couponatlas.

Гуру Грантх Сахиб (гурмукхи): Анг 940

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਿਤੁ ਬਿਧਿ; ਆਸਾ ਮਨਸਾ ਖਾਈ ॥ ਕਿਤੁ ਬਿਧਿ; ਜੋਤਿ ਨਿਰੰਤਰਿ ਪਾਈ ॥ ਬਿਨੁ ਦੰਤਾ; ਕਿਉ ਖਾਈਐ ਸਾਰੁ ॥ ਨਾਨਕ. ਸਾਚਾ ਕਰਹੁ ਬੀਚਾਰੁ ॥੧੯॥ ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ॥ ਅਨਹਤਿ ਰਾਤੇ; ਇਹੁ ਮਨੁ ਲਾਇਆ ॥ ਮਨਸਾ ਆਸਾ; ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਤ੍ਰੈ ਗੁਣ ਮੇਟੇ; ਖਾਈਐ ਸਾਰੁ ॥ ਨਾਨਕ; ਤਾਰੇ ਤਾਰਣਹਾਰੁ ॥੨੦॥ ਆਦਿ ਕਉ ਕਵਨੁ ਬੀਚਾਰੁ ਕਥੀਅਲੇ; ਸੁੰਨ ਕਹਾ ਘਰ ਵਾਸੋ ॥ ਗਿਆਨ ਕੀ ਮੁਦ੍ਰਾ ਕਵਨ ਕਥੀਅਲੇ; ਘਟਿ ਘਟਿ ਕਵਨ ਨਿਵਾਸੋ ॥ ਕਾਲ ਕਾ ਠੀਗਾ. ਕਿਉ ਜਲਾਈਅਲੇ; ਕਿਉ. ਨਿਰਭਉ ਘਰਿ ਜਾਈਐ ॥ ਸਹਜ ਸੰਤੋਖ ਕਾ ਆਸਣੁ ਜਾਣੈ; ਕਿਉ. ਛੇਦੇ ਬੈਰਾਈਐ ॥ ਗੁਰ ਕੈ ਸਬਦਿ. ਹਉਮੈ ਬਿਖੁ ਮਾਰੈ; ਤਾ ਨਿਜ ਘਰਿ ਹੋਵੈ ਵਾਸੋ ॥ ਜਿਨਿ ਰਚਿ ਰਚਿਆ. ਤਿਸੁ ਸਬਦਿ ਪਛਾਣੈ; ਨਾਨਕੁ. ਤਾ ਕਾ ਦਾਸੋ ॥੨੧॥ ਕਹਾ ਤੇ ਆਵੈ. ਕਹਾ ਇਹੁ ਜਾਵੈ; ਕਹਾ ਇਹੁ ਰਹੈ ਸਮਾਈ ॥ ਏਸੁ ਸਬਦ ਕਉ, ਜੋ ਅਰਥਾਵੈ; ਤਿਸੁ ਗੁਰ. ਤਿਲੁ, ਨ ਤਮਾਈ ॥ ਕਿਉ ਤਤੈ ਅਵਿਗਤੈ ਪਾਵੈ; ਗੁਰਮੁਖਿ ਲਗੈ ਪਿਆਰੋ ॥ ਆਪੇ ਸੁਰਤਾ. ਆਪੇ ਕਰਤਾ; ਕਹੁ ਨਾਨਕ. ਬੀਚਾਰੋ ॥ ਹੁਕਮੇ ਆਵੈ. ਹੁਕਮੇ ਜਾਵੈ; ਹੁਕਮੇ ਰਹੈ ਸਮਾਈ ॥ ਪੂਰੇ ਗੁਰ ਤੇ ਸਾਚੁ ਕਮਾਵੈ; ਗਤਿ ਮਿਤਿ ਸਬਦੇ ਪਾਈ ॥੨੨॥ ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ; ਸੁੰਨ ਨਿਰੰਤਰਿ ਵਾਸੁ ਲੀਆ ॥ ਅਕਲਪਤ ਮੁਦ੍ਰਾ. ਗੁਰ ਗਿਆਨੁ ਬੀਚਾਰੀਅਲੇ; ਘਟਿ ਘਟਿ ਸਾਚਾ, ਸਰਬ ਜੀਆ ॥ ਗੁਰ ਬਚਨੀ ਅਵਿਗਤਿ ਸਮਾਈਐ; ਤਤੁ ਨਿਰੰਜਨੁ ਸਹਜਿ ਲਹੈ ॥ ਨਾਨਕ. ਦੂਜੀ ਕਾਰ, ਨ ਕਰਣੀ ਸੇਵੈ; ਸਿਖੁ ਸੁ ਖੋਜਿ ਲਹੈ ॥ ਹੁਕਮੁ ਬਿਸਮਾਦੁ ਹੁਕਮਿ ਪਛਾਣੈ; ਜੀਅ ਜੁਗਤਿ ਸਚੁ ਜਾਣੈ ਸੋਈ ॥ ਆਪੁ ਮੇਟਿ ਨਿਰਾਲਮੁ ਹੋਵੈ; ਅੰਤਰਿ ਸਾਚੁ. ਜੋਗੀ ਕਹੀਐ ਸੋਈ ॥੨੩॥ ਅਵਿਗਤੋ ਨਿਰਮਾਇਲੁ ਉਪਜੇ; ਨਿਰਗੁਣ ਤੇ ਸਰਗੁਣੁ ਥੀਆ ॥ ਸਤਿਗੁਰ ਪਰਚੈ ਪਰਮ ਪਦੁ ਪਾਈਐ; ਸਾਚੈ ਸਬਦਿ ਸਮਾਇ ਲੀਆ ॥ ਏਕੇ ਕਉ ਸਚੁ ਏਕਾ ਜਾਣੈ; ਹਉਮੈ ਦੂਜਾ ਦੂਰਿ ਕੀਆ ॥ ਸੋ ਜੋਗੀ ਗੁਰਸਬਦੁ ਪਛਾਣੈ; ਅੰਤਰਿ ਕਮਲੁ ਪ੍ਰਗਾਸੁ ਥੀਆ ॥ ਜੀਵਤੁ ਮਰੈ. ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ॥ ਨਾਨਕ. ਤਾ ਕਉ ਮਿਲੈ ਵਡਾਈ; ਆਪੁ ਪਛਾਣੈ ਸਰਬ ਜੀਆ ॥੨੪॥ ਸਾਚੌ ਉਪਜੈ ਸਾਚਿ ਸਮਾਵੈ; ਸਾਚੇ ਸੂਚੇ ਏਕ ਮਇਆ ॥ ਝੂਠੇ ਆਵਹਿ ਠਵਰ. ਨ ਪਾਵਹਿ; ਦੂਜੈ ਆਵਾ ਗਉਣੁ ਭਇਆ ॥ ਆਵਾ ਗਉਣੁ ਮਿਟੈ. ਗੁਰਸਬਦੀ; ਆਪੇ ਪਰਖੈ ਬਖਸਿ ਲਇਆ ॥ ਏਕਾ ਬੇਦਨ ਦੂਜੈ ਬਿਆਪੀ; ਨਾਮੁ ਰਸਾਇਣੁ ਵੀਸਰਿਆ ॥
Источники и права