couponatlas.

Гуру Грантх Сахиб (гурмукхи): Анг 939

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤੀਰਥਿ ਨਾਈਐ. ਸੁਖੁ ਫਲੁ ਪਾਈਐ; ਮੈਲੁ. ਨ ਲਾਗੈ ਕਾਈ ॥ ਗੋਰਖ ਪੂਤੁ. ਲੋਹਾਰੀਪਾ ਬੋਲੈ; ਜੋਗ ਜੁਗਤਿ. ਬਿਧਿ ਸਾਈ ॥੭॥ ਹਾਟੀ ਬਾਟੀ. ਨੀਦ, ਨ ਆਵੈ; ਪਰ ਘਰਿ ਚਿਤੁ. ਨ ਡੋੁਲਾਈ ॥ ਬਿਨੁ ਨਾਵੈ. ਮਨੁ ਟੇਕ, ਨ ਟਿਕਈ; ਨਾਨਕ. ਭੂਖ, ਨ ਜਾਈ ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ; ਸਹਜੇ ਸਚੁ ਵਾਪਾਰੋ ॥ ਖੰਡਿਤ ਨਿਦ੍ਰਾ. ਅਲਪ ਅਹਾਰੰ; ਨਾਨਕ. ਤਤੁ ਬੀਚਾਰੋ ॥੮॥ ਦਰਸਨੁ ਭੇਖ ਕਰਹੁ ਜੋਗਿੰਦ੍ਰਾ; ਮੁੰਦ੍ਰਾ ਝੋਲੀ ਖਿੰਥਾ ॥ ਬਾਰਹ ਅੰਤਰਿ. ਏਕੁ ਸਰੇਵਹੁ; ਖਟੁ ਦਰਸਨ ਇਕ ਪੰਥਾ ॥ ਇਨ ਬਿਧਿ ਮਨੁ ਸਮਝਾਈਐ ਪੁਰਖਾ; ਬਾਹੁੜਿ ਚੋਟ. ਨ ਖਾਈਐ ॥ ਨਾਨਕੁ ਬੋਲੈ. ਗੁਰਮੁਖਿ ਬੂਝੈ; ਜੋਗ ਜੁਗਤਿ ਇਵ ਪਾਈਐ ॥੯॥ ਅੰਤਰਿ ਸਬਦੁ ਨਿਰੰਤਰਿ ਮੁਦ੍ਰਾ; ਹਉਮੈ ਮਮਤਾ ਦੂਰਿ ਕਰੀ ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ; ਗੁਰ ਕੈ ਸਬਦਿ. ਸੁ ਸਮਝ ਪਰੀ ॥ ਖਿੰਥਾ ਝੋਲੀ ਭਰਿਪੁਰਿ ਰਹਿਆ; ਨਾਨਕ. ਤਾਰੈ ਏਕੁ ਹਰੀ ॥ ਸਾਚਾ ਸਾਹਿਬੁ ਸਾਚੀ ਨਾਈ; ਪਰਖੈ ਗੁਰ ਕੀ ਬਾਤ ਖਰੀ ॥੧੦॥ ਊਂਧਉ ਖਪਰੁ; ਪੰਚ ਭੂ ਟੋਪੀ ॥ ਕਾਂਇਆ ਕੜਾਸਣੁ; ਮਨੁ ਜਾਗੋਟੀ ॥ ਸਤੁ ਸੰਤੋਖੁ ਸੰਜਮੁ ਹੈ ਨਾਲਿ ॥ ਨਾਨਕ. ਗੁਰਮੁਖਿ ਨਾਮੁ ਸਮਾਲਿ ॥੧੧॥ ਕਵਨੁ ਸੁ ਗੁਪਤਾ; ਕਵਨੁ ਸੁ ਮੁਕਤਾ ॥ ਕਵਨੁ ਸੁ; ਅੰਤਰਿ ਬਾਹਰਿ ਜੁਗਤਾ ॥ ਕਵਨੁ ਸੁ ਆਵੈ; ਕਵਨੁ ਸੁ ਜਾਇ ॥ ਕਵਨੁ ਸੁ; ਤ੍ਰਿਭਵਣਿ ਰਹਿਆ ਸਮਾਇ ॥੧੨॥ ਘਟਿ ਘਟਿ ਗੁਪਤਾ; ਗੁਰਮੁਖਿ ਮੁਕਤਾ ॥ ਅੰਤਰਿ ਬਾਹਰਿ; ਸਬਦਿ ਸੁ ਜੁਗਤਾ ॥ ਮਨਮੁਖਿ ਬਿਨਸੈ ਆਵੈ ਜਾਇ ॥ ਨਾਨਕ; ਗੁਰਮੁਖਿ ਸਾਚਿ ਸਮਾਇ ॥੧੩॥ ਕਿਉ ਕਰਿ ਬਾਧਾ; ਸਰਪਨਿ ਖਾਧਾ ॥ ਕਿਉ ਕਰਿ ਖੋਇਆ; ਕਿਉ ਕਰਿ ਲਾਧਾ ॥ ਕਿਉ ਕਰਿ ਨਿਰਮਲੁ; ਕਿਉ ਕਰਿ ਅੰਧਿਆਰਾ ॥ ਇਹੁ ਤਤੁ ਬੀਚਾਰੈ; ਸੁ ਗੁਰੂ ਹਮਾਰਾ ॥੧੪॥ ਦੁਰਮਤਿ ਬਾਧਾ; ਸਰਪਨਿ ਖਾਧਾ ॥ ਮਨਮੁਖਿ ਖੋਇਆ; ਗੁਰਮੁਖਿ ਲਾਧਾ ॥ ਸਤਿਗੁਰੁ ਮਿਲੈ; ਅੰਧੇਰਾ ਜਾਇ ॥ ਨਾਨਕ; ਹਉਮੈ ਮੇਟਿ ਸਮਾਇ ॥੧੫॥ ਸੁੰਨ ਨਿਰੰਤਰਿ; ਦੀਜੈ ਬੰਧੁ ॥ ਉਡੈ ਨ. ਹੰਸਾ; ਪੜੈ ਨ. ਕੰਧੁ ॥ ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ; ਸਾਚੇ ਭਾਵੈ ਸਾਚਾ ॥੧੬॥ ਕਿਸੁ ਕਾਰਣਿ; ਗ੍ਰਿਹੁ ਤਜਿਓ ਉਦਾਸੀ ॥ ਕਿਸੁ ਕਾਰਣਿ; ਇਹੁ ਭੇਖੁ ਨਿਵਾਸੀ ॥ ਕਿਸੁ ਵਖਰ ਕੇ; ਤੁਮ ਵਣਜਾਰੇ ॥ ਕਿਉ ਕਰਿ; ਸਾਥੁ ਲੰਘਾਵਹੁ ਪਾਰੇ ॥੧੭॥ ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ; ਭੇਖ ਨਿਵਾਸੀ ॥ ਸਾਚ ਵਖਰ ਕੇ; ਹਮ ਵਣਜਾਰੇ ॥ ਨਾਨਕ; ਗੁਰਮੁਖਿ ਉਤਰਸਿ ਪਾਰੇ ॥੧੮॥ ਕਿਤੁ ਬਿਧਿ ਪੁਰਖਾ; ਜਨਮੁ ਵਟਾਇਆ ॥ ਕਾਹੇ ਕਉ ਤੁਝੁ; ਇਹੁ ਮਨੁ ਲਾਇਆ ॥
Источники и права