couponatlas.

Гуру Грантх Сахиб (гурмукхи): Анг 84

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਵਖਤੁ ਵੀਚਾਰੇ; ਸੁ ਬੰਦਾ ਹੋਇ ॥ ਕੁਦਰਤਿ ਹੈ; ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ; ਤ ਕਹੀ ਨ ਜਾਇ ॥ ਸਰੈ ਸਰੀਅਤਿ; ਕਰਹਿ ਬੀਚਾਰੁ ॥ ਬਿਨੁ ਬੂਝੇ; ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ॥੧॥ ਮਃ ੩ ॥ ਗੁਰ ਸਭਾ. ਏਵ ਨ ਪਾਈਐ; ਨਾ ਨੇੜੈ. ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ ॥੨॥ ਪਉੜੀ ॥ ਸਪਤ ਦੀਪ ਸਪਤ ਸਾਗਰਾ, ਨਵ ਖੰਡ; ਚਾਰਿ ਵੇਦ. ਦਸ ਅਸਟ ਪੁਰਾਣਾ ॥ ਹਰਿ ਸਭਨਾ ਵਿਚਿ ਤੂੰ ਵਰਤਦਾ; ਹਰਿ ਸਭਨਾ ਭਾਣਾ ॥ ਸਭਿ ਤੁਝੈ ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ ॥ ਜੋ ਗੁਰਮੁਖਿ ਹਰਿ ਆਰਾਧਦੇ; ਤਿਨ ਹਉ ਕੁਰਬਾਣਾ ॥ ਤੂੰ ਆਪੇ ਆਪਿ ਵਰਤਦਾ; ਕਰਿ ਚੋਜ ਵਿਡਾਣਾ ॥੪॥ ਸਲੋਕ ਮਃ ੩ ॥ ਕਲਉ ਮਸਾਜਨੀ. ਕਿਆ ਸਦਾਈਐ; ਹਿਰਦੈ ਹੀ ਲਿਖਿ ਲੇਹੁ ॥ ਸਦਾ ਸਾਹਿਬ ਕੈ ਰੰਗਿ ਰਹੈ; ਕਬਹੂੰ. ਨ ਤੂਟਸਿ ਨੇਹੁ ॥ ਕਲਉ ਮਸਾਜਨੀ ਜਾਇਸੀ; ਲਿਖਿਆ ਭੀ ਨਾਲੇ ਜਾਇ ॥ ਨਾਨਕ. ਸਹ ਪ੍ਰੀਤਿ, ਨ ਜਾਇਸੀ; ਜੋ ਧੁਰਿ ਛੋਡੀ ਸਚੈ ਪਾਇ ॥੧॥ ਮਃ ੩ ॥ ਨਦਰੀ ਆਵਦਾ, ਨਾਲਿ ਨ ਚਲਈ; ਵੇਖਹੁ ਕੋ. ਵਿਉਪਾਇ ॥ ਸਤਿਗੁਰਿ ਸਚੁ ਦ੍ਰਿੜਾਇਆ; ਸਚਿ ਰਹਹੁ ਲਿਵ ਲਾਇ ॥ ਨਾਨਕ. ਸਬਦੀ ਸਚੁ ਹੈ; ਕਰਮੀ ਪਲੈ ਪਾਇ ॥੨॥ ਪਉੜੀ ॥ ਹਰਿ ਅੰਦਰਿ ਬਾਹਰਿ ਇਕੁ ਤੂੰ; ਤੂੰ ਜਾਣਹਿ ਭੇਤੁ ॥ ਜੋ ਕੀਚੈ ਸੋ ਹਰਿ ਜਾਣਦਾ; ਮੇਰੇ ਮਨ. ਹਰਿ ਚੇਤੁ ॥ ਸੋ ਡਰੈ. ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥ ਤੂੰ ਸਚਾ ਆਪਿ. ਨਿਆਉ ਸਚੁ; ਤਾ ਡਰੀਐ ਕੇਤੁ ॥ ਜਿਨਾ. ਨਾਨਕ ਸਚੁ ਪਛਾਣਿਆ; ਸੇ ਸਚਿ ਰਲੇਤੁ ॥੫॥ ਸਲੋਕ ਮਃ ੩ ॥ ਕਲਮ ਜਲਉ. ਸਣੁ ਮਸਵਾਣੀਐ; ਕਾਗਦੁ ਭੀ ਜਲਿ ਜਾਉ ॥ ਲਿਖਣ ਵਾਲਾ ਜਲਿ ਬਲਉ; ਜਿਨਿ ਲਿਖਿਆ ਦੂਜਾ ਭਾਉ ॥ ਨਾਨਕ. ਪੂਰਬਿ ਲਿਖਿਆ ਕਮਾਵਣਾ; ਅਵਰੁ ਨ ਕਰਣਾ ਜਾਇ ॥੧॥ ਮਃ ੩ ॥ ਹੋਰੁ ਕੂੜੁ ਪੜਣਾ. ਕੂੜੁ ਬੋਲਣਾ; ਮਾਇਆ ਨਾਲਿ ਪਿਆਰੁ ॥ ਨਾਨਕ. ਵਿਣੁ ਨਾਵੈ. ਕੋ ਥਿਰੁ ਨਹੀ; ਪੜਿ ਪੜਿ ਹੋਇ ਖੁਆਰੁ ॥੨॥ ਪਉੜੀ ॥ ਹਰਿ ਕੀ ਵਡਿਆਈ ਵਡੀ ਹੈ; ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ ਵਡੀ ਹੈ; ਜਾ ਨਿਆਉ ਹੈ ਧਰਮ ਕਾ ॥ ਹਰਿ ਕੀ ਵਡਿਆਈ ਵਡੀ ਹੈ; ਜਾ ਫਲੁ ਹੈ ਜੀਅ ਕਾ ॥ ਹਰਿ ਕੀ ਵਡਿਆਈ ਵਡੀ ਹੈ; ਜਾ. ਨ ਸੁਣਈ, ਕਹਿਆ ਚੁਗਲ ਕਾ ॥ ਹਰਿ ਕੀ ਵਡਿਆਈ ਵਡੀ ਹੈ; ਅਪੁਛਿਆ ਦਾਨੁ ਦੇਵਕਾ ॥੬॥ ਸਲੋਕ ਮਃ ੩ ॥ ਹਉ ਹਉ ਕਰਤੀ ਸਭ ਮੁਈ; ਸੰਪਉ. ਕਿਸੈ ਨ ਨਾਲਿ ॥ ਦੂਜੈ ਭਾਇ ਦੁਖੁ ਪਾਇਆ; ਸਭ ਜੋਹੀ ਜਮਕਾਲਿ ॥
Источники и права