couponatlas.

Гуру Грантх Сахиб (гурмукхи): Анг 956

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਚੁ ਪੁਰਾਣਾ ਹੋਵੈ ਨਾਹੀ; ਸੀਤਾ ਕਦੇ. ਨ ਪਾਟੈ ॥ ਨਾਨਕ. ਸਾਹਿਬੁ ਸਚੋ ਸਚਾ; ਤਿਚਰੁ ਜਾਪੀ ਜਾਪੈ ॥੧॥ ਮਃ ੧ ॥ ਸਚ ਕੀ ਕਾਤੀ; ਸਚੁ ਸਭੁ ਸਾਰੁ ॥ ਘਾੜਤ ਤਿਸ ਕੀ; ਅਪਰ ਅਪਾਰ ॥ ਸਬਦੇ ਸਾਣ; ਰਖਾਈ ਲਾਇ ॥ ਗੁਣ ਕੀ ਥੇਕੈ; ਵਿਚਿ ਸਮਾਇ ॥ ਤਿਸ ਦਾ ਕੁਠਾ ਹੋਵੈ; ਸੇਖੁ ॥ ਲੋਹੂ ਲਬੁ; ਨਿਕਥਾ ਵੇਖੁ ॥ ਹੋਇ ਹਲਾਲੁ; ਲਗੈ ਹਕਿ ਜਾਇ ॥ ਨਾਨਕ; ਦਰਿ ਦੀਦਾਰਿ ਸਮਾਇ ॥੨॥ ਮਃ ੧ ॥ ਕਮਰਿ ਕਟਾਰਾ ਬੰਕੁੜਾ; ਬੰਕੇ ਕਾ ਅਸਵਾਰੁ ॥ ਗਰਬੁ. ਨ ਕੀਜੈ ਨਾਨਕਾ; ਮਤੁ ਸਿਰਿ ਆਵੈ ਭਾਰੁ ॥੩॥ ਪਉੜੀ ॥ ਸੋ ਸਤਸੰਗਤਿ ਸਬਦਿ ਮਿਲੈ; ਜੋ ਗੁਰਮੁਖਿ ਚਲੈ ॥ ਸਚੁ ਧਿਆਇਨਿ ਸੇ ਸਚੇ; ਜਿਨ ਹਰਿ ਖਰਚੁ ਧਨੁ ਪਲੈ ॥ ਭਗਤ ਸੋਹਨਿ. ਗੁਣ ਗਾਵਦੇ; ਗੁਰਮਤਿ ਅਚਲੈ ॥ ਰਤਨ ਬੀਚਾਰੁ ਮਨਿ ਵਸਿਆ; ਗੁਰ ਕੈ ਸਬਦਿ ਭਲੈ ॥ ਆਪੇ ਮੇਲਿ ਮਿਲਾਇਦਾ; ਆਪੇ ਦੇਇ ਵਡਿਆਈ ॥੧੯॥ ਸਲੋਕ ਮਃ ੩ ॥ ਆਸਾ ਅੰਦਰਿ ਸਭੁ ਕੋ; ਕੋਇ ਨਿਰਾਸਾ ਹੋਇ ॥ ਨਾਨਕ. ਜੋ ਮਰਿ ਜੀਵਿਆ; ਸਹਿਲਾ ਆਇਆ ਸੋਇ ॥੧॥ ਮਃ ੩ ॥ ਨਾ ਕਿਛੁ ਆਸਾ ਹਥਿ ਹੈ; ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ; ਜਾਂ ਭੋੁਲਾਏ ਸੋਇ ॥੨॥ ਪਉੜੀ ॥ ਧ੍ਰਿਗੁ ਜੀਵਣੁ ਸੰਸਾਰ; ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ; ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ; ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ; ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ; ਨਾਨਕੁ ਬਲਿ ਜਾਈ ॥੨੦॥ ਸਲੋਕੁ ਮਃ ੧ ॥ ਸਰਵਰ ਹੰਸ. ਧੁਰੇ ਹੀ ਮੇਲਾ; ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ; ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ. ਨ ਰਹਈ ਸਰਵਰਿ; ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ. ਨ ਪਇਓ ਓਥੈ; ਓਨੑਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ; ਕੂੜੈ ਕੂੜਾ ਮਾਣਾ ॥ ਨਾਨਕ. ਤਿਨ ਕੌ ਸਤਿਗੁਰੁ ਮਿਲਿਆ; ਜਿਨਾ ਧੁਰੇ ਪੈਯਾ ਪਰਵਾਣਾ ॥੧॥ ਮਃ ੧ ॥ ਸਾਹਿਬੁ ਮੇਰਾ ਉਜਲਾ; ਜੇ ਕੋ ਚਿਤਿ ਕਰੇਇ ॥ ਨਾਨਕ. ਸੋਈ ਸੇਵੀਐ; ਸਦਾ ਸਦਾ ਜੋ ਦੇਇ ॥ ਨਾਨਕ. ਸੋਈ ਸੇਵੀਐ; ਜਿਤੁ ਸੇਵਿਐ. ਦੁਖੁ ਜਾਇ ॥ ਅਵਗੁਣ ਵੰਞਨਿ ਗੁਣ ਰਵਹਿ; ਮਨਿ ਸੁਖੁ ਵਸੈ ਆਇ ॥੨॥ ਪਉੜੀ ॥ ਆਪੇ ਆਪਿ ਵਰਤਦਾ; ਆਪਿ ਤਾੜੀ ਲਾਈਅਨੁ ॥ ਆਪੇ ਹੀ ਉਪਦੇਸਦਾ; ਗੁਰਮੁਖਿ ਪਤੀਆਈਅਨੁ ॥ ਇਕਿ ਆਪੇ ਉਝੜਿ ਪਾਇਅਨੁ; ਇਕਿ ਭਗਤੀ ਲਾਇਅਨੁ ॥ ਜਿਸੁ ਆਪਿ ਬੁਝਾਏ ਸੋ ਬੁਝਸੀ; ਆਪੇ ਨਾਇ ਲਾਈਅਨੁ ॥ ਨਾਨਕ. ਨਾਮੁ ਧਿਆਈਐ; ਸਚੀ ਵਡਿਆਈ ॥੨੧॥੧॥ ਸੁਧੁ ॥
Источники и права