couponatlas.

Гуру Грантх Сахиб (гурмукхи): Анг 462

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨਮ ਮਰਣ ਅਨੇਕ ਬੀਤੇ; ਪ੍ਰਿਅ ਸੰਗ ਬਿਨੁ, ਕਛੁ ਨਹ ਗਤੇ ॥ ਕੁਲ ਰੂਪ ਧੂਪ ਗਿਆਨਹੀਨੀ; ਤੁਝ ਬਿਨਾ. ਮੋਹਿ ਕਵਨ ਮਾਤ ॥ ਕਰ ਜੋੜਿ ਨਾਨਕੁ. ਸਰਣਿ ਆਇਓ; ਪ੍ਰਿਅ ਨਾਥ ਨਰਹਰ. ਕਰਹੁ ਗਾਤ ॥੧॥ ਮੀਨਾ ਜਲਹੀਨ. ਮੀਨਾ ਜਲਹੀਨ ਹੇ; ਓਹੁ; ਬਿਛੁਰਤ. ਮਨ ਤਨ ਖੀਨ ਹੇ; ਕਤ ਜੀਵਨੁ, ਪ੍ਰਿਅ, ਬਿਨੁ ਹੋਤ ॥ ਸਨਮੁਖ. ਸਹਿ ਬਾਨ, ਸਨਮੁਖ. ਸਹਿ ਬਾਨ ਹੇ; ਮ੍ਰਿਗ ਅਰਪੇ, ਮਨ ਤਨ ਪ੍ਰਾਨ ਹੇ; ਓਹੁ ਬੇਧਿਓ ਸਹਜ ਸਰੋਤ ॥ ਪ੍ਰਿਅ ਪ੍ਰੀਤਿ ਲਾਗੀ, ਮਿਲੁ ਬੈਰਾਗੀ; ਖਿਨੁ ਰਹਨੁ ਧ੍ਰਿਗੁ ਤਨੁ, ਤਿਸੁ ਬਿਨਾ ॥ ਪਲਕਾ ਨ ਲਾਗੈ, ਪ੍ਰਿਅ ਪ੍ਰੇਮ ਪਾਗੈ; ਚਿਤਵੰਤਿ. ਅਨਦਿਨੁ ਪ੍ਰਭ ਮਨਾ ॥ ਸ੍ਰੀਰੰਗ ਰਾਤੇ. ਨਾਮ ਮਾਤੇ; ਭੈ ਭਰਮ ਦੁਤੀਆ ਸਗਲ ਖੋਤ ॥ ਕਰਿ ਮਇਆ ਦਇਆ ਦਇਆਲ ਪੂਰਨ; ਹਰਿ ਪ੍ਰੇਮ ਨਾਨਕ. ਮਗਨ ਹੋਤ ॥੨॥ ਅਲੀਅਲ ਗੁੰਜਾਤ, ਅਲੀਅਲ ਗੁੰਜਾਤ ਹੇ; ਮਕਰੰਦ; ਰਸ ਬਾਸਨ ਮਾਤ ਹੇ; ਪ੍ਰੀਤਿ ਕਮਲ, ਬੰਧਾਵਤ ਆਪ ॥ ਚਾਤ੍ਰਿਕ ਚਿਤ ਪਿਆਸ. ਚਾਤ੍ਰਿਕ ਚਿਤ ਪਿਆਸ ਹੇ; ਘਨ ਬੂੰਦ ਬਚਿਤ੍ਰਿ ਮਨਿ ਆਸ ਹੇ; ਅਲ ਪੀਵਤ. ਬਿਨਸਤ ਤਾਪ ॥ ਤਾਪਾ ਬਿਨਾਸਨ. ਦੂਖ ਨਾਸਨ; ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ ਸੁੰਦਰੁ ਚਤੁਰੁ ਸੁਜਾਨ ਸੁਆਮੀ; ਕਵਨ ਰਸਨਾ ਗੁਣ ਭਨਾ ॥ ਗਹਿ ਭੁਜਾ ਲੇਵਹੁ. ਨਾਮੁ ਦੇਵਹੁ; ਦ੍ਰਿਸਟਿ ਧਾਰਤ ਮਿਟਤ ਪਾਪ ॥ ਨਾਨਕੁ ਜੰਪੈ. ਪਤਿਤ, ਪਾਵਨ; ਹਰਿ ਦਰਸੁ ਪੇਖਤ, ਨਹ ਸੰਤਾਪ ॥੩॥ ਚਿਤਵਉ ਚਿਤ ਨਾਥ, ਚਿਤਵਉ ਚਿਤ ਨਾਥ ਹੇ; ਰਖਿ ਲੇਵਹੁ ਸਰਣਿ, ਅਨਾਥ ਹੇ; ਮਿਲੁ ਚਾਉ ਚਾਈਲੇ ਪ੍ਰਾਨ ॥ ਸੁੰਦਰ ਤਨ ਧਿਆਨ. ਸੁੰਦਰ ਤਨ ਧਿਆਨ ਹੇ; ਮਨੁ ਲੁਬਧ. ਗੋਪਾਲ ਗਿਆਨ ਹੇ; ਜਾਚਿਕ ਜਨ. ਰਾਖਤ ਮਾਨ ॥ ਪ੍ਰਭ ਮਾਨ ਪੂਰਨ. ਦੁਖ ਬਿਦੀਰਨ; ਸਗਲ ਇਛ ਪੁਜੰਤੀਆ ॥ ਹਰਿ ਕੰਠਿ ਲਾਗੇ. ਦਿਨ ਸਭਾਗੇ; ਮਿਲਿ ਨਾਹ. ਸੇਜ ਸੋਹੰਤੀਆ ॥ ਪ੍ਰਭ ਦ੍ਰਿਸਟਿ ਧਾਰੀ. ਮਿਲੇ ਮੁਰਾਰੀ; ਸਗਲ ਕਲਮਲ ਭਏ ਹਾਨ ॥ ਬਿਨਵੰਤਿ ਨਾਨਕ. ਮੇਰੀ ਆਸ ਪੂਰਨ; ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ; ਟੁੰਡੇ ਅਸ ਰਾਜੈ ਕੀ, ਧੁਨੀ ॥ ਸਲੋਕੁ ਮਃ ੧ ॥ ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ. ਮਾਣਸ ਤੇ ਦੇਵਤੇ ਕੀਏ; ਕਰਤ. ਨ ਲਾਗੀ ਵਾਰ ॥੧॥
Источники и права