couponatlas.

Гуру Грантх Сахиб (гурмукхи): Анг 85

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ ਗੁਰਮੁਖਿ ਉਬਰੇ; ਸਾਚਾ ਨਾਮੁ ਸਮਾਲਿ ॥੧॥ ਮਃ ੧ ॥ ਗਲਂ‍ੀ ਅਸੀ ਚੰਗੀਆ; ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ; ਜੋ ਸੇਵਹਿ. ਦਰੁ ਖੜੀਆਹ ॥ ਨਾਲਿ ਖਸਮੈ ਰਤੀਆ; ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ. ਨਿਤਾਣੀਆ; ਰਹਹਿ ਨਿਮਾਨਣੀਆਹ ॥ ਨਾਨਕ. ਜਨਮੁ ਸਕਾਰਥਾ; ਜੇ ਤਿਨ ਕੈ ਸੰਗਿ ਮਿਲਾਹ ॥੨॥ ਪਉੜੀ ॥ ਤੂੰ ਆਪੇ ਜਲੁ. ਮੀਨਾ ਹੈ ਆਪੇ; ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ; ਆਪੇ ਵਿਚਿ ਸੇਬਾਲੁ ॥ ਤੂੰ ਆਪੇ ਕਮਲੁ ਅਲਿਪਤੁ ਹੈ; ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ; ਇਕ ਨਿਮਖ ਘੜੀ ਕਰਿ ਖਿਆਲੁ ॥ ਹਰਿ ਤੁਧਹੁ ਬਾਹਰਿ ਕਿਛੁ ਨਹੀ; ਗੁਰਸਬਦੀ ਵੇਖਿ ਨਿਹਾਲੁ ॥੭॥ ਸਲੋਕ ਮਃ ੩ ॥ ਹੁਕਮੁ ਨ ਜਾਣੈ; ਬਹੁਤਾ ਰੋਵੈ ॥ ਅੰਦਰਿ ਧੋਖਾ; ਨੀਦ ਨ ਸੋਵੈ ॥ ਜੇ ਧਨ; ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ; ਮਹਲਿ ਬੁਲਾਈ ॥ ਨਾਨਕ; ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ; ਸਚਿ ਸਮਾਈ ॥੧॥ ਮਃ ੩ ॥ ਮਨਮੁਖ. ਨਾਮ ਵਿਹੂਣਿਆ; ਰੰਗੁ ਕਸੁੰਭਾ ਦੇਖਿ. ਨ ਭੁਲੁ ॥ ਇਸ ਕਾ ਰੰਗੁ ਦਿਨ ਥੋੜਿਆ; ਛੋਛਾ ਇਸ ਦਾ ਮੁਲੁ ॥ ਦੂਜੈ ਲਗੇ ਪਚਿ ਮੁਏ; ਮੂਰਖ ਅੰਧ ਗਵਾਰ ॥ ਬਿਸਟਾ ਅੰਦਰਿ ਕੀਟ ਸੇ; ਪਇ ਪਚਹਿ ਵਾਰੋ ਵਾਰ ॥ ਨਾਨਕ ਨਾਮ ਰਤੇ. ਸੇ ਰੰਗੁਲੇ; ਗੁਰ ਕੈ ਸਹਜਿ ਸੁਭਾਇ ॥ ਭਗਤੀ ਰੰਗੁ. ਨ ਉਤਰੈ; ਸਹਜੇ ਰਹੈ ਸਮਾਇ ॥੨॥ ਪਉੜੀ ॥ ਸਿਸਟਿ ਉਪਾਈ ਸਭ ਤੁਧੁ; ਆਪੇ. ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ; ਮੁਹਹੁ. ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ; ਤੁਧੁ ਓਤੈ ਕੰਮਿ ਓਇ ਲਾਇਆ ॥ ਇਕਨਾ. ਸਚੁ ਬੁਝਾਇਓਨੁ; ਤਿਨਾ ਅਤੁਟ ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ, ਤਿਨਾ ਸਫਲੁ ਹੈ; ਅਚੇਤਾ. ਹਥ ਤਡਾਇਆ ॥੮॥ ਸਲੋਕ ਮਃ ੩ ॥ ਪੜਿ ਪੜਿ ਪੰਡਿਤ ਬੇਦ ਵਖਾਣਹਿ; ਮਾਇਆ ਮੋਹ ਸੁਆਇ ॥ ਦੂਜੈ ਭਾਇ. ਹਰਿ ਨਾਮੁ ਵਿਸਾਰਿਆ; ਮਨ ਮੂਰਖ. ਮਿਲੈ ਸਜਾਇ ॥ ਜਿਨਿ. ਜੀਉ ਪਿੰਡੁ ਦਿਤਾ, ਤਿਸੁ. ਕਬਹੂੰ ਨ ਚੇਤੈ; ਜੋ ਦੇਂਦਾ ਰਿਜਕੁ ਸੰਬਾਹਿ ॥ ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵੈ ਜਾਇ ॥ ਮਨਮੁਖਿ. ਕਿਛੂ ਨ ਸੂਝੈ ਅੰਧੁਲੇ; ਪੂਰਬਿ ਲਿਖਿਆ ਕਮਾਇ ॥ ਪੂਰੈ ਭਾਗਿ ਸਤਿਗੁਰੁ ਮਿਲੈ; ਸੁਖਦਾਤਾ ਨਾਮੁ. ਵਸੈ ਮਨਿ ਆਇ ॥ ਸੁਖੁ ਮਾਣਹਿ. ਸੁਖੁ ਪੈਨਣਾ; ਸੁਖੇ ਸੁਖਿ ਵਿਹਾਇ ॥ ਨਾਨਕ ਸੋ ਨਾਉ. ਮਨਹੁ ਨ ਵਿਸਾਰੀਐ; ਜਿਤੁ. ਦਰਿ ਸਚੈ ਸੋਭਾ ਪਾਇ ॥੧॥ ਮਃ ੩ ॥ ਸਤਿਗੁਰੁ ਸੇਵਿ ਸੁਖੁ ਪਾਇਆ; ਸਚੁ ਨਾਮੁ ਗੁਣਤਾਸੁ ॥
Источники и права