ਕਾ ਚੂਕਾ; ਜੋ ਹਰਿ ਲਾਗੇ ਪਾਵੈ ॥ ਗੁਰਮਤਿ ਹਰਿ ਰਸੁ. ਹਰਿ ਫਲੁ ਪਾਇਆ; ਹਰਿ ਹਰਿ ਨਾਮੁ ਉਰ ਧਾਰਿ ਜੀਉ ॥ ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥੨॥ ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਤਿਸੈ ਵਿਟਹੁ. ਕੁਰਬਾਣੁ ਜੀਉ ॥ ਤਾ ਕੀ ਸੇਵ ਕਰੀਜੈ, ਲਾਹਾ ਲੀਜੈ; ਹਰਿ ਦਰਗਹ ਪਾਈਐ ਮਾਣੁ ਜੀਉ ॥ ਹਰਿ ਦਰਗਹ ਮਾਨੁ. ਸੋਈ ਜਨੁ ਪਾਵੈ; ਜੋ ਨਰੁ. ਏਕੁ ਪਛਾਣੈ ॥ ਓਹੁ ਨਵ ਨਿਧਿ ਪਾਵੈ, ਗੁਰਮਤਿ ਹਰਿ ਧਿਆਵੈ; ਨਿਤ ਹਰਿ ਗੁਣ ਆਖਿ ਵਖਾਣੈ ॥ ਅਹਿਨਿਸਿ ਨਾਮੁ ਤਿਸੈ ਕਾ ਲੀਜੈ; ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥ ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਹਉ. ਤਿਸੈ ਵਿਟਹੁ ਕੁਰਬਾਨੁ ਜੀਉ ॥੩॥ ਨਾਮੁ ਲੈਨਿ. ਸਿ ਸੋਹਹਿ, ਤਿਨ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥ ਤਿਨ ਫਲ. ਤੋਟਿ ਨ ਆਵੈ, ਜਾ ਤਿਸੁ ਭਾਵੈ; ਜੇ ਜੁਗ ਕੇਤੇ ਜਾਹਿ ਜੀਉ ॥ ਜੇ ਜੁਗ ਕੇਤੇ ਜਾਹਿ ਸੁਆਮੀ; ਤਿਨ ਫਲ ਤੋਟਿ. ਨ ਆਵੈ ॥ ਤਿਨੑ ਜਰਾ ਨ ਮਰਣਾ, ਨਰਕਿ ਨ ਪਰਣਾ; ਜੋ ਹਰਿ ਨਾਮੁ ਧਿਆਵੈ ॥ ਹਰਿ ਹਰਿ ਕਰਹਿ. ਸਿ ਸੂਕਹਿ ਨਾਹੀ; ਨਾਨਕ. ਪੀੜ ਨ ਖਾਹਿ ਜੀਉ ॥ ਨਾਮੁ ਲੈਨੑਿ ਸਿ ਸੋਹਹਿ, ਤਿਨੑ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥ ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੧ ਛੰਤ ਘਰੁ ੩ ॥ ਤੂੰ ਸੁਣਿ ਹਰਣਾ ਕਾਲਿਆ; ਕੀ ਵਾੜੀਐ ਰਾਤਾ ਰਾਮ ॥ ਬਿਖੁ ਫਲੁ ਮੀਠਾ ਚਾਰਿ ਦਿਨ; ਫਿਰਿ ਹੋਵੈ ਤਾਤਾ. ਰਾਮ ॥ ਫਿਰਿ ਹੋਇ ਤਾਤਾ. ਖਰਾ ਮਾਤਾ; ਨਾਮ ਬਿਨੁ ਪਰਤਾਪਏ ॥
Источники и права