couponatlas.

Гуру Грантх Сахиб (гурмукхи): Анг 460

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਾਲੁ ਜੋਬਨੁ ਛੋਡਿ ਵੈਸੀ; ਰਹਿਓ ਪੈਨਣੁ ਖਾਇਆ ॥ ਨਾਨਕ. ਕਮਾਣਾ ਸੰਗਿ ਜੁਲਿਆ; ਨਹ ਜਾਇ ਕਿਰਤੁ ਮਿਟਾਇਆ ॥੧॥ ਫਾਥੋਹੁ ਮਿਰਗ ਜਿਵੈ; ਪੇਖਿ ਰੈਣਿ ਚੰਦ੍ਰਾਇਣੁ ॥ ਸੂਖਹੁ ਦੂਖ ਭਏ; ਨਿਤ ਪਾਪ ਕਮਾਇਣੁ ॥ ਪਾਪਾ ਕਮਾਣੇ. ਛਡਹਿ ਨਾਹੀ; ਲੈ ਚਲੇ, ਘਤਿ ਗਲਾਵਿਆ ॥ ਹਰਿਚੰਦਉਰੀ ਦੇਖਿ ਮੂਠਾ; ਕੂੜੁ ਸੇਜਾ ਰਾਵਿਆ ॥ ਲਬਿ ਲੋਭਿ ਅਹੰਕਾਰਿ ਮਾਤਾ; ਗਰਬਿ ਭਇਆ ਸਮਾਇਣੁ ॥ ਨਾਨਕ. ਮ੍ਰਿਗ ਅਗਿਆਨਿ ਬਿਨਸੇ; ਨਹ ਮਿਟੈ. ਆਵਣੁ ਜਾਇਣੁ ॥੨॥ ਮਿਠੈ ਮਖੁ ਮੁਆ; ਕਿਉ ਲਏ ਓਡਾਰੀ ॥ ਹਸਤੀ ਗਰਤਿ ਪਇਆ; ਕਿਉ ਤਰੀਐ ਤਾਰੀ ॥ ਤਰਣੁ ਦੁਹੇਲਾ ਭਇਆ. ਖਿਨ ਮਹਿ; ਖਸਮੁ. ਚਿਤਿ ਨ ਆਇਓ ॥ ਦੂਖਾ ਸਜਾਈ. ਗਣਤ ਨਾਹੀ; ਕੀਆ ਅਪਣਾ ਪਾਇਓ ॥ ਗੁਝਾ ਕਮਾਣਾ ਪ੍ਰਗਟੁ ਹੋਆ; ਈਤ ਉਤਹਿ ਖੁਆਰੀ ॥ ਨਾਨਕ. ਸਤਿਗੁਰ ਬਾਝੁ. ਮੂਠਾ; ਮਨਮੁਖੋ ਅਹੰਕਾਰੀ ॥੩॥ ਹਰਿ ਕੇ ਦਾਸ ਜੀਵੇ; ਲਗਿ ਪ੍ਰਭ ਕੀ ਚਰਣੀ ॥ ਕੰਠਿ ਲਗਾਇ ਲੀਏ; ਤਿਸੁ ਠਾਕੁਰ ਸਰਣੀ ॥ ਬਲ ਬੁਧਿ ਗਿਆਨੁ ਧਿਆਨੁ; ਅਪਣਾ ਆਪਿ ਨਾਮੁ ਜਪਾਇਆ ॥ ਸਾਧਸੰਗਤਿ ਆਪਿ ਹੋਆ; ਆਪਿ ਜਗਤੁ ਤਰਾਇਆ ॥ ਰਾਖਿ ਲੀਏ ਰਖਣਹਾਰੈ; ਸਦਾ ਨਿਰਮਲ ਕਰਣੀ ॥ ਨਾਨਕ. ਨਰਕਿ, ਨ ਜਾਹਿ ਕਬਹੂੰ; ਹਰਿ ਸੰਤ. ਹਰਿ ਕੀ ਸਰਣੀ ॥੪॥੨॥੧੧॥ ਆਸਾ ਮਹਲਾ ੫ ॥ ਵੰਞੁ ਮੇਰੇ ਆਲਸਾ; ਹਰਿ ਪਾਸਿ ਬੇਨੰਤੀ ॥ ਰਾਵਉ ਸਹੁ ਆਪਨੜਾ; ਪ੍ਰਭ ਸੰਗਿ ਸੋਹੰਤੀ ॥ ਸੰਗੇ ਸੋਹੰਤੀ ਕੰਤ ਸੁਆਮੀ; ਦਿਨਸੁ ਰੈਣੀ ਰਾਵੀਐ ॥ ਸਾਸਿ ਸਾਸਿ ਚਿਤਾਰਿ ਜੀਵਾ; ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ ਬਿਰਹਾ ਲਜਾਇਆ. ਦਰਸੁ ਪਾਇਆ; ਅਮਿਉ ਦ੍ਰਿਸਟਿ ਸਿੰਚੰਤੀ ॥ ਬਿਨਵੰਤਿ ਨਾਨਕੁ. ਮੇਰੀ ਇਛ ਪੁੰਨੀ; ਮਿਲੇ ਜਿਸੁ ਖੋਜੰਤੀ ॥੧॥ ਨਸਿ ਵੰਞਹੁ. ਕਿਲਵਿਖਹੁ; ਕਰਤਾ ਘਰਿ ਆਇਆ ॥ ਦੂਤਹ ਦਹਨੁ ਭਇਆ; ਗੋਵਿੰਦੁ ਪ੍ਰਗਟਾਇਆ ॥ ਪ੍ਰਗਟੇ ਗੁਪਾਲ ਗੋਬਿੰਦ ਲਾਲਨ; ਸਾਧਸੰਗਿ ਵਖਾਣਿਆ ॥ ਆਚਰਜੁ ਡੀਠਾ. ਅਮਿਉ ਵੂਠਾ; ਗੁਰ ਪ੍ਰਸਾਦੀ ਜਾਣਿਆ ॥ ਮਨਿ ਸਾਂਤਿ ਆਈ. ਵਜੀ ਵਧਾਈ; ਨਹ ਅੰਤੁ ਜਾਈ ਪਾਇਆ ॥ ਬਿਨਵੰਤਿ ਨਾਨਕ. ਸੁਖ ਸਹਜਿ ਮੇਲਾ; ਪ੍ਰਭੂ ਆਪਿ ਬਣਾਇਆ ॥੨॥ ਨਰਕ. ਨ ਡੀਠੜਿਆ; ਸਿਮਰਤ ਨਾਰਾਇਣ ॥ ਜੈ ਜੈ ਧਰਮੁ ਕਰੇ; ਦੂਤ ਭਏ ਪਲਾਇਣ ॥ ਧਰਮ ਧੀਰਜ ਸਹਜ ਸੁਖੀਏ; ਸਾਧਸੰਗਤਿ ਹਰਿ ਭਜੇ ॥ ਕਰਿ ਅਨੁਗ੍ਰਹੁ ਰਾਖਿ ਲੀਨੇ; ਮੋਹ ਮਮਤਾ ਸਭ ਤਜੇ ॥ ਗਹਿ ਕੰਠਿ ਲਾਏ. ਗੁਰਿ ਮਿਲਾਏ; ਗੋਵਿੰਦ ਜਪਤ ਅਘਾਇਣ ॥ ਬਿਨਵੰਤਿ ਨਾਨਕ. ਸਿਮਰਿ ਸੁਆਮੀ; ਸਗਲ ਆਸ ਪੁਜਾਇਣ ॥੩॥
Источники и права