couponatlas.

Гуру Грантх Сахиб (гурмукхи): Анг 761

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਵਣੁ ਜਾਣਾ ਰਹਿ ਗਏ; ਮਨਿ ਵੁਠਾ ਨਿਰੰਕਾਰੁ ਜੀਉ ॥ ਤਾ ਕਾ ਅੰਤੁ. ਨ ਪਾਈਐ; ਊਚਾ ਅਗਮ ਅਪਾਰੁ ਜੀਉ ॥ ਜਿਸੁ ਪ੍ਰਭੁ ਅਪਣਾ ਵਿਸਰੈ; ਸੋ ਮਰਿ ਜੰਮੈ ਲਖ ਵਾਰ ਜੀਉ ॥੬॥ ਸਾਚੁ ਨੇਹੁ ਤਿਨ ਪ੍ਰੀਤਮਾ; ਜਿਨ ਮਨਿ ਵੁਠਾ ਆਪਿ ਜੀਉ ॥ ਗੁਣ ਸਾਝੀ. ਤਿਨ ਸੰਗਿ ਬਸੇ; ਆਠ ਪਹਰ ਪ੍ਰਭ ਜਾਪਿ ਜੀਉ ॥ ਰੰਗਿ ਰਤੇ ਪਰਮੇਸਰੈ; ਬਿਨਸੇ ਸਗਲ ਸੰਤਾਪ ਜੀਉ ॥੭॥ ਤੂੰ ਕਰਤਾ. ਤੂੰ ਕਰਣਹਾਰੁ; ਤੂਹੈ ਏਕੁ ਅਨੇਕ ਜੀਉ ॥ ਤੂ ਸਮਰਥੁ. ਤੂ ਸਰਬ ਮੈ; ਤੂਹੈ ਬੁਧਿ ਬਿਬੇਕ ਜੀਉ ॥ ਨਾਨਕ ਨਾਮੁ ਸਦਾ ਜਪੀ; ਭਗਤ ਜਨਾ ਕੀ ਟੇਕ ਜੀਉ ॥੮॥੧॥੩॥ ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ ॥ ੴ ਸਤਿਗੁਰ ਪ੍ਰਸਾਦਿ ॥ ਜੇ ਭੁਲੀ ਜੇ ਚੁਕੀ ਸਾਈਁ; ਭੀ ਤਹਿੰਜੀ ਕਾਢੀਆ ॥ ਜਿਨੑਾ. ਨੇਹੁ ਦੂਜਾਣੇ ਲਗਾ; ਝੂਰਿ ਮਰਹੁ. ਸੇ ਵਾਢੀਆ ॥੧॥ ਹਉ. ਨਾ ਛੋਡਉ; ਕੰਤ ਪਾਸਰਾ ॥ ਸਦਾ ਰੰਗੀਲਾ ਲਾਲੁ ਪਿਆਰਾ; ਏਹੁ ਮਹਿੰਜਾ ਆਸਰਾ ॥੧॥ ਰਹਾਉ ॥ ਸਜਣੁ ਤੂਹੈ. ਸੈਣੁ ਤੂ; ਮੈ. ਤੁਝ ਉਪਰਿ ਬਹੁ ਮਾਣੀਆ ॥ ਜਾ ਤੂ ਅੰਦਰਿ. ਤਾ ਸੁਖੇ; ਤੂੰ ਨਿਮਾਣੀ ਮਾਣੀਆ ॥੨॥ ਜੇ ਤੂ ਤੁਠਾ ਕ੍ਰਿਪਾ ਨਿਧਾਨ; ਨਾ ਦੂਜਾ ਵੇਖਾਲਿ ॥ ਏਹਾ ਪਾਈ. ਮੂ ਦਾਤੜੀ; ਨਿਤ ਹਿਰਦੈ ਰਖਾ ਸਮਾਲਿ ॥੩॥ ਪਾਵ ਜੁਲਾਈ ਪੰਧ ਤਉ; ਨੈਣੀ ਦਰਸੁ ਦਿਖਾਲਿ ॥ ਸ੍ਰਵਣੀ ਸੁਣੀ ਕਹਾਣੀਆ; ਜੇ ਗੁਰੁ ਥੀਵੈ ਕਿਰਪਾਲਿ ॥੪॥ ਕਿਤੀ. ਲਖ ਕਰੋੜਿ ਪਿਰੀਏ; ਰੋਮ ਨ ਪੁਜਨਿ ਤੇਰਿਆ ॥ ਤੂ ਸਾਹੀ ਹੂ ਸਾਹੁ; ਹਉ ਕਹਿ. ਨ ਸਕਾ ਗੁਣ ਤੇਰਿਆ ॥੫॥ ਸਹੀਆ ਤਊ ਅਸੰਖ; ਮੰਞਹੁ ਹਭਿ ਵਧਾਣੀਆ ॥ ਹਿਕ ਭੋਰੀ ਨਦਰਿ ਨਿਹਾਲਿ; ਦੇਹਿ ਦਰਸੁ ਰੰਗੁ ਮਾਣੀਆ ॥੬॥ ਜੈ ਡਿਠੇ ਮਨੁ ਧੀਰੀਐ; ਕਿਲਵਿਖ ਵੰਞਨੑਿ ਦੂਰੇ ॥ ਸੋ ਕਿਉ ਵਿਸਰੈ ਮਾਉ ਮੈ; ਜੋ ਰਹਿਆ ਭਰਪੂਰੇ ॥੭॥ ਹੋਇ ਨਿਮਾਣੀ ਢਹਿ ਪਈ; ਮਿਲਿਆ ਸਹਜਿ ਸੁਭਾਇ ॥ ਪੂਰਬਿ ਲਿਖਿਆ ਪਾਇਆ; ਨਾਨਕ ਸੰਤ ਸਹਾਇ ॥੮॥੧॥੪॥ ਸੂਹੀ ਮਹਲਾ ੫ ॥ ਸਿਮ੍ਰਿਤਿ ਬੇਦ ਪੁਰਾਣ; ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ; ਗਾਲੑੀ ਹੋਛੀਆ ॥੧॥ ਨਾਮੁ ਨਿਧਾਨੁ ਅਪਾਰੁ; ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ; ਸਾਧੂ ਸੰਗਿ ਨਸੈ ॥੧॥ ਰਹਾਉ ॥ ਮੋਹਿ ਬਾਦਿ ਅਹੰਕਾਰਿ; ਸਰਪਰ ਰੁੰਨਿਆ ॥ ਸੁਖੁ. ਨ ਪਾਇਨੑਿ ਮੂਲਿ; ਨਾਮ ਵਿਛੁੰਨਿਆ ॥੨॥ ਮੇਰੀ ਮੇਰੀ ਧਾਰਿ; ਬੰਧਨਿ ਬੰਧਿਆ ॥ ਨਰਕਿ ਸੁਰਗਿ ਅਵਤਾਰ; ਮਾਇਆ ਧੰਧਿਆ ॥੩॥ ਸੋਧਤ ਸੋਧਤ ਸੋਧਿ; ਤਤੁ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥੪॥
Источники и права