couponatlas.

Гуру Грантх Сахиб (гурмукхи): Анг 439

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਓਹੁ ਜੇਵ ਸਾਇਰ, ਦੇਇ ਲਹਰੀ; ਬਿਜੁਲ. ਜਿਵੈ ਚਮਕਏ ॥ ਹਰਿ ਬਾਝੁ ਰਾਖਾ. ਕੋਇ ਨਾਹੀ; ਸੋਇ ਤੁਝਹਿ ਬਿਸਾਰਿਆ ॥ ਸਚੁ ਕਹੈ ਨਾਨਕੁ. ਚੇਤਿ ਰੇ ਮਨ; ਮਰਹਿ ਹਰਣਾ ਕਾਲਿਆ ॥੧॥ ਭਵਰਾ ਫੂਲਿ ਭਵੰਤਿਆ; ਦੁਖੁ ਅਤਿ ਭਾਰੀ. ਰਾਮ ॥ ਮੈ. ਗੁਰੁ ਪੂਛਿਆ ਆਪਣਾ; ਸਾਚਾ ਬੀਚਾਰੀ ਰਾਮ ॥ ਬੀਚਾਰਿ ਸਤਿਗੁਰੁ. ਮੁਝੈ ਪੂਛਿਆ; ਭਵਰੁ ਬੇਲੀ ਰਾਤਓ ॥ ਸੂਰਜੁ ਚੜਿਆ. ਪਿੰਡੁ ਪੜਿਆ; ਤੇਲੁ ਤਾਵਣਿ ਤਾਤਓ ॥ ਜਮ ਮਗਿ ਬਾਧਾ, ਖਾਹਿ ਚੋਟਾ; ਸਬਦ ਬਿਨੁ. ਬੇਤਾਲਿਆ ॥ ਸਚੁ ਕਹੈ ਨਾਨਕੁ. ਚੇਤਿ ਰੇ ਮਨ; ਮਰਹਿ ਭਵਰਾ ਕਾਲਿਆ ॥੨॥ ਮੇਰੇ ਜੀਅੜਿਆ ਪਰਦੇਸੀਆ; ਕਿਤੁ ਪਵਹਿ ਜੰਜਾਲੇ ਰਾਮ ॥ ਸਾਚਾ ਸਾਹਿਬੁ ਮਨਿ ਵਸੈ; ਕੀ ਫਾਸਹਿ ਜਮ ਜਾਲੇ ਰਾਮ ॥ ਮਛੁਲੀ ਵਿਛੁੰਨੀ. ਨੈਣ ਰੁੰਨੀ; ਜਾਲੁ ਬਧਿਕਿ ਪਾਇਆ ॥ ਸੰਸਾਰੁ ਮਾਇਆ ਮੋਹੁ ਮੀਠਾ; ਅੰਤਿ ਭਰਮੁ ਚੁਕਾਇਆ ॥ ਭਗਤਿ ਕਰਿ. ਚਿਤੁ ਲਾਇ ਹਰਿ ਸਿਉ; ਛੋਡਿ. ਮਨਹੁ ਅੰਦੇਸਿਆ ॥ ਸਚੁ ਕਹੈ ਨਾਨਕੁ. ਚੇਤਿ ਰੇ ਮਨ; ਜੀਅੜਿਆ ਪਰਦੇਸੀਆ ॥੩॥ ਨਦੀਆ ਵਾਹ ਵਿਛੁੰਨਿਆ; ਮੇਲਾ ਸੰਜੋਗੀ ਰਾਮ ॥ ਜੁਗੁ ਜੁਗੁ ਮੀਠਾ ਵਿਸੁ ਭਰੇ; ਕੋ ਜਾਣੈ ਜੋਗੀ ਰਾਮ ॥ ਕੋਈ ਸਹਜਿ ਜਾਣੈ. ਹਰਿ ਪਛਾਣੈ; ਸਤਿਗੁਰੂ ਜਿਨਿ ਚੇਤਿਆ ॥ ਬਿਨੁ ਨਾਮ ਹਰਿ ਕੇ. ਭਰਮਿ ਭੂਲੇ; ਪਚਹਿ ਮੁਗਧ ਅਚੇਤਿਆ ॥ ਹਰਿ ਨਾਮੁ ਭਗਤਿ ਨ ਰਿਦੈ ਸਾਚਾ; ਸੇ ਅੰਤਿ ਧਾਹੀ ਰੁੰਨਿਆ ॥ ਸਚੁ ਕਹੈ ਨਾਨਕੁ. ਸਬਦਿ ਸਾਚੈ; ਮੇਲਿ ਚਿਰੀ ਵਿਛੁੰਨਿਆ ॥੪॥੧॥੫॥ ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੩ ਛੰਤ ਘਰੁ ੧ ॥ ਹਮ ਘਰੇ ਸਾਚਾ ਸੋਹਿਲਾ; ਸਾਚੈ ਸਬਦਿ ਸੁਹਾਇਆ ਰਾਮ ॥ ਧਨ ਪਿਰ ਮੇਲੁ ਭਇਆ; ਪ੍ਰਭਿ ਆਪਿ ਮਿਲਾਇਆ ਰਾਮ ॥ ਪ੍ਰਭਿ ਆਪਿ ਮਿਲਾਇਆ, ਸਚੁ ਮੰਨਿ ਵਸਾਇਆ; ਕਾਮਣਿ ਸਹਜੇ ਮਾਤੀ ॥ ਗੁਰ ਸਬਦਿ ਸੀਗਾਰੀ. ਸਚਿ ਸਵਾਰੀ; ਸਦਾ ਰਾਵੇ ਰੰਗਿ ਰਾਤੀ ॥ ਆਪੁ ਗਵਾਏ. ਹਰਿ ਵਰੁ ਪਾਏ; ਤਾ ਹਰਿ ਰਸੁ ਮੰਨਿ ਵਸਾਇਆ ॥ ਕਹੁ ਨਾਨਕ. ਗੁਰ ਸਬਦਿ ਸਵਾਰੀ; ਸਫਲਿਉ ਜਨਮੁ ਸਬਾਇਆ ॥੧॥ ਦੂਜੜੈ ਕਾਮਣਿ ਭਰਮਿ ਭੁਲੀ; ਹਰਿ ਵਰੁ. ਨ ਪਾਏ, ਰਾਮ ॥ ਕਾਮਣਿ ਗੁਣੁ ਨਾਹੀ; ਬਿਰਥਾ ਜਨਮੁ ਗਵਾਏ ਰਾਮ ॥ ਬਿਰਥਾ ਜਨਮੁ ਗਵਾਏ. ਮਨਮੁਖਿ ਇਆਣੀ; ਅਉਗਣਵੰਤੀ ਝੂਰੇ ॥ ਆਪਣਾ ਸਤਿਗੁਰੁ ਸੇਵਿ. ਸਦਾ ਸੁਖੁ ਪਾਇਆ; ਤਾ ਪਿਰੁ ਮਿਲਿਆ ਹਦੂਰੇ ॥ ਦੇਖਿ ਪਿਰੁ ਵਿਗਸੀ. ਅੰਦਰਹੁ ਸਰਸੀ; ਸਚੈ ਸਬਦਿ ਸੁਭਾਏ ॥ ਨਾਨਕ. ਵਿਣੁ ਨਾਵੈ. ਕਾਮਣਿ ਭਰਮਿ ਭੁਲਾਣੀ; ਮਿਲਿ ਪ੍ਰੀਤਮ ਸੁਖੁ ਪਾਏ ॥੨॥
Источники и права