couponatlas.

Гуру Грантх Сахиб (гурмукхи): Анг 959

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਵਡਾ ਸਾਹਿਬੁ ਗੁਰੂ ਮਿਲਾਇਆ; ਜਿਨਿ ਤਾਰਿਆ ਸਗਲ ਜਗਤੁ ॥ ਮਨ ਕੀਆ ਇਛਾ ਪੂਰੀਆ; ਪਾਇਆ ਧੁਰਿ ਸੰਜੋਗ ॥ ਨਾਨਕ ਪਾਇਆ ਸਚੁ ਨਾਮੁ; ਸਦ ਹੀ ਭੋਗੇ ਭੋਗ ॥੧॥ ਮਃ ੫ ॥ ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ ॥ ਵੇਖਦਿਆ ਹੀ ਭਜਿ ਜਾਨਿ; ਕਦੇ. ਨ ਪਾਇਨਿ ਬੰਧੁ ॥ ਜਿਚਰੁ ਪੈਨਨਿ ਖਾਵਨੑੇ; ਤਿਚਰੁ ਰਖਨਿ ਗੰਢੁ ॥ ਜਿਤੁ ਦਿਨਿ ਕਿਛੁ. ਨ ਹੋਵਈ; ਤਿਤੁ ਦਿਨਿ ਬੋਲਨਿ ਗੰਧੁ ॥ ਜੀਅ ਕੀ ਸਾਰ. ਨ ਜਾਣਨੀ; ਮਨਮੁਖ ਅਗਿਆਨੀ ਅੰਧੁ ॥ ਕੂੜਾ ਗੰਢੁ. ਨ ਚਲਈ; ਚਿਕੜਿ ਪਥਰ ਬੰਧੁ ॥ ਅੰਧੇ ਆਪੁ. ਨ ਜਾਣਨੀ; ਫਕੜੁ ਪਿਟਨਿ ਧੰਧੁ ॥ ਝੂਠੈ ਮੋਹਿ ਲਪਟਾਇਆ; ਹਉ ਹਉ ਕਰਤ ਬਿਹੰਧੁ ॥ ਕ੍ਰਿਪਾ ਕਰੇ ਜਿਸੁ ਆਪਣੀ; ਧੁਰਿ ਪੂਰਾ ਕਰਮੁ ਕਰੇਇ ॥ ਜਨ ਨਾਨਕ. ਸੇ ਜਨ ਉਬਰੇ; ਜੋ ਸਤਿਗੁਰ ਸਰਣਿ ਪਰੇ ॥੨॥ ਪਉੜੀ ॥ ਜੋ ਰਤੇ ਦੀਦਾਰ; ਸੇਈ ਸਚੁ ਹਾਕੁ ॥ ਜਿਨੀ ਜਾਤਾ ਖਸਮੁ; ਕਿਉ ਲਭੈ ਤਿਨਾ ਖਾਕੁ ॥ ਮਨੁ ਮੈਲਾ ਵੇਕਾਰੁ; ਹੋਵੈ ਸੰਗਿ ਪਾਕੁ ॥ ਦਿਸੈ ਸਚਾ ਮਹਲੁ; ਖੁਲੈ ਭਰਮ ਤਾਕੁ ॥ ਜਿਸਹਿ ਦਿਖਾਲੇ ਮਹਲੁ; ਤਿਸੁ. ਨ ਮਿਲੈ ਧਾਕੁ ॥ ਮਨੁ ਤਨੁ ਹੋਇ ਨਿਹਾਲੁ; ਬਿੰਦਕ ਨਦਰਿ ਝਾਕੁ ॥ ਨਉ ਨਿਧਿ ਨਾਮੁ ਨਿਧਾਨੁ; ਗੁਰ ਕੈ ਸਬਦਿ ਲਾਗੁ ॥ ਤਿਸੈ ਮਿਲੈ ਸੰਤ ਖਾਕੁ; ਮਸਤਕਿ ਜਿਸੈ ਭਾਗੁ ॥੫॥ ਸਲੋਕ ਮਃ ੫ ॥ ਹਰਣਾਖੀ ਕੂ. ਸਚੁ ਵੈਣੁ ਸੁਣਾਈ; ਜੋ ਤਉ ਕਰੇ ਉਧਾਰਣੁ ॥ ਸੁੰਦਰ ਬਚਨ. ਤੁਮ ਸੁਣਹੁ ਛਬੀਲੀ; ਪਿਰੁ. ਤੈਡਾ ਮਨ ਸਾਧਾਰਣੁ ॥ ਦੁਰਜਨ ਸੇਤੀ. ਨੇਹੁ ਰਚਾਇਓ; ਦਸਿ ਵਿਖਾ. ਮੈ ਕਾਰਣੁ ॥ ਊਣੀ ਨਾਹੀ. ਝੂਣੀ ਨਾਹੀ; ਨਾਹੀ ਕਿਸੈ ਵਿਹੂਣੀ ॥ ਪਿਰੁ ਛੈਲੁ ਛਬੀਲਾ. ਛਡਿ ਗਵਾਇਓ; ਦੁਰਮਤਿ ਕਰਮਿ ਵਿਹੂਣੀ ॥ ਨਾ ਹਉ ਭੁਲੀ. ਨਾ ਹਉ ਚੁਕੀ; ਨਾ ਮੈ. ਨਾਹੀ ਦੋਸਾ ॥ ਜਿਤੁ ਹਉ ਲਾਈ. ਤਿਤੁ ਹਉ ਲਗੀ; ਤੂ ਸੁਣਿ ਸਚੁ ਸੰਦੇਸਾ ॥ ਸਾਈ ਸੋੁਹਾਗਣਿ ਸਾਈ ਭਾਗਣਿ; ਜੈ ਪਿਰਿ ਕਿਰਪਾ ਧਾਰੀ ॥ ਪਿਰਿ. ਅਉਗਣ ਤਿਸ ਕੇ ਸਭਿ ਗਵਾਏ; ਗਲ ਸੇਤੀ ਲਾਇ ਸਵਾਰੀ ॥ ਕਰਮਹੀਣ ਧਨ ਕਰੈ ਬਿਨੰਤੀ; ਕਦਿ ਨਾਨਕ. ਆਵੈ ਵਾਰੀ ॥ ਸਭਿ ਸੁਹਾਗਣਿ ਮਾਣਹਿ ਰਲੀਆ; ਇਕ ਦੇਵਹੁ ਰਾਤਿ ਮੁਰਾਰੀ ॥੧॥ ਮਃ ੫ ॥ ਕਾਹੇ ਮਨ ਤੂ ਡੋਲਤਾ; ਹਰਿ ਮਨਸਾ ਪੂਰਣਹਾਰੁ ॥ ਸਤਿਗੁਰੁ ਪੁਰਖੁ ਧਿਆਇ ਤੂ; ਸਭਿ ਦੁਖ ਵਿਸਾਰਣਹਾਰੁ ॥ ਹਰਿ ਨਾਮਾ ਆਰਾਧਿ ਮਨ; ਸਭਿ ਕਿਲਵਿਖ ਜਾਹਿ ਵਿਕਾਰ ॥ ਜਿਨ ਕਉ ਪੂਰਬਿ ਲਿਖਿਆ; ਤਿਨ ਰੰਗੁ ਲਗਾ ਨਿਰੰਕਾਰ ॥ ਓਨੀ ਛਡਿਆ ਮਾਇਆ ਸੁਆਵੜਾ; ਧਨੁ ਸੰਚਿਆ ਨਾਮੁ ਅਪਾਰੁ ॥ ਅਠੇ ਪਹਰ ਇਕਤੈ ਲਿਵੈ; ਮੰਨੇਨਿ ਹੁਕਮੁ ਅਪਾਰੁ ॥
Источники и права