couponatlas.

Гуру Грантх Сахиб (гурмукхи): Анг 960

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨੁ ਨਾਨਕੁ ਮੰਗੈ ਦਾਨੁ ਇਕੁ; ਦੇਹੁ ਦਰਸੁ ਮਨਿ ਪਿਆਰੁ ॥੨॥ ਪਉੜੀ ॥ ਜਿਸੁ ਤੂ ਆਵਹਿ ਚਿਤਿ; ਤਿਸ ਨੋ ਸਦਾ ਸੁਖ ॥ ਜਿਸੁ. ਤੂ ਆਵਹਿ ਚਿਤਿ; ਤਿਸੁ ਜਮ. ਨਾਹਿ ਦੁਖ ॥ ਜਿਸੁ ਤੂ ਆਵਹਿ ਚਿਤਿ; ਤਿਸੁ ਕਿ ਕਾੜਿਆ ॥ ਜਿਸ ਦਾ ਕਰਤਾ ਮਿਤ੍ਰੁ; ਸਭਿ ਕਾਜ ਸਵਾਰਿਆ ॥ ਜਿਸੁ ਤੂ ਆਵਹਿ ਚਿਤਿ; ਸੋ ਪਰਵਾਣੁ ਜਨੁ ॥ ਜਿਸੁ ਤੂ ਆਵਹਿ ਚਿਤਿ; ਬਹੁਤਾ ਤਿਸੁ ਧਨੁ ॥ ਜਿਸੁ ਤੂ ਆਵਹਿ ਚਿਤਿ; ਸੋ ਵਡ ਪਰਵਾਰਿਆ ॥ ਜਿਸੁ ਤੂ ਆਵਹਿ ਚਿਤਿ; ਤਿਨਿ ਕੁਲ ਉਧਾਰਿਆ ॥੬॥ ਸਲੋਕ ਮਃ ੫ ॥ ਅੰਦਰਹੁ ਅੰਨਾ. ਬਾਹਰਹੁ ਅੰਨਾ; ਕੂੜੀ ਕੂੜੀ ਗਾਵੈ ॥ ਦੇਹੀ ਧੋਵੈ ਚਕ੍ਰ ਬਣਾਏ; ਮਾਇਆ ਨੋ ਬਹੁ ਧਾਵੈ ॥ ਅੰਦਰਿ ਮੈਲੁ. ਨ ਉਤਰੈ ਹਉਮੈ; ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ. ਕਾਮਿ ਸੰਤਾਪਿਆ; ਮੁਖਹੁ ਹਰਿ ਹਰਿ ਕਹਾਵੈ ॥ ਬੈਸਨੋ ਨਾਮੁ ਕਰਮ ਹਉ ਜੁਗਤਾ; ਤੁਹ ਕੁਟੇ ਕਿਆ ਫਲੁ ਪਾਵੈ ॥ ਹੰਸਾ ਵਿਚਿ ਬੈਠਾ. ਬਗੁ, ਨ ਬਣਈ; ਨਿਤ ਬੈਠਾ. ਮਛੀ ਨੋ ਤਾਰ ਲਾਵੈ ॥ ਜਾ ਹੰਸ ਸਭਾ, ਵੀਚਾਰੁ ਕਰਿ ਦੇਖਨਿ; ਤਾ ਬਗਾ ਨਾਲਿ ਜੋੜੁ ਕਦੇ. ਨ ਆਵੈ ॥ ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥ ਉਡਰਿਆ ਵੇਚਾਰਾ ਬਗੁਲਾ; ਮਤੁ ਹੋਵੈ, ਮੰਞੁ ਲਖਾਵੈ ॥ ਜਿਤੁ ਕੋ ਲਾਇਆ ਤਿਤ ਹੀ ਲਾਗਾ; ਕਿਸੁ ਦੋਸੁ ਦਿਚੈ. ਜਾ ਹਰਿ ਏਵੈ ਭਾਵੈ ॥ ਸਤਿਗੁਰੁ ਸਰਵਰੁ. ਰਤਨੀ ਭਰਪੂਰੇ; ਜਿਸੁ ਪ੍ਰਾਪਤਿ ਸੋ ਪਾਵੈ ॥ ਸਿਖ ਹੰਸ. ਸਰਵਰਿ ਇਕਠੇ ਹੋਏ; ਸਤਿਗੁਰ ਕੈ ਹੁਕਮਾਵੈ ॥ ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ; ਖਾਇ ਖਰਚਿ ਰਹੇ. ਤੋਟਿ, ਨ ਆਵੈ ॥ ਸਰਵਰ ਹੰਸੁ ਦੂਰਿ. ਨ ਹੋਈ; ਕਰਤੇ ਏਵੈ ਭਾਵੈ ॥ ਜਨ ਨਾਨਕ. ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ; ਸੋ ਸਿਖੁ. ਗੁਰੂ ਪਹਿ ਆਵੈ ॥ ਆਪਿ ਤਰਿਆ ਕੁਟੰਬ ਸਭਿ ਤਾਰੇ; ਸਭਾ ਸ੍ਰਿਸਟਿ ਛਡਾਵੈ ॥੧॥ ਮਃ ੫ ॥ ਪੰਡਿਤੁ ਆਖਾਏ ਬਹੁਤੀ ਰਾਹੀ; ਕੋਰੜ ਮੋਠ ਜਿਨੇਹਾ ॥ ਅੰਦਰਿ ਮੋਹੁ. ਨਿਤ ਭਰਮਿ ਵਿਆਪਿਆ; ਤਿਸਟਸਿ ਨਾਹੀ. ਦੇਹਾ ॥ ਕੂੜੀ ਆਵੈ. ਕੂੜੀ ਜਾਵੈ; ਮਾਇਆ ਕੀ ਨਿਤ ਜੋਹਾ ॥ ਸਚੁ ਕਹੈ ਤਾ ਛੋਹੋ ਆਵੈ; ਅੰਤਰਿ ਬਹੁਤਾ ਰੋਹਾ ॥ ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ; ਮਨਿ ਲਾਗਾ ਤਿਸੁ ਮੋਹਾ ॥ ਠਗੈ ਸੇਤੀ. ਠਗੁ ਰਲਿ ਆਇਆ; ਸਾਥੁ ਭਿ ਇਕੋ ਜੇਹਾ ॥ ਸਤਿਗੁਰੁ ਸਰਾਫੁ, ਨਦਰੀ ਵਿਚਦੋ ਕਢੈ; ਤਾਂ ਉਘੜਿ ਆਇਆ ਲੋਹਾ ॥ ਬਹੁਤੇਰੀ ਥਾਈ ਰਲਾਇ ਰਲਾਇ ਦਿਤਾ; ਉਘੜਿਆ ਪੜਦਾ ਅਗੈ ਆਇ ਖਲੋਹਾ ॥ ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ. ਕੰਚਨੁ ਹੋਹਾ ॥ ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ; ਅਉਗਣ ਕਟੇ, ਕਰੇ ਸੁਧੁ ਦੇਹਾ ॥ ਨਾਨਕ. ਜਿਸੁ ਧੁਰਿ ਮਸਤਕਿ ਹੋਵੈ ਲਿਖਿਆ; ਤਿਸੁ. ਸਤਿਗੁਰ ਨਾਲਿ ਸਨੇਹਾ ॥
Источники и права