couponatlas.

Гуру Грантх Сахиб (гурмукхи): Анг 941

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸੋ ਬੂਝੈ. ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ. ਸੁ ਮੁਕਤੁ ਭਇਆ ॥ ਨਾਨਕ. ਤਾਰੇ ਤਾਰਣਹਾਰਾ; ਹਉਮੈ ਦੂਜਾ ਪਰਹਰਿਆ ॥੨੫॥ ਮਨਮੁਖਿ ਭੂਲੈ; ਜਮ ਕੀ ਕਾਣਿ ॥ ਪਰ ਘਰੁ ਜੋਹੈ; ਹਾਣੇ ਹਾਣਿ ॥ ਮਨਮੁਖਿ ਭਰਮਿ; ਭਵੈ ਬੇਬਾਣਿ ॥ ਵੇਮਾਰਗਿ ਮੂਸੈ; ਮੰਤ੍ਰਿ ਮਸਾਣਿ ॥ ਸਬਦੁ. ਨ ਚੀਨੈ; ਲਵੈ ਕੁਬਾਣਿ ॥ ਨਾਨਕ. ਸਾਚਿ ਰਤੇ; ਸੁਖੁ ਜਾਣਿ ॥੨੬॥ ਗੁਰਮੁਖਿ; ਸਾਚੇ ਕਾ ਭਉ ਪਾਵੈ ॥ ਗੁਰਮੁਖਿ; ਬਾਣੀ ਅਘੜੁ. ਘੜਾਵੈ ॥ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ; ਗੁਰਮੁਖਿ ਸਾਚਿ ਸਮਾਵੈ ॥੨੭॥ ਗੁਰਮੁਖਿ ਪਰਚੈ; ਬੇਦ ਬੀਚਾਰੀ ॥ ਗੁਰਮੁਖਿ ਪਰਚੈ; ਤਰੀਐ ਤਾਰੀ ॥ ਗੁਰਮੁਖਿ ਪਰਚੈ; ਸੁ ਸਬਦਿ ਗਿਆਨੀ ॥ ਗੁਰਮੁਖਿ ਪਰਚੈ; ਅੰਤਰ ਬਿਧਿ ਜਾਨੀ ॥ ਗੁਰਮੁਖਿ ਪਾਈਐ ਅਲਖ ਅਪਾਰੁ ॥ ਨਾਨਕ; ਗੁਰਮੁਖਿ ਮੁਕਤਿ ਦੁਆਰੁ ॥੨੮॥ ਗੁਰਮੁਖਿ; ਅਕਥੁ ਕਥੈ ਬੀਚਾਰਿ ॥ ਗੁਰਮੁਖਿ; ਨਿਬਹੈ ਸਪਰਵਾਰਿ ॥ ਗੁਰਮੁਖਿ ਜਪੀਐ; ਅੰਤਰਿ ਪਿਆਰਿ ॥ ਗੁਰਮੁਖਿ ਪਾਈਐ; ਸਬਦਿ ਅਚਾਰਿ ॥ ਸਬਦਿ ਭੇਦਿ ਜਾਣੈ ਜਾਣਾਈ ॥ ਨਾਨਕ; ਹਉਮੈ ਜਾਲਿ ਸਮਾਈ ॥੨੯॥ ਗੁਰਮੁਖਿ; ਧਰਤੀ ਸਾਚੈ ਸਾਜੀ ॥ ਤਿਸ ਮਹਿ; ਓਪਤਿ ਖਪਤਿ ਸੁ ਬਾਜੀ ॥ ਗੁਰ ਕੈ ਸਬਦਿ ਰਪੈ ਰੰਗੁ ਲਾਇ ॥ ਸਾਚਿ ਰਤਉ; ਪਤਿ ਸਿਉ ਘਰਿ ਜਾਇ ॥ ਸਾਚ ਸਬਦ ਬਿਨੁ; ਪਤਿ. ਨਹੀ ਪਾਵੈ ॥ ਨਾਨਕ. ਬਿਨੁ ਨਾਵੈ; ਕਿਉ ਸਾਚਿ ਸਮਾਵੈ ॥੩੦॥ ਗੁਰਮੁਖਿ; ਅਸਟ ਸਿਧੀ ਸਭਿ ਬੁਧੀ ॥ ਗੁਰਮੁਖਿ; ਭਵਜਲੁ ਤਰੀਐ ਸਚ ਸੁਧੀ ॥ ਗੁਰਮੁਖਿ; ਸਰ ਅਪਸਰ ਬਿਧਿ ਜਾਣੈ ॥ ਗੁਰਮੁਖਿ; ਪਰਵਿਰਤਿ ਨਰਵਿਰਤਿ. ਪਛਾਣੈ ॥ ਗੁਰਮੁਖਿ ਤਾਰੇ; ਪਾਰਿ ਉਤਾਰੇ ॥ ਨਾਨਕ; ਗੁਰਮੁਖਿ ਸਬਦਿ ਨਿਸਤਾਰੇ ॥੩੧॥ ਨਾਮੇ ਰਾਤੇ; ਹਉਮੈ ਜਾਇ ॥ ਨਾਮਿ ਰਤੇ; ਸਚਿ ਰਹੇ ਸਮਾਇ ॥ ਨਾਮਿ ਰਤੇ; ਜੋਗ ਜੁਗਤਿ ਬੀਚਾਰੁ ॥ ਨਾਮਿ ਰਤੇ; ਪਾਵਹਿ ਮੋਖ ਦੁਆਰੁ ॥ ਨਾਮਿ ਰਤੇ; ਤ੍ਰਿਭਵਣ ਸੋਝੀ ਹੋਇ ॥ ਨਾਨਕ. ਨਾਮਿ ਰਤੇ; ਸਦਾ ਸੁਖੁ ਹੋਇ ॥੩੨॥ ਨਾਮਿ ਰਤੇ; ਸਿਧ ਗੋਸਟਿ ਹੋਇ ॥ ਨਾਮਿ ਰਤੇ; ਸਦਾ ਤਪੁ ਹੋਇ ॥ ਨਾਮਿ ਰਤੇ; ਸਚੁ ਕਰਣੀ ਸਾਰੁ ॥ ਨਾਮਿ ਰਤੇ; ਗੁਣ ਗਿਆਨ ਬੀਚਾਰੁ ॥ ਬਿਨੁ ਨਾਵੈ; ਬੋਲੈ ਸਭੁ ਵੇਕਾਰੁ ॥ ਨਾਨਕ. ਨਾਮਿ ਰਤੇ; ਤਿਨ ਕਉ ਜੈਕਾਰੁ ॥੩੩॥ ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥ ਜੋਗ ਜੁਗਤਿ; ਸਚਿ ਰਹੈ ਸਮਾਇ ॥ ਬਾਰਹ ਮਹਿ ਜੋਗੀ ਭਰਮਾਏ; ਸੰਨਿਆਸੀ ਛਿਅ ਚਾਰਿ ॥ ਗੁਰ ਕੈ ਸਬਦਿ. ਜੋ ਮਰਿ ਜੀਵੈ; ਸੋ ਪਾਏ ਮੋਖ ਦੁਆਰੁ ॥
Источники и права