couponatlas.

Гуру Грантх Сахиб (гурмукхи): Анг 582

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਾਬਾ. ਆਵਹੁ ਭਾਈਹੋ ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ ਹੇ ॥ ਬਾਬਾ. ਸਚੜਾ ਮੇਲੁ, ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥ ਆਸੀਸਾ ਦੇਵਹੋ. ਭਗਤਿ ਕਰੇਵਹੋ; ਮਿਲਿਆ ਕਾ ਕਿਆ ਮੇਲੋ ॥ ਇਕਿ ਭੂਲੇ. ਨਾਵਹੁ ਥੇਹਹੁ ਥਾਵਹੁ; ਗੁਰਸਬਦੀ ਸਚੁ ਖੇਲੋ ॥ ਜਮ ਮਾਰਗਿ. ਨਹੀ ਜਾਣਾ, ਸਬਦਿ ਸਮਾਣਾ; ਜੁਗਿ ਜੁਗਿ ਸਾਚੈ ਵੇਸੇ ॥ ਸਾਜਨ ਸੈਣ ਮਿਲਹੁ ਸੰਜੋਗੀ; ਗੁਰ ਮਿਲਿ ਖੋਲੇ ਫਾਸੇ ॥੨॥ ਬਾਬਾ ਨਾਂਗੜਾ ਆਇਆ ਜਗ ਮਹਿ; ਦੁਖੁ ਸੁਖੁ ਲੇਖੁ ਲਿਖਾਇਆ ॥ ਲਿਖਿਅੜਾ ਸਾਹਾ. ਨਾ ਟਲੈ; ਜੇਹੜਾ ਪੁਰਬਿ ਕਮਾਇਆ ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ; ਜਿਤੁ ਲਾਇਆ. ਤਿਤੁ ਲਾਗਾ ॥ ਕਾਮਣਿਆਰੀ ਕਾਮਣ ਪਾਏ; ਬਹੁ ਰੰਗੀ ਗਲਿ ਤਾਗਾ ॥ ਹੋਛੀ ਮਤਿ. ਭਇਆ ਮਨੁ ਹੋਛਾ; ਗੁੜੁ ਸਾ. ਮਖੀ ਖਾਇਆ ॥ ਨਾ ਮਰਜਾਦੁ. ਆਇਆ ਕਲਿ ਭੀਤਰਿ; ਨਾਂਗੋ ਬੰਧਿ ਚਲਾਇਆ ॥੩॥ ਬਾਬਾ. ਰੋਵਹੁ ਜੇ ਕਿਸੈ ਰੋਵਣਾ; ਜਾਨੀਅੜਾ ਬੰਧਿ ਪਠਾਇਆ ਹੈ ॥ ਲਿਖਿਅੜਾ ਲੇਖੁ. ਨ ਮੇਟੀਐ; ਦਰਿ. ਹਾਕਾਰੜਾ ਆਇਆ ਹੈ ॥ ਹਾਕਾਰਾ ਆਇਆ. ਜਾ ਤਿਸੁ ਭਾਇਆ; ਰੁੰਨੇ ਰੋਵਣਹਾਰੇ ॥ ਪੁਤ ਭਾਈ ਭਾਤੀਜੇ ਰੋਵਹਿ; ਪ੍ਰੀਤਮ ਅਤਿ ਪਿਆਰੇ ॥ ਭੈ ਰੋਵੈ. ਗੁਣ ਸਾਰਿ ਸਮਾਲੇ; ਕੋ ਮਰੈ ਨ ਮੁਇਆ ਨਾਲੇ ॥ ਨਾਨਕ. ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ. ਸਚੁ ਸਮਾਲੇ ॥੪॥੫॥ ਵਡਹੰਸੁ ਮਹਲਾ ੩ ਮਹਲਾ ਤੀਜਾ ॥ ੴ ਸਤਿਗੁਰ ਪ੍ਰਸਾਦਿ ॥ ਪ੍ਰਭੁ ਸਚੜਾ ਹਰਿ ਸਾਲਾਹੀਐ; ਕਾਰਜੁ ਸਭੁ ਕਿਛੁ ਕਰਣੈ ਜੋਗੁ ॥ ਸਾ ਧਨ ਰੰਡ. ਨ ਕਬਹੂ ਬੈਸਈ; ਨਾ ਕਦੇ ਹੋਵੈ ਸੋਗੁ ॥ ਨਾ ਕਦੇ ਹੋਵੈ ਸੋਗੁ. ਅਨਦਿਨੁ ਰਸ ਭੋਗ; ਸਾ ਧਨ ਮਹਲਿ ਸਮਾਣੀ ॥ ਜਿਨਿ ਪ੍ਰਿਉ ਜਾਤਾ. ਕਰਮ ਬਿਧਾਤਾ; ਬੋਲੇ ਅੰਮ੍ਰਿਤ ਬਾਣੀ ॥ ਗੁਣਵੰਤੀਆ ਗੁਣ ਸਾਰਹਿ. ਅਪਣੇ ਕੰਤ ਸਮਾਲਹਿ; ਨਾ ਕਦੇ ਲਗੈ. ਵਿਜੋਗੋ ॥ ਸਚੜਾ ਪਿਰੁ ਸਾਲਾਹੀਐ; ਸਭੁ ਕਿਛੁ ਕਰਣੈ ਜੋਗੋ ॥੧॥ ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥ ਸਾ ਧਨ ਪ੍ਰਿਅ ਕੈ ਰੰਗਿ ਰਤੀ; ਵਿਚਹੁ ਆਪੁ ਗਵਾਏ ॥ ਵਿਚਹੁ ਆਪੁ ਗਵਾਏ, ਫਿਰਿ. ਕਾਲੁ ਨ ਖਾਏ; ਗੁਰਮੁਖਿ ਏਕੋ ਜਾਤਾ ॥ ਕਾਮਣਿ ਇਛ. ਪੁੰਨੀ ਅੰਤਰਿ ਭਿੰਨੀ; ਮਿਲਿਆ ਜਗਜੀਵਨੁ ਦਾਤਾ ॥ ਸਬਦ ਰੰਗਿ ਰਾਤੀ. ਜੋਬਨਿ ਮਾਤੀ; ਪਿਰ ਕੈ ਅੰਕਿ ਸਮਾਏ ॥ ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥੨॥ ਜਿਨੀ. ਆਪਣਾ ਕੰਤੁ ਪਛਾਣਿਆ; ਹਉ. ਤਿਨ ਪੂਛਉ ਸੰਤਾ ਜਾਏ ॥
Источники и права