couponatlas.

Гуру Грантх Сахиб (гурмукхи): Анг 878

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਛਿਅ ਦਰਸਨ ਕੀ ਸੋਝੀ ਪਾਇ ॥੪॥੫॥ ਰਾਮਕਲੀ ਮਹਲਾ ੧ ॥ ਹਮ ਡੋਲਤ. ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥ ਸਨਮੁਖ ਸਿਧ ਭੇਟਣ ਕਉ ਆਏ; ਨਿਹਚਉ ਦੇਹਿ ਵਡਿਆਈ ॥੧॥ ਗੁਰ ਤਾਰਿ ਤਾਰਣਹਾਰਿਆ ॥ ਦੇਹਿ ਭਗਤਿ ਪੂਰਨ ਅਵਿਨਾਸੀ; ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥ ਸਿਧ ਸਾਧਿਕ ਜੋਗੀ ਅਰੁ ਜੰਗਮ; ਏਕੁ ਸਿਧੁ ਜਿਨੀ ਧਿਆਇਆ ॥ ਪਰਸਤ ਪੈਰ ਸਿਝਤ ਤੇ ਸੁਆਮੀ; ਅਖਰੁ ਜਿਨ ਕਉ ਆਇਆ ॥੨॥ ਜਪ ਤਪ ਸੰਜਮ ਕਰਮ ਨ ਜਾਨਾ; ਨਾਮੁ ਜਪੀ ਪ੍ਰਭ ਤੇਰਾ ॥ ਗੁਰੁ ਪਰਮੇਸਰੁ ਨਾਨਕ ਭੇਟਿਓ; ਸਾਚੈ ਸਬਦਿ ਨਿਬੇਰਾ ॥੩॥੬॥ ਰਾਮਕਲੀ ਮਹਲਾ ੧ ॥ ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ; ਲੰਘਹਿ ਜੇਤੁ ॥ ਅੰਤਰਿ ਭਾਹਿ; ਤਿਸੈ ਤੂ ਰਖੁ ॥ ਅਹਿਨਿਸਿ; ਦੀਵਾ ਬਲੈ ਅਥਕੁ ॥੧॥ ਐਸਾ ਦੀਵਾ; ਨੀਰਿ ਤਰਾਇ ॥ ਜਿਤੁ ਦੀਵੈ; ਸਭ ਸੋਝੀ ਪਾਇ ॥੧॥ ਰਹਾਉ ॥ ਹਛੀ ਮਿਟੀ; ਸੋਝੀ ਹੋਇ ॥ ਤਾ ਕਾ ਕੀਆ; ਮਾਨੈ ਸੋਇ ॥ ਕਰਣੀ ਤੇ ਕਰਿ; ਚਕਹੁ ਢਾਲਿ ॥ ਐਥੈ ਓਥੈ; ਨਿਬਹੀ ਨਾਲਿ ॥੨॥ ਆਪੇ ਨਦਰਿ ਕਰੇ; ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ; ਨੀਰਿ ਤਰਾਇ ॥੩॥ ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ; ਗਣੀ ਸਹੰਸ ॥ ਐਸਾ ਦੀਵਾ; ਬਾਲੇ ਕੋਇ ॥ ਨਾਨਕ; ਸੋ ਪਾਰੰਗਤਿ ਹੋਇ ॥੪॥੭॥ ਰਾਮਕਲੀ ਮਹਲਾ ੧ ॥ ਤੁਧਨੋ ਨਿਵਣੁ; ਮੰਨਣੁ ਤੇਰਾ ਨਾਉ ॥ ਸਾਚੁ ਭੇਟ; ਬੈਸਣ ਕਉ ਥਾਉ ॥ ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਨਾਨਕ; ਬਿਰਥਾ ਕੋਇ. ਨ ਹੋਇ ॥ ਐਸੀ ਦਰਗਹ; ਸਾਚਾ ਸੋਇ ॥੧॥ ਰਹਾਉ ॥ ਪ੍ਰਾਪਤਿ ਪੋਤਾ; ਕਰਮੁ ਪਸਾਉ ॥ ਤੂ ਦੇਵਹਿ; ਮੰਗਤ ਜਨ ਚਾਉ ॥ ਭਾਡੈ ਭਾਉ ਪਵੈ; ਤਿਤੁ ਆਇ ॥ ਧੁਰਿ ਤੈ ਛੋਡੀ; ਕੀਮਤਿ ਪਾਇ ॥੨॥ ਜਿਨਿ ਕਿਛੁ ਕੀਆ; ਸੋ ਕਿਛੁ ਕਰੈ ॥ ਅਪਨੀ ਕੀਮਤਿ; ਆਪੇ ਧਰੈ ॥ ਗੁਰਮੁਖਿ; ਪਰਗਟੁ ਹੋਆ ਹਰਿ ਰਾਇ ॥ ਨਾ ਕੋ ਆਵੈ; ਨਾ ਕੋ ਜਾਇ ॥੩॥ ਲੋਕੁ ਧਿਕਾਰੁ ਕਹੈ, ਮੰਗਤ ਜਨ; ਮਾਗਤ ਮਾਨੁ. ਨ ਪਾਇਆ ॥ ਸਹ ਕੀਆ ਗਲਾ. ਦਰ ਕੀਆ ਬਾਤਾ; ਤੈ ਤਾ. ਕਹਣੁ ਕਹਾਇਆ ॥੪॥੮॥ ਰਾਮਕਲੀ ਮਹਲਾ ੧ ॥ ਸਾਗਰ ਮਹਿ ਬੂੰਦ. ਬੂੰਦ ਮਹਿ ਸਾਗਰੁ; ਕਵਣੁ ਬੁਝੈ. ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ; ਆਪੇ ਤਤੁ ਪਛਾਣੈ ॥੧॥
Источники и права