couponatlas.

Гуру Грантх Сахиб (гурмукхи): Анг 958

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਃ ੫ ॥ ਵਿਣੁ ਤੁਧੁ. ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ; ਉਤਰੈ ਮਨ ਕੀ ਭੁਖ ॥ ਗੁਰਿ. ਵਣੁ ਤਿਣੁ ਹਰਿਆ ਕੀਤਿਆ; ਨਾਨਕ. ਕਿਆ ਮਨੁਖ ॥੨॥ ਪਉੜੀ ॥ ਸੋ ਐਸਾ ਦਾਤਾਰੁ; ਮਨਹੁ. ਨ ਵੀਸਰੈ ॥ ਘੜੀ ਨ ਮੁਹਤੁ ਚਸਾ; ਤਿਸੁ ਬਿਨੁ. ਨਾ ਸਰੈ ॥ ਅੰਤਰਿ ਬਾਹਰਿ ਸੰਗਿ; ਕਿਆ ਕੋ ਲੁਕਿ ਕਰੈ ॥ ਜਿਸੁ ਪਤਿ ਰਖੈ ਆਪਿ; ਸੋ ਭਵਜਲੁ ਤਰੈ ॥ ਭਗਤੁ ਗਿਆਨੀ ਤਪਾ; ਜਿਸੁ ਕਿਰਪਾ ਕਰੈ ॥ ਸੋ ਪੂਰਾ ਪਰਧਾਨੁ; ਜਿਸ ਨੋ ਬਲੁ ਧਰੈ ॥ ਜਿਸਹਿ ਜਰਾਏ ਆਪਿ; ਸੋਈ ਅਜਰੁ ਜਰੈ ॥ ਤਿਸ ਹੀ ਮਿਲਿਆ ਸਚੁ; ਮੰਤ੍ਰੁ ਗੁਰ. ਮਨਿ ਧਰੈ ॥੩॥ ਸਲੋਕੁ ਮਃ ੫ ॥ ਧੰਨੁ ਸੁ ਰਾਗ ਸੁਰੰਗੜੇ; ਆਲਾਪਤ ਸਭ ਤਿਖ ਜਾਇ ॥ ਧੰਨੁ ਸੁ ਜੰਤ ਸੁਹਾਵੜੇ; ਜੋ ਗੁਰਮੁਖਿ ਜਪਦੇ ਨਾਉ ॥ ਜਿਨੀ ਇਕ ਮਨਿ. ਇਕੁ ਅਰਾਧਿਆ; ਤਿਨ ਸਦ ਬਲਿਹਾਰੈ ਜਾਉ ॥ ਤਿਨ ਕੀ ਧੂੜਿ ਹਮ ਬਾਛਦੇ; ਕਰਮੀ ਪਲੈ ਪਾਇ ॥ ਜੋ ਰਤੇ ਰੰਗਿ ਗੋਵਿਦ ਕੈ; ਹਉ ਤਿਨ ਬਲਿਹਾਰੈ ਜਾਉ ॥ ਆਖਾ ਬਿਰਥਾ ਜੀਅ ਕੀ; ਹਰਿ ਸਜਣੁ ਮੇਲਹੁ ਰਾਇ ॥ ਗੁਰਿ ਪੂਰੈ ਮੇਲਾਇਆ; ਜਨਮ ਮਰਣ ਦੁਖੁ ਜਾਇ ॥ ਜਨ ਨਾਨਕ. ਪਾਇਆ ਅਗਮ ਰੂਪੁ; ਅਨਤ. ਨ ਕਾਹੂ ਜਾਇ ॥੧॥ ਮਃ ੫ ॥ ਧੰਨੁ ਸੁ ਵੇਲਾ ਘੜੀ ਧੰਨੁ; ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ; ਜਿਤੁ ਡਿਠਾ ਗੁਰ ਦਰਸਾਰੁ ॥ ਮਨ ਕੀਆ ਇਛਾ ਪੂਰੀਆ; ਹਰਿ ਪਾਇਆ ਅਗਮ ਅਪਾਰੁ ॥ ਹਉਮੈ ਤੁਟਾ ਮੋਹੜਾ; ਇਕੁ ਸਚੁ ਨਾਮੁ ਆਧਾਰੁ ॥ ਜਨੁ ਨਾਨਕੁ. ਲਗਾ ਸੇਵ ਹਰਿ; ਉਧਰਿਆ ਸਗਲ ਸੰਸਾਰੁ ॥੨॥ ਪਉੜੀ ॥ ਸਿਫਤਿ ਸਲਾਹਣੁ ਭਗਤਿ; ਵਿਰਲੇ ਦਿਤੀਅਨੁ ॥ ਸਉਪੇ ਜਿਸੁ ਭੰਡਾਰ; ਫਿਰਿ ਪੁਛ. ਨ ਲੀਤੀਅਨੁ ॥ ਜਿਸ ਨੋ ਲਗਾ ਰੰਗੁ; ਸੇ ਰੰਗਿ ਰਤਿਆ ॥ ਓਨਾ ਇਕੋ ਨਾਮੁ ਅਧਾਰੁ; ਇਕਾ ਉਨ ਭਤਿਆ ॥ ਓਨਾ ਪਿਛੈ ਜਗੁ; ਭੁੰਚੈ ਭੋਗਈ ॥ ਓਨਾ ਪਿਆਰਾ ਰਬੁ; ਓਨਾਹਾ ਜੋਗਈ ॥ ਜਿਸੁ ਮਿਲਿਆ ਗੁਰੁ ਆਇ; ਤਿਨਿ ਪ੍ਰਭੁ ਜਾਣਿਆ ॥ ਹਉ ਬਲਿਹਾਰੀ ਤਿਨ; ਜਿ ਖਸਮੈ ਭਾਣਿਆ ॥੪॥ ਸਲੋਕ ਮਃ ੫ ॥ ਹਰਿ ਇਕਸੈ ਨਾਲਿ ਮੈ ਦੋਸਤੀ; ਹਰਿ ਇਕਸੈ ਨਾਲਿ ਮੈ ਰੰਗੁ ॥ ਹਰਿ ਇਕੋ ਮੇਰਾ ਸਜਣੋ; ਹਰਿ ਇਕਸੈ ਨਾਲਿ ਮੈ ਸੰਗੁ ॥ ਹਰਿ ਇਕਸੈ ਨਾਲਿ ਮੈ ਗੋਸਟੇ; ਮੁਹੁ ਮੈਲਾ ਕਰੈ ਨ ਭੰਗੁ ॥ ਜਾਣੈ ਬਿਰਥਾ ਜੀਅ ਕੀ; ਕਦੇ. ਨ ਮੋੜੈ ਰੰਗੁ ॥ ਹਰਿ ਇਕੋ ਮੇਰਾ ਮਸਲਤੀ; ਭੰਨਣ ਘੜਨ ਸਮਰਥੁ ॥ ਹਰਿ ਇਕੋ ਮੇਰਾ ਦਾਤਾਰੁ ਹੈ; ਸਿਰਿ ਦਾਤਿਆ ਜਗ ਹਥੁ ॥ ਹਰਿ ਇਕਸੈ ਦੀ. ਮੈ ਟੇਕ ਹੈ; ਜੋ ਸਿਰਿ ਸਭਨਾ ਸਮਰਥੁ ॥ ਸਤਿਗੁਰਿ ਸੰਤੁ ਮਿਲਾਇਆ; ਮਸਤਕਿ ਧਰਿ ਕੈ ਹਥੁ ॥
Источники и права