couponatlas.

Гуру Грантх Сахиб (гурмукхи): Анг 583

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪੁ ਛੋਡਿ ਸੇਵਾ ਕਰੀ; ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥ ਪਿਰੁ ਸਚਾ ਮਿਲੈ ਆਏ. ਸਾਚੁ ਕਮਾਏ; ਸਾਚਿ ਸਬਦਿ ਧਨ ਰਾਤੀ ॥ ਕਦੇ ਨ ਰਾਂਡ. ਸਦਾ ਸੋਹਾਗਣਿ; ਅੰਤਰਿ ਸਹਜ ਸਮਾਧੀ ॥ ਪਿਰੁ ਰਹਿਆ ਭਰਪੂਰੇ. ਵੇਖੁ ਹਦੂਰੇ; ਰੰਗੁ ਮਾਣੇ ਸਹਜਿ ਸੁਭਾਏ ॥ ਜਿਨੀ ਆਪਣਾ ਕੰਤੁ ਪਛਾਣਿਆ; ਹਉ ਤਿਨ ਪੂਛਉ ਸੰਤਾ ਜਾਏ ॥੩॥ ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥ ਸਤਿਗੁਰੁ ਸਦਾ ਦਇਆਲੁ ਹੈ; ਅਵਗੁਣ ਸਬਦਿ ਜਲਾਏ ॥ ਅਉਗੁਣ ਸਬਦਿ ਜਲਾਏ. ਦੂਜਾ ਭਾਉ ਗਵਾਏ; ਸਚੇ ਹੀ ਸਚਿ ਰਾਤੀ ॥ ਸਚੈ ਸਬਦਿ ਸਦਾ ਸੁਖੁ ਪਾਇਆ; ਹਉਮੈ ਗਈ ਭਰਾਤੀ ॥ ਪਿਰੁ ਨਿਰਮਾਇਲੁ ਸਦਾ ਸੁਖਦਾਤਾ; ਨਾਨਕ ਸਬਦਿ ਮਿਲਾਏ ॥ ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥ ਵਡਹੰਸੁ ਮਹਲਾ ੩ ॥ ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰਿ ॥ ਅਵਗਣਵੰਤੀ. ਪਿਰੁ, ਨ ਜਾਣਈ; ਮੁਠੀ ਰੋਵੈ ਕੰਤ ਵਿਸਾਰਿ ॥ ਰੋਵੈ ਕੰਤ ਸੰਮਾਲਿ. ਸਦਾ ਗੁਣ ਸਾਰਿ; ਨਾ ਪਿਰੁ ਮਰੈ. ਨ ਜਾਏ ॥ ਗੁਰਮੁਖਿ ਜਾਤਾ. ਸਬਦਿ ਪਛਾਤਾ; ਸਾਚੈ ਪ੍ਰੇਮਿ ਸਮਾਏ ॥ ਜਿਨਿ ਅਪਣਾ ਪਿਰੁ. ਨਹੀ ਜਾਤਾ, ਕਰਮ ਬਿਧਾਤਾ; ਕੂੜਿ ਮੁਠੀ ਕੂੜਿਆਰੇ ॥ ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥ ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰਾ ॥ ਮਾਇਆ ਮੋਹੁ ਖੁਆਇਅਨੁ; ਮਰਿ ਜੰਮੈ ਵਾਰੋ ਵਾਰਾ ॥ ਮਰਿ ਜੰਮੈ ਵਾਰੋ ਵਾਰਾ. ਵਧਹਿ ਬਿਕਾਰਾ; ਗਿਆਨ ਵਿਹੂਣੀ ਮੂਠੀ ॥ ਬਿਨੁ ਸਬਦੈ ਪਿਰੁ. ਨ ਪਾਇਓ, ਜਨਮੁ ਗਵਾਇਓ; ਰੋਵੈ ਅਵਗੁਣਿਆਰੀ ਝੂਠੀ ॥ ਪਿਰੁ ਜਗਜੀਵਨੁ. ਕਿਸ ਨੋ ਰੋਈਐ; ਰੋਵੈ ਕੰਤੁ ਵਿਸਾਰੇ ॥ ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰੇ ॥੨॥ ਸੋ ਪਿਰੁ ਸਚਾ. ਸਦ ਹੀ ਸਾਚਾ ਹੈ; ਨਾ ਓਹੁ ਮਰੈ. ਨ ਜਾਏ ॥ ਭੂਲੀ ਫਿਰੈ ਧਨ ਇਆਣੀਆ; ਰੰਡ ਬੈਠੀ ਦੂਜੈ ਭਾਏ ॥ ਰੰਡ ਬੈਠੀ ਦੂਜੈ ਭਾਏ. ਮਾਇਆ ਮੋਹਿ ਦੁਖੁ ਪਾਏ; ਆਵ ਘਟੈ ਤਨੁ ਛੀਜੈ ॥ ਜੋ ਕਿਛੁ ਆਇਆ ਸਭੁ ਕਿਛੁ ਜਾਸੀ; ਦੁਖੁ ਲਾਗਾ ਭਾਇ ਦੂਜੈ ॥ ਜਮਕਾਲੁ. ਨ ਸੂਝੈ, ਮਾਇਆ ਜਗੁ ਲੂਝੈ; ਲਬਿ ਲੋਭਿ ਚਿਤੁ ਲਾਏ ॥ ਸੋ ਪਿਰੁ ਸਾਚਾ. ਸਦ ਹੀ ਸਾਚਾ; ਨਾ ਓਹੁ ਮਰੈ. ਨ ਜਾਏ ॥੩॥ ਇਕਿ ਰੋਵਹਿ. ਪਿਰਹਿ ਵਿਛੁੰਨੀਆ; ਅੰਧੀ. ਨਾ ਜਾਣੈ ਪਿਰੁ ਨਾਲੇ ॥ ਗੁਰ ਪਰਸਾਦੀ ਸਾਚਾ ਪਿਰੁ ਮਿਲੈ; ਅੰਤਰਿ ਸਦਾ ਸਮਾਲੇ ॥ ਪਿਰੁ ਅੰਤਰਿ ਸਮਾਲੇ. ਸਦਾ ਹੈ ਨਾਲੇ; ਮਨਮੁਖਿ ਜਾਤਾ ਦੂਰੇ ॥ ਇਹੁ ਤਨੁ ਰੁਲੈ ਰੁਲਾਇਆ, ਕਾਮਿ ਨ ਆਇਆ; ਜਿਨਿ ਖਸਮੁ. ਨ ਜਾਤਾ ਹਦੂਰੇ ॥
Источники и права