couponatlas.

Гуру Грантх Сахиб (гурмукхи): Анг 936

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮੇਰੀ ਮੇਰੀ ਕਰਿ ਮੁਏ; ਵਿਣੁ ਨਾਵੈ. ਦੁਖੁ ਭਾਲਿ ॥ ਗੜ ਮੰਦਰ ਮਹਲਾ ਕਹਾ; ਜਿਉ ਬਾਜੀ ਦੀਬਾਣੁ ॥ ਨਾਨਕ. ਸਚੇ ਨਾਮ ਵਿਣੁ; ਝੂਠਾ ਆਵਣ ਜਾਣੁ ॥ ਆਪੇ ਚਤੁਰੁ ਸਰੂਪੁ ਹੈ; ਆਪੇ ਜਾਣੁ ਸੁਜਾਣੁ ॥੪੨॥ ਜੋ ਆਵਹਿ. ਸੇ ਜਾਹਿ ਫੁਨਿ; ਆਇ ਗਏ ਪਛੁਤਾਹਿ ॥ ਲਖ ਚਉਰਾਸੀਹ ਮੇਦਨੀ; ਘਟੈ ਨ ਵਧੈ ਉਤਾਹਿ ॥ ਸੇ ਜਨ ਉਬਰੇ; ਜਿਨ ਹਰਿ ਭਾਇਆ ॥ ਧੰਧਾ ਮੁਆ; ਵਿਗੂਤੀ ਮਾਇਆ ॥ ਜੋ ਦੀਸੈ ਸੋ ਚਾਲਸੀ; ਕਿਸ ਕਉ ਮੀਤੁ ਕਰੇਉ ॥ ਜੀਉ ਸਮਪਉ ਆਪਣਾ; ਤਨੁ ਮਨੁ ਆਗੈ ਦੇਉ ॥ ਅਸਥਿਰੁ ਕਰਤਾ ਤੂ ਧਣੀ; ਤਿਸ ਹੀ ਕੀ ਮੈ ਓਟ ॥ ਗੁਣ ਕੀ ਮਾਰੀ ਹਉ ਮੁਈ; ਸਬਦਿ ਰਤੀ ਮਨਿ ਚੋਟ ॥੪੩॥ ਰਾਣਾ ਰਾਉ. ਨ ਕੋ ਰਹੈ; ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ; ਕੋਇ. ਨ ਬੰਧੈ ਧੀਰ ॥ ਰਾਹੁ ਬੁਰਾ ਭੀਹਾਵਲਾ; ਸਰ ਡੂਗਰ ਅਸਗਾਹ ॥ ਮੈ ਤਨਿ ਅਵਗਣ ਝੁਰਿ ਮੁਈ; ਵਿਣੁ ਗੁਣ. ਕਿਉ ਘਰਿ ਜਾਹ ॥ ਗੁਣੀਆ ਗੁਣ ਲੇ ਪ੍ਰਭ ਮਿਲੇ; ਕਿਉ ਤਿਨ ਮਿਲਉ ਪਿਆਰਿ ॥ ਤਿਨ ਹੀ ਜੈਸੀ ਥੀ ਰਹਾਂ; ਜਪਿ ਜਪਿ ਰਿਦੈ ਮੁਰਾਰਿ ॥ ਅਵਗੁਣੀ ਭਰਪੂਰ ਹੈ; ਗੁਣ ਭੀ ਵਸਹਿ ਨਾਲਿ ॥ ਵਿਣੁ ਸਤਗੁਰ. ਗੁਣ, ਨ ਜਾਪਨੀ; ਜਿਚਰੁ ਸਬਦਿ. ਨ ਕਰੇ ਬੀਚਾਰੁ ॥