couponatlas.

Гуру Грантх Сахиб (гурмукхи): Анг 440

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਿਰੁ ਸੰਗਿ. ਕਾਮਣਿ ਜਾਣਿਆ; ਗੁਰਿ. ਮੇਲਿ ਮਿਲਾਈ ਰਾਮ ॥ ਅੰਤਰਿ ਸਬਦਿ ਮਿਲੀ; ਸਹਜੇ. ਤਪਤਿ ਬੁਝਾਈ ਰਾਮ ॥ ਸਬਦਿ ਤਪਤਿ ਬੁਝਾਈ, ਅੰਤਰਿ ਸਾਂਤਿ ਆਈ; ਸਹਜੇ ਹਰਿ ਰਸੁ ਚਾਖਿਆ ॥ ਮਿਲਿ ਪ੍ਰੀਤਮ ਅਪਣੇ. ਸਦਾ ਰੰਗੁ ਮਾਣੇ; ਸਚੈ ਸਬਦਿ ਸੁਭਾਖਿਆ ॥ ਪੜਿ ਪੜਿ ਪੰਡਿਤ. ਮੋਨੀ ਥਾਕੇ; ਭੇਖੀ. ਮੁਕਤਿ ਨ ਪਾਈ ॥ ਨਾਨਕ. ਬਿਨੁ ਭਗਤੀ. ਜਗੁ ਬਉਰਾਨਾ; ਸਚੈ ਸਬਦਿ ਮਿਲਾਈ ॥੩॥ ਸਾ ਧਨ ਮਨਿ. ਅਨਦੁ ਭਇਆ; ਹਰਿ ਜੀਉ ਮੇਲਿ ਪਿਆਰੇ ਰਾਮ ॥ ਸਾ ਧਨ. ਹਰਿ ਕੈ ਰਸਿ ਰਸੀ; ਗੁਰ ਕੈ ਸਬਦਿ ਅਪਾਰੇ ਰਾਮ ॥ ਸਬਦਿ ਅਪਾਰੇ. ਮਿਲੇ ਪਿਆਰੇ; ਸਦਾ ਗੁਣ ਸਾਰੇ. ਮਨਿ ਵਸੇ ॥ ਸੇਜ ਸੁਹਾਵੀ. ਜਾ ਪਿਰਿ ਰਾਵੀ; ਮਿਲਿ ਪ੍ਰੀਤਮ. ਅਵਗਣ ਨਸੇ ॥ ਜਿਤੁ ਘਰਿ. ਨਾਮੁ ਹਰਿ ਸਦਾ ਧਿਆਈਐ; ਸੋਹਿਲੜਾ ਜੁਗ ਚਾਰੇ ॥ ਨਾਨਕ. ਨਾਮਿ ਰਤੇ. ਸਦਾ ਅਨਦੁ ਹੈ; ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥ ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੩ ਛੰਤ ਘਰੁ ੩ ॥ ਸਾਜਨ ਮੇਰੇ ਪ੍ਰੀਤਮਹੁ; ਤੁਮ ਸਹ ਕੀ ਭਗਤਿ ਕਰੇਹੋ ॥ ਗੁਰੁ ਸੇਵਹੁ ਸਦਾ ਆਪਣਾ; ਨਾਮੁ ਪਦਾਰਥੁ ਲੇਹੋ ॥ ਭਗਤਿ ਕਰਹੁ ਤੁਮ. ਸਹੈ ਕੇਰੀ; ਜੋ ਸਹ ਪਿਆਰੇ ਭਾਵਏ ॥ ਆਪਣਾ ਭਾਣਾ. ਤੁਮ ਕਰਹੁ; ਤਾ ਫਿਰਿ ਸਹ ਖੁਸੀ. ਨ ਆਵਏ ॥ ਭਗਤਿ ਭਾਵ ਇਹੁ ਮਾਰਗੁ ਬਿਖੜਾ; ਗੁਰ ਦੁਆਰੈ ਕੋ ਪਾਵਏ ॥ ਕਹੈ ਨਾਨਕੁ. ਜਿਸੁ ਕਰੇ ਕਿਰਪਾ; ਸੋ ਹਰਿ ਭਗਤੀ ਚਿਤੁ ਲਾਵਏ ॥੧॥ ਮੇਰੇ ਮਨ ਬੈਰਾਗੀਆ; ਤੂੰ ਬੈਰਾਗੁ ਕਰਿ, ਕਿਸੁ ਦਿਖਾਵਹਿ ॥ ਹਰਿ ਸੋਹਿਲਾ. ਤਿਨੑ ਸਦ ਸਦਾ; ਜੋ ਹਰਿ ਗੁਣ ਗਾਵਹਿ ॥ ਕਰਿ ਬੈਰਾਗੁ. ਤੂੰ ਛੋਡਿ ਪਾਖੰਡੁ; ਸੋ ਸਹੁ ਸਭੁ ਕਿਛੁ ਜਾਣਏ ॥ ਜਲਿ ਥਲਿ ਮਹੀਅਲਿ ਏਕੋ ਸੋਈ; ਗੁਰਮੁਖਿ ਹੁਕਮੁ ਪਛਾਣਏ ॥ ਜਿਨਿ ਹੁਕਮੁ ਪਛਾਤਾ ਹਰੀ ਕੇਰਾ; ਸੋਈ ਸਰਬ ਸੁਖ ਪਾਵਏ ॥ ਇਵ ਕਹੈ ਨਾਨਕੁ. ਸੋ ਬੈਰਾਗੀ; ਅਨਦਿਨੁ ਹਰਿ ਲਿਵ ਲਾਵਏ ॥੨॥ ਜਹ ਜਹ ਮਨ ਤੂੰ ਧਾਵਦਾ; ਤਹ ਤਹ ਹਰਿ ਤੇਰੈ ਨਾਲੇ ॥ ਮਨ ਸਿਆਣਪ ਛੋਡੀਐ; ਗੁਰ ਕਾ ਸਬਦੁ ਸਮਾਲੇ ॥ ਸਾਥਿ ਤੇਰੈ. ਸੋ ਸਹੁ ਸਦਾ ਹੈ; ਇਕੁ ਖਿਨੁ, ਹਰਿ ਨਾਮੁ ਸਮਾਲਹੇ ॥ ਜਨਮ ਜਨਮ ਕੇ. ਤੇਰੇ ਪਾਪ ਕਟੇ; ਅੰਤਿ ਪਰਮ ਪਦੁ ਪਾਵਹੇ ॥ ਸਾਚੇ ਨਾਲਿ ਤੇਰਾ ਗੰਢੁ ਲਾਗੈ; ਗੁਰਮੁਖਿ ਸਦਾ ਸਮਾਲੇ ॥ ਇਉ ਕਹੈ ਨਾਨਕੁ. ਜਹ ਮਨ ਤੂੰ ਧਾਵਦਾ; ਤਹ ਹਰਿ ਤੇਰੈ ਸਦਾ ਨਾਲੇ ॥੩॥ ਸਤਿਗੁਰ ਮਿਲਿਐ. ਧਾਵਤੁ ਥੰਮੑਿਆ; ਨਿਜ ਘਰਿ ਵਸਿਆ ਆਏ ॥ ਨਾਮੁ ਵਿਹਾਝੇ. ਨਾਮੁ ਲਏ; ਨਾਮਿ ਰਹੇ ਸਮਾਏ ॥
Источники и права