couponatlas.

Гуру Грантх Сахиб (гурмукхи): Анг 760

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਸੂਹੀ ਮਹਲਾ ੫ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ; ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ; ਨਰਾਇਣ ॥ ਦੀਨਾ ਨਾਥ; ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ; ਭਗਤ ਭੈ ਮੇਟਨ ॥ ਸਾਧਸੰਗਿ; ਜਮਦੂਤ. ਨ ਭੇਟਨ ॥੨॥ ਜੀਵਨ ਰੂਪ; ਅਨੂਪ ਦਇਆਲਾ ॥ ਰਵਣ ਗੁਣਾ; ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ; ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ; ਨ ਬਿਆਪੈ ॥੪॥ ਜਪਿ ਗੋਬਿੰਦ; ਸੰਗੀ ਸਭਿ ਤਾਰੇ ॥ ਪੋਹਤ ਨਾਹੀ; ਪੰਚ ਬਟਵਾਰੇ ॥੫॥ ਮਨ ਬਚ ਕ੍ਰਮ; ਪ੍ਰਭੁ ਏਕੁ ਧਿਆਏ ॥ ਸਰਬ ਫਲਾ; ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ; ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ; ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ; ਪ੍ਰਭੁ ਸੋਈ ॥ ਨਾਨਕ. ਤਿਸੁ ਬਿਨੁ; ਅਵਰੁ ਨ ਕੋਈ ॥੮॥੧॥੨॥ ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯ ॥ ੴ ਸਤਿਗੁਰ ਪ੍ਰਸਾਦਿ ॥ ਜਿਨ ਡਿਠਿਆ. ਮਨੁ ਰਹਸੀਐ; ਕਿਉ ਪਾਈਐ ਤਿਨੑ ਸੰਗੁ ਜੀਉ ॥ ਸੰਤ ਸਜਨ. ਮਨ ਮਿਤ੍ਰ ਸੇ; ਲਾਇਨਿ ਪ੍ਰਭ ਸਿਉ ਰੰਗੁ ਜੀਉ ॥ ਤਿਨੑ ਸਿਉ ਪ੍ਰੀਤਿ. ਨ ਤੁਟਈ; ਕਬਹੁ. ਨ ਹੋਵੈ ਭੰਗੁ ਜੀਉ ॥੧॥ ਪਾਰਬ੍ਰਹਮ ਪ੍ਰਭ ਕਰਿ ਦਇਆ; ਗੁਣ ਗਾਵਾ ਤੇਰੇ ਨਿਤ ਜੀਉ ॥ ਆਇ ਮਿਲਹੁ ਸੰਤ ਸਜਣਾ; ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥ ਦੇਖੈ ਸੁਣੇ. ਨ ਜਾਣਈ; ਮਾਇਆ ਮੋਹਿਆ ਅੰਧੁ ਜੀਉ ॥ ਕਾਚੀ ਦੇਹਾ ਵਿਣਸਣੀ; ਕੂੜੁ ਕਮਾਵੈ ਧੰਧੁ ਜੀਉ ॥ ਨਾਮੁ ਧਿਆਵਹਿ. ਸੇ ਜਿਣਿ ਚਲੇ; ਗੁਰ ਪੂਰੇ ਸਨਬੰਧੁ ਜੀਉ ॥੨॥ ਹੁਕਮੇ ਜੁਗ ਮਹਿ ਆਇਆ; ਚਲਣੁ ਹੁਕਮਿ ਸੰਜੋਗਿ ਜੀਉ ॥ ਹੁਕਮੇ ਪਰਪੰਚੁ ਪਸਰਿਆ; ਹੁਕਮਿ ਕਰੇ ਰਸ ਭੋਗ ਜੀਉ ॥ ਜਿਸ ਨੋ ਕਰਤਾ ਵਿਸਰੈ; ਤਿਸਹਿ ਵਿਛੋੜਾ ਸੋਗੁ ਜੀਉ ॥੩॥ ਆਪਨੜੇ ਪ੍ਰਭ ਭਾਣਿਆ; ਦਰਗਹ ਪੈਧਾ ਜਾਇ ਜੀਉ ॥ ਐਥੈ ਸੁਖੁ ਮੁਖੁ ਉਜਲਾ; ਇਕੋ ਨਾਮੁ ਧਿਆਇ ਜੀਉ ॥ ਆਦਰੁ ਦਿਤਾ ਪਾਰਬ੍ਰਹਮਿ; ਗੁਰੁ ਸੇਵਿਆ ਸਤ ਭਾਇ ਜੀਉ ॥੪॥ ਥਾਨ ਥਨੰਤਰਿ ਰਵਿ ਰਹਿਆ; ਸਰਬ ਜੀਆ ਪ੍ਰਤਿਪਾਲ ਜੀਉ ॥ ਸਚੁ ਖਜਾਨਾ ਸੰਚਿਆ; ਏਕੁ ਨਾਮੁ ਧਨੁ ਮਾਲ ਜੀਉ ॥ ਮਨ ਤੇ ਕਬਹੁ. ਨ ਵੀਸਰੈ; ਜਾ ਆਪੇ ਹੋਇ ਦਇਆਲ ਜੀਉ ॥੫॥
Источники и права