੪੪॥ ਲਸਕਰੀਆ ਘਰ ਸੰਮਲੇ; ਆਏ ਵਜਹੁ ਲਿਖਾਇ ॥ ਕਾਰ ਕਮਾਵਹਿ ਸਿਰਿ ਧਣੀ; ਲਾਹਾ ਪਲੈ ਪਾਇ ॥ ਲਬੁ ਲੋਭੁ ਬੁਰਿਆਈਆ; ਛੋਡੇ ਮਨਹੁ ਵਿਸਾਰਿ ॥ ਗੜਿ ਦੋਹੀ ਪਾਤਿਸਾਹ ਕੀ; ਕਦੇ. ਨ ਆਵੈ ਹਾਰਿ ॥ ਚਾਕਰੁ ਕਹੀਐ ਖਸਮ ਕਾ; ਸਉਹੇ ਉਤਰ ਦੇਇ ॥ ਵਜਹੁ ਗਵਾਏ ਆਪਣਾ; ਤਖਤਿ. ਨ ਬੈਸਹਿ ਸੇਇ ॥ ਪ੍ਰੀਤਮ ਹਥਿ ਵਡਿਆਈਆ; ਜੈ ਭਾਵੈ ਤੈ ਦੇਇ ॥ ਆਪਿ ਕਰੇ ਕਿਸੁ ਆਖੀਐ; ਅਵਰੁ. ਨ ਕੋਇ ਕਰੇਇ ॥੪੫॥ ਬੀਜਉ ਸੂਝੈ ਕੋ ਨਹੀ; ਬਹੈ ਦੁਲੀਚਾ ਪਾਇ ॥ ਨਰਕ ਨਿਵਾਰਣੁ ਨਰਹ ਨਰੁ; ਸਾਚਉ ਸਾਚੈ ਨਾਇ ॥ ਵਣੁ ਤ੍ਰਿਣੁ ਢੂਢਤ ਫਿਰਿ ਰਹੀ; ਮਨ ਮਹਿ ਕਰਉ ਬੀਚਾਰੁ ॥ ਲਾਲ ਰਤਨ ਬਹੁ ਮਾਣਕੀ; ਸਤਿਗੁਰ ਹਾਥਿ ਭੰਡਾਰੁ ॥ ਊਤਮੁ ਹੋਵਾ ਪ੍ਰਭੁ ਮਿਲੈ; ਇਕ ਮਨਿ ਏਕੈ ਭਾਇ ॥ ਨਾਨਕ. ਪ੍ਰੀਤਮ ਰਸਿ ਮਿਲੇ; ਲਾਹਾ ਲੈ ਪਰਥਾਇ ॥ ਰਚਨਾ ਰਾਚਿ ਜਿਨਿ ਰਚੀ; ਜਿਨਿ ਸਿਰਿਆ ਆਕਾਰੁ ॥ ਗੁਰਮੁਖਿ ਬੇਅੰਤੁ ਧਿਆਈਐ; ਅੰਤੁ ਨ ਪਾਰਾਵਾਰੁ ॥੪੬॥ ੜਾੜੈ; ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ; ਅਵਰੁ. ਨ ਕੋਈ ॥ ੜਾੜੈ. ਗਾਰੁੜੁ ਤੁਮ ਸੁਣਹੁ; ਹਰਿ ਵਸੈ ਮਨ ਮਾਹਿ ॥ ਗੁਰ ਪਰਸਾਦੀ ਹਰਿ ਪਾਈਐ; ਮਤੁ ਕੋ ਭਰਮਿ ਭੁਲਾਹਿ ॥ ਸੋ ਸਾਹੁ ਸਾਚਾ; ਜਿਸੁ ਹਰਿ ਧਨੁ ਰਾਸਿ ॥ ਗੁਰਮੁਖਿ ਪੂਰਾ; ਤਿਸੁ ਸਾਬਾਸਿ ॥ ਰੂੜੀ ਬਾਣੀ ਹਰਿ ਪਾਇਆ; ਗੁਰਸਬਦੀ ਬੀਚਾਰਿ ॥
Источники и права