couponatlas.

Гуру Грантх Сахиб (гурмукхи): Анг 877

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਹ ਦੇਖਾ; ਤਹ ਰਹਿਆ ਸਮਾਇ ॥੩॥ ਅੰਤਰਿ ਸਹਸਾ. ਬਾਹਰਿ ਮਾਇਆ; ਨੈਣੀ ਲਾਗਸਿ ਬਾਣੀ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਪਰਤਾਪਹਿਗਾ ਪ੍ਰਾਣੀ ॥੪॥੨॥ ਰਾਮਕਲੀ ਮਹਲਾ ੧ ॥ ਜਿਤੁ ਦਰਿ ਵਸਹਿ. ਕਵਨੁ ਦਰੁ ਕਹੀਐ; ਦਰਾ ਭੀਤਰਿ ਦਰੁ. ਕਵਨੁ ਲਹੈ ॥ ਜਿਸੁ ਦਰ ਕਾਰਣਿ ਫਿਰਾ ਉਦਾਸੀ; ਸੋ ਦਰੁ. ਕੋਈ ਆਇ ਕਹੈ ॥੧॥ ਕਿਨ ਬਿਧਿ ਸਾਗਰੁ ਤਰੀਐ ॥ ਜੀਵਤਿਆ. ਨਹ ਮਰੀਐ ॥੧॥ ਰਹਾਉ ॥ ਦੁਖੁ ਦਰਵਾਜਾ. ਰੋਹੁ ਰਖਵਾਲਾ; ਆਸਾ ਅੰਦੇਸਾ. ਦੁਇ ਪਟ ਜੜੇ ॥ ਮਾਇਆ ਜਲੁ ਖਾਈ. ਪਾਣੀ ਘਰੁ ਬਾਧਿਆ; ਸਤ ਕੈ ਆਸਣਿ ਪੁਰਖੁ ਰਹੈ ॥੨॥ ਕਿੰਤੇ ਨਾਮਾ. ਅੰਤੁ ਨ ਜਾਣਿਆ; ਤੁਮ ਸਰਿ, ਨਾਹੀ ਅਵਰੁ ਹਰੇ ॥ ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਆਪਿ ਕਰੇ ॥੩॥ ਜਬ ਆਸਾ ਅੰਦੇਸਾ; ਤਬ ਹੀ ਕਿਉ ਕਰਿ ਏਕੁ ਕਹੈ ॥ ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ. ਏਕੁ ਮਿਲੈ ॥੪॥ ਇਨ ਬਿਧਿ; ਸਾਗਰੁ ਤਰੀਐ ॥ ਜੀਵਤਿਆ; ਇਉ ਮਰੀਐ ॥੧॥ ਰਹਾਉ ਦੂਜਾ ॥੩॥ ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ. ਮੇਰੀ ਸਿੰਙੀ; ਬਾਜੈ ਲੋਕੁ ਸੁਣੇ ॥ ਪਤੁ ਝੋਲੀ. ਮੰਗਣ ਕੈ ਤਾਈ; ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ. ਜਿਨਿ ਗੋਇ ਉਠਾਲੀ; ਕਰਤੇ ਬਾਰ. ਨ ਲਾਗੈ ॥੧॥ ਰਹਾਉ ॥ ਪਾਣੀ ਪ੍ਰਾਣ ਪਵਣਿ ਬੰਧਿ ਰਾਖੇ; ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ; ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ; ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ. ਤ ਕੀਰਤਿ ਆਖਾ; ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ; ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ; ਤਿਨ ਜਮੁ ਕਿਆ ਕਰੈ ॥੪॥੪॥ ਰਾਮਕਲੀ ਮਹਲਾ ੧ ॥ ਸੁਣਿ ਮਾਛਿੰਦ੍ਰਾ; ਨਾਨਕੁ ਬੋਲੈ ॥ ਵਸਗਤਿ ਪੰਚ ਕਰੇ; ਨਹ ਡੋਲੈ ॥ ਐਸੀ ਜੁਗਤਿ; ਜੋਗ ਕਉ ਪਾਲੇ ॥ ਆਪਿ ਤਰੈ; ਸਗਲੇ ਕੁਲ ਤਾਰੇ ॥੧॥ ਸੋ ਅਉਧੂਤੁ; ਐਸੀ ਮਤਿ ਪਾਵੈ ॥ ਅਹਿਨਿਸਿ; ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥ ਭਿਖਿਆ; ਭਾਇ ਭਗਤਿ ਭੈ ਚਲੈ ॥ ਹੋਵੈ ਸੁ ਤ੍ਰਿਪਤਿ; ਸੰਤੋਖਿ ਅਮੁਲੈ ॥ ਧਿਆਨ ਰੂਪਿ ਹੋਇ; ਆਸਣੁ ਪਾਵੈ ॥ ਸਚਿ ਨਾਮਿ; ਤਾੜੀ ਚਿਤੁ ਲਾਵੈ ॥੨॥ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ; ਅਉਧੂ ਨੀਸਾਣੀ ॥ ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚਉ ਨਾਨਕ; ਕਰਤੇ ਪਾਏ ॥੩॥ ਪ੍ਰਣਵਤਿ ਨਾਨਕੁ; ਅਗਮੁ ਸੁਣਾਏ ॥ ਗੁਰ ਚੇਲੇ ਕੀ; ਸੰਧਿ ਮਿਲਾਏ ॥ ਦੀਖਿਆ ਦਾਰੂ; ਭੋਜਨੁ ਖਾਇ ॥
Источники и права