couponatlas.

Гуру Грантх Сахиб (гурмукхи): Анг 461

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਿਧਿ ਸਿਧਿ ਚਰਣ ਗਹੇ; ਤਾ ਕੇਹਾ ਕਾੜਾ ॥ ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ਅਸਾੜਾ ॥ ਗਹਿ ਭੁਜਾ ਲੀਨੇ. ਨਾਮ ਦੀਨੇ; ਕਰੁ ਧਾਰਿ ਮਸਤਕਿ ਰਾਖਿਆ ॥ ਸੰਸਾਰ ਸਾਗਰੁ. ਨਹ ਵਿਆਪੈ; ਅਮਿਉ ਹਰਿ ਰਸੁ ਚਾਖਿਆ ॥ ਸਾਧਸੰਗੇ ਨਾਮ ਰੰਗੇ; ਰਣੁ ਜੀਤਿ ਵਡਾ ਅਖਾੜਾ ॥ ਬਿਨਵੰਤਿ ਨਾਨਕ, ਸਰਣਿ ਸੁਆਮੀ; ਬਹੁੜਿ ਜਮਿ. ਨ ਉਪਾੜਾ ॥੪॥੩॥੧੨॥ ਆਸਾ ਮਹਲਾ ੫ ॥ ਦਿਨੁ ਰਾਤਿ ਕਮਾਇਅੜੋ; ਸੋ. ਆਇਓ ਮਾਥੈ ॥ ਜਿਸੁ ਪਾਸਿ ਲੁਕਾਇਦੜੋ; ਸੋ. ਵੇਖੀ ਸਾਥੈ ॥ ਸੰਗਿ ਦੇਖੈ ਕਰਣਹਾਰਾ; ਕਾਇ ਪਾਪੁ ਕਮਾਈਐ ॥ ਸੁਕ੍ਰਿਤੁ ਕੀਜੈ. ਨਾਮੁ ਲੀਜੈ; ਨਰਕਿ. ਮੂਲਿ ਨ ਜਾਈਐ ॥ ਆਠ ਪਹਰ ਹਰਿ ਨਾਮੁ ਸਿਮਰਹੁ; ਚਲੈ ਤੇਰੈ ਸਾਥੇ ॥ ਭਜੁ ਸਾਧਸੰਗਤਿ ਸਦਾ ਨਾਨਕ; ਮਿਟਹਿ ਦੋਖ ਕਮਾਤੇ ॥੧॥ ਵਲਵੰਚ ਕਰਿ. ਉਦਰੁ ਭਰਹਿ; ਮੂਰਖ ਗਾਵਾਰਾ ॥ ਸਭੁ ਕਿਛੁ ਦੇ ਰਹਿਆ; ਹਰਿ ਦੇਵਣਹਾਰਾ ॥ ਦਾਤਾਰੁ ਸਦਾ ਦਇਆਲੁ ਸੁਆਮੀ; ਕਾਇ ਮਨਹੁ ਵਿਸਾਰੀਐ ॥ ਮਿਲੁ ਸਾਧਸੰਗੇ. ਭਜੁ ਨਿਸੰਗੇ; ਕੁਲ ਸਮੂਹਾ ਤਾਰੀਐ ॥ ਸਿਧ ਸਾਧਿਕ ਦੇਵ ਮੁਨਿ ਜਨ; ਭਗਤ ਨਾਮੁ ਅਧਾਰਾ ॥ ਬਿਨਵੰਤਿ ਨਾਨਕ. ਸਦਾ ਭਜੀਐ; ਪ੍ਰਭੁ ਏਕੁ ਕਰਣੈਹਾਰਾ ॥੨॥ ਖੋਟੁ. ਨ ਕੀਚਈ; ਪ੍ਰਭੁ ਪਰਖਣਹਾਰਾ ॥ ਕੂੜੁ ਕਪਟੁ ਕਮਾਵਦੜੇ; ਜਨਮਹਿ ਸੰਸਾਰਾ ॥ ਸੰਸਾਰੁ ਸਾਗਰੁ. ਤਿਨੑੀ ਤਰਿਆ; ਜਿਨੑੀ ਏਕੁ ਧਿਆਇਆ ॥ ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ; ਪ੍ਰਭ ਸਰਣਾਈ ਆਇਆ ॥ ਜਲਿ ਥਲਿ ਮਹੀਅਲਿ ਰਵਿਆ ਸੁਆਮੀ; ਊਚ ਅਗਮ ਅਪਾਰਾ ॥ ਬਿਨਵੰਤਿ ਨਾਨਕ. ਟੇਕ ਜਨ ਕੀ; ਚਰਣ ਕਮਲ ਅਧਾਰਾ ॥੩॥ ਪੇਖੁ ਹਰਿਚੰਦਉਰੜੀ; ਅਸਥਿਰੁ ਕਿਛੁ ਨਾਹੀ ॥ ਮਾਇਆ ਰੰਗ ਜੇਤੇ; ਸੇ ਸੰਗਿ. ਨ ਜਾਹੀ ॥ ਹਰਿ ਸੰਗਿ ਸਾਥੀ ਸਦਾ ਤੇਰੈ; ਦਿਨਸੁ ਰੈਣਿ ਸਮਾਲੀਐ ॥ ਹਰਿ ਏਕ ਬਿਨੁ. ਕਛੁ ਅਵਰੁ ਨਾਹੀ; ਭਾਉ ਦੁਤੀਆ ਜਾਲੀਐ ॥ ਮੀਤੁ ਜੋਬਨੁ ਮਾਲੁ ਸਰਬਸੁ; ਪ੍ਰਭੁ ਏਕੁ ਕਰਿ. ਮਨ ਮਾਹੀ ॥ ਬਿਨਵੰਤਿ ਨਾਨਕੁ. ਵਡਭਾਗਿ ਪਾਈਐ; ਸੂਖਿ ਸਹਜਿ ਸਮਾਹੀ ॥੪॥੪॥੧੩॥ ਆਸਾ ਮਹਲਾ ੫ ਛੰਤ ਘਰੁ ੮ ॥ ੴ ਸਤਿਗੁਰ ਪ੍ਰਸਾਦਿ ॥ ਕਮਲਾ ਭ੍ਰਮ ਭੀਤਿ, ਕਮਲਾ ਭ੍ਰਮ ਭੀਤਿ ਹੇ; ਤੀਖਣ ਮਦ ਬਿਪਰੀਤਿ ਹੇ, ਅਵਧ ਅਕਾਰਥ ਜਾਤ ॥ ਗਹਬਰ ਬਨ ਘੋਰ. ਗਹਬਰ ਬਨ ਘੋਰ ਹੇ; ਗ੍ਰਿਹ ਮੂਸਤ, ਮਨ ਚੋਰ ਹੇ; ਦਿਨਕਰੋ ਅਨਦਿਨੁ ਖਾਤ ॥ ਦਿਨ ਖਾਤ ਜਾਤ, ਬਿਹਾਤ ਪ੍ਰਭ ਬਿਨੁ; ਮਿਲਹੁ ਪ੍ਰਭ ਕਰੁਣਾ ਪਤੇ ॥
Источники и права