couponatlas.

Гуру Грантх Сахиб (гурмукхи): Анг 935

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾ ਤਿਸੁ ਗਿਆਨੁ. ਨ ਧਿਆਨੁ ਹੈ; ਨਾ ਤਿਸੁ ਧਰਮੁ ਧਿਆਨੁ ॥ ਵਿਣੁ ਨਾਵੈ. ਨਿਰਭਉ ਕਹਾ; ਕਿਆ ਜਾਣਾ ਅਭਿਮਾਨੁ ॥ ਥਾਕਿ ਰਹੀ. ਕਿਵ ਅਪੜਾ; ਹਾਥ ਨਹੀ. ਨਾ ਪਾਰੁ ॥ ਨਾ ਸਾਜਨ ਸੇ ਰੰਗੁਲੇ; ਕਿਸੁ ਪਹਿ ਕਰੀ ਪੁਕਾਰ ॥ ਨਾਨਕ. ਪ੍ਰਿਉ ਪ੍ਰਿਉ ਜੇ ਕਰੀ; ਮੇਲੇ ਮੇਲਣਹਾਰੁ ॥ ਜਿਨਿ ਵਿਛੋੜੀ ਸੋ ਮੇਲਸੀ; ਗੁਰ ਕੈ ਹੇਤਿ ਅਪਾਰਿ ॥੩੭॥ ਪਾਪੁ ਬੁਰਾ; ਪਾਪੀ ਕਉ ਪਿਆਰਾ ॥ ਪਾਪਿ ਲਦੇ; ਪਾਪੇ ਪਾਸਾਰਾ ॥ ਪਰਹਰਿ ਪਾਪੁ; ਪਛਾਣੈ ਆਪੁ ॥ ਨਾ ਤਿਸੁ; ਸੋਗੁ ਵਿਜੋਗੁ ਸੰਤਾਪੁ ॥ ਨਰਕਿ ਪੜੰਤਉ ਕਿਉ ਰਹੈ; ਕਿਉ ਬੰਚੈ ਜਮਕਾਲੁ ॥ ਕਿਉ. ਆਵਣ ਜਾਣਾ ਵੀਸਰੈ; ਝੂਠੁ ਬੁਰਾ. ਖੈ ਕਾਲੁ ॥ ਮਨੁ ਜੰਜਾਲੀ ਵੇੜਿਆ; ਭੀ ਜੰਜਾਲਾ ਮਾਹਿ ॥ ਵਿਣੁ ਨਾਵੈ. ਕਿਉ ਛੂਟੀਐ; ਪਾਪੇ ਪਚਹਿ ਪਚਾਹਿ ॥੩੮॥ ਫਿਰਿ ਫਿਰਿ ਫਾਹੀ ਫਾਸੈ ਕਊਆ ॥ ਫਿਰਿ ਪਛੁਤਾਨਾ; ਅਬ ਕਿਆ ਹੂਆ ॥ ਫਾਥਾ ਚੋਗ ਚੁਗੈ; ਨਹੀ ਬੂਝੈ ॥ ਸਤਗੁਰੁ ਮਿਲੈ; ਤ ਆਖੀ ਸੂਝੈ ॥ ਜਿਉ ਮਛੁਲੀ; ਫਾਥੀ ਜਮ ਜਾਲਿ ॥ ਵਿਣੁ ਗੁਰ ਦਾਤੇ; ਮੁਕਤਿ. ਨ ਭਾਲਿ ॥ ਫਿਰਿ ਫਿਰਿ ਆਵੈ; ਫਿਰਿ ਫਿਰਿ ਜਾਇ ॥ ਇਕ ਰੰਗਿ ਰਚੈ; ਰਹੈ ਲਿਵ ਲਾਇ ॥ ਇਵ ਛੂਟੈ; ਫਿਰਿ ਫਾਸ. ਨ ਪਾਇ ॥੩੯॥ ਬੀਰਾ ਬੀਰਾ ਕਰਿ ਰਹੀ; ਬੀਰ ਭਏ ਬੈਰਾਇ ॥ ਬੀਰ ਚਲੇ ਘਰਿ ਆਪਣੈ; ਬਹਿਣ ਬਿਰਹਿ ਜਲਿ ਜਾਇ ॥ ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ ॥ ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ॥ ਬਿਰਲੋ ਗਿਆਨੀ ਬੂਝਣਉ; ਸਤਿਗੁਰੁ ਸਾਚਿ ਮਿਲੇਇ ॥ ਠਾਕੁਰ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥ ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ॥੪੦॥ ਭਨਿ ਭਨਿ ਘੜੀਐ. ਘੜਿ ਘੜਿ ਭਜੈ; ਢਾਹਿ ਉਸਾਰੈ ਉਸਰੇ ਢਾਹੈ ॥ ਸਰ ਭਰਿ. ਸੋਖੈ, ਭੀ. ਭਰਿ ਪੋਖੈ; ਸਮਰਥ ਵੇਪਰਵਾਹੈ ॥ ਭਰਮਿ ਭੁਲਾਨੇ. ਭਏ ਦਿਵਾਨੇ; ਵਿਣੁ ਭਾਗਾ. ਕਿਆ ਪਾਈਐ ॥ ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ; ਜਿਨ ਖਿੰਚੈ ਤਿਨ ਜਾਈਐ ॥ ਹਰਿ ਗੁਣ ਗਾਇ ਸਦਾ ਰੰਗਿ ਰਾਤੇ; ਬਹੁੜਿ. ਨ ਪਛੋਤਾਈਐ ॥ ਭਭੈ ਭਾਲਹਿ. ਗੁਰਮੁਖਿ ਬੂਝਹਿ; ਤਾ ਨਿਜ ਘਰਿ ਵਾਸਾ ਪਾਈਐ ॥ ਭਭੈ. ਭਉਜਲੁ ਮਾਰਗੁ ਵਿਖੜਾ; ਆਸ ਨਿਰਾਸਾ ਤਰੀਐ ॥ ਗੁਰ ਪਰਸਾਦੀ ਆਪੋ ਚੀਨੑੈ; ਜੀਵਤਿਆ ਇਵ ਮਰੀਐ ॥੪੧॥ ਮਾਇਆ ਮਾਇਆ ਕਰਿ ਮੁਏ; ਮਾਇਆ. ਕਿਸੈ ਨ ਸਾਥਿ ॥ ਹੰਸੁ ਚਲੈ ਉਠਿ ਡੁਮਣੋ; ਮਾਇਆ ਭੂਲੀ ਆਥਿ ॥ ਮਨੁ ਝੂਠਾ ਜਮਿ ਜੋਹਿਆ; ਅਵਗੁਣ ਚਲਹਿ ਨਾਲਿ ॥ ਮਨ ਮਹਿ ਮਨੁ ਉਲਟੋ ਮਰੈ; ਜੇ ਗੁਣ ਹੋਵਹਿ ਨਾਲਿ ॥
Источники и права