couponatlas.

Гуру Грантх Сахиб (гурмукхи): Анг 955

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਕਾਇਆ ਅੰਦਰਿ. ਗੜੁ ਕੋਟੁ ਹੈ; ਸਭਿ ਦਿਸੰਤਰ ਦੇਸਾ ॥ ਆਪੇ ਤਾੜੀ ਲਾਈਅਨੁ; ਸਭ ਮਹਿ ਪਰਵੇਸਾ ॥ ਆਪੇ ਸ੍ਰਿਸਟਿ ਸਾਜੀਅਨੁ; ਆਪਿ ਗੁਪਤੁ ਰਖੇਸਾ ॥ ਗੁਰ ਸੇਵਾ ਤੇ ਜਾਣਿਆ; ਸਚੁ ਪਰਗਟੀਏਸਾ ॥ ਸਭੁ ਕਿਛੁ ਸਚੋ ਸਚੁ ਹੈ; ਗੁਰਿ. ਸੋਝੀ ਪਾਈ ॥੧੬॥ ਸਲੋਕ ਮਃ ੧ ॥ ਸਾਵਣੁ ਰਾਤਿ ਅਹਾੜੁ ਦਿਹੁ; ਕਾਮੁ ਕ੍ਰੋਧੁ ਦੁਇ ਖੇਤ ॥ ਲਬੁ ਵਤ੍ਰ, ਦਰੋਗੁ ਬੀਉ; ਹਾਲੀ ਰਾਹਕੁ ਹੇਤ ॥ ਹਲੁ ਬੀਚਾਰੁ, ਵਿਕਾਰ ਮਣ; ਹੁਕਮੀ ਖਟੇ ਖਾਇ ॥ ਨਾਨਕ. ਲੇਖੈ ਮੰਗਿਐ; ਅਉਤੁ ਜਣੇਦਾ ਜਾਇ ॥੧॥ ਮਃ ੧ ॥ ਭਉ ਭੁਇ. ਪਵਿਤੁ ਪਾਣੀ; ਸਤੁ ਸੰਤੋਖੁ ਬਲੇਦ ॥ ਹਲੁ ਹਲੇਮੀ, ਹਾਲੀ ਚਿਤੁ; ਚੇਤਾ ਵਤ੍ਰ. ਵਖਤ ਸੰਜੋਗੁ ॥ ਨਾਉ ਬੀਜੁ. ਬਖਸੀਸ ਬੋਹਲ; ਦੁਨੀਆ ਸਗਲ ਦਰੋਗ ॥ ਨਾਨਕ. ਨਦਰੀ ਕਰਮੁ ਹੋਇ; ਜਾਵਹਿ ਸਗਲ ਵਿਜੋਗ ॥੨॥ ਪਉੜੀ ॥ ਮਨਮੁਖਿ ਮੋਹੁ ਗੁਬਾਰੁ ਹੈ; ਦੂਜੈ ਭਾਇ ਬੋਲੈ ॥ ਦੂਜੈ ਭਾਇ ਸਦਾ ਦੁਖੁ ਹੈ; ਨਿਤ ਨੀਰੁ ਵਿਰੋਲੈ ॥ ਗੁਰਮੁਖਿ ਨਾਮੁ ਧਿਆਈਐ; ਮਥਿ ਤਤੁ ਕਢੋਲੈ ॥ ਅੰਤਰਿ ਪਰਗਾਸੁ ਘਟਿ ਚਾਨਣਾ; ਹਰਿ ਲਧਾ ਟੋਲੈ ॥ ਆਪੇ ਭਰਮਿ ਭੁਲਾਇਦਾ; ਕਿਛੁ ਕਹਣੁ. ਨ ਜਾਈ ॥੧੭॥ ਸਲੋਕ ਮਃ ੨ ॥ ਨਾਨਕ. ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ॥ ਓਥੈ ਹਟੁ. ਨ ਚਲਈ; ਨਾ ਕੋ ਕਿਰਸ ਕਰੇਇ ॥ ਸਉਦਾ ਮੂਲਿ. ਨ ਹੋਵਈ; ਨਾ ਕੋ ਲਏ. ਨ ਦੇਇ ॥ ਜੀਆ ਕਾ ਆਹਾਰੁ ਜੀਅ; ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ; ਤਿਨਾ ਭਿ ਸਾਰ ਕਰੇਇ ॥ ਨਾਨਕ. ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ॥੧॥ ਮਃ ੧ ॥ ਨਾਨਕ. ਇਹੁ ਜੀਉ ਮਛੁਲੀ; ਝੀਵਰੁ ਤ੍ਰਿਸਨਾ ਕਾਲੁ ॥ ਮਨੂਆ ਅੰਧੁ. ਨ ਚੇਤਈ; ਪੜੈ ਅਚਿੰਤਾ ਜਾਲੁ ॥ ਨਾਨਕ. ਚਿਤੁ ਅਚੇਤੁ ਹੈ; ਚਿੰਤਾ ਬਧਾ ਜਾਇ ॥ ਨਦਰਿ ਕਰੇ ਜੇ ਆਪਣੀ; ਤਾ ਆਪੇ ਲਏ ਮਿਲਾਇ ॥੨॥ ਪਉੜੀ ॥ ਸੇ ਜਨ ਸਾਚੇ ਸਦਾ ਸਦਾ; ਜਿਨੀ ਹਰਿ ਰਸੁ ਪੀਤਾ ॥ ਗੁਰਮੁਖਿ ਸਚਾ ਮਨਿ ਵਸੈ; ਸਚੁ ਸਉਦਾ ਕੀਤਾ ॥ ਸਭੁ ਕਿਛੁ ਘਰ ਹੀ ਮਾਹਿ ਹੈ; ਵਡਭਾਗੀ ਲੀਤਾ ॥ ਅੰਤਰਿ ਤ੍ਰਿਸਨਾ ਮਰਿ ਗਈ; ਹਰਿ ਗੁਣ ਗਾਵੀਤਾ ॥ ਆਪੇ ਮੇਲਿ ਮਿਲਾਇਅਨੁ; ਆਪੇ ਦੇਇ ਬੁਝਾਈ ॥੧੮॥ ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ; ਵੁਣਾਇਆ ॥ ਕਟਿ ਕੁਟਿ ਕਰਿ; ਖੁੰਬਿ ਚੜਾਇਆ ॥ ਲੋਹਾ ਵਢੇ. ਦਰਜੀ ਪਾੜੇ; ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ. ਸਿਫਤੀ ਸੀਪੈ; ਨਾਨਕ. ਜੀਵਤ ਜੀਵੈ ॥ ਹੋਇ ਪੁਰਾਣਾ ਕਪੜੁ ਪਾਟੈ; ਸੂਈ ਧਾਗਾ ਗੰਢੈ ॥ ਮਾਹੁ ਪਖੁ. ਕਿਹੁ ਚਲੈ ਨਾਹੀ; ਘੜੀ ਮੁਹਤੁ ਕਿਛੁ ਹੰਢੈ ॥
Источники и права