couponatlas.

Гуру Грантх Сахиб (гурмукхи): Анг 964

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਸਭੇ ਦੁਖ ਸੰਤਾਪ; ਜਾਂ ਤੁਧਹੁ ਭੁਲੀਐ ॥ ਜੇ ਕੀਚਨਿ. ਲਖ ਉਪਾਵ; ਤਾਂ ਕਹੀ. ਨ ਘੁਲੀਐ ॥ ਜਿਸ ਨੋ ਵਿਸਰੈ ਨਾਉ; ਸੁ ਨਿਰਧਨੁ ਕਾਂਢੀਐ ॥ ਜਿਸ ਨੋ ਵਿਸਰੈ ਨਾਉ; ਸੁ ਜੋਨੀ ਹਾਂਢੀਐ ॥ ਜਿਸੁ ਖਸਮੁ. ਨ ਆਵੈ ਚਿਤਿ; ਤਿਸੁ ਜਮੁ ਡੰਡੁ ਦੇ ॥ ਜਿਸੁ ਖਸਮੁ. ਨ ਆਵੀ ਚਿਤਿ; ਰੋਗੀ ਸੇ ਗਣੇ ॥ ਜਿਸੁ ਖਸਮੁ. ਨ ਆਵੀ ਚਿਤਿ; ਸੁ ਖਰੋ ਅਹੰਕਾਰੀਆ ॥ ਸੋਈ ਦੁਹੇਲਾ ਜਗਿ; ਜਿਨਿ ਨਾਉ ਵਿਸਾਰੀਆ ॥੧੪॥ ਸਲੋਕ ਮਃ ੫ ॥ ਤੈਡੀ ਬੰਦਸਿ. ਮੈ ਕੋਇ, ਨ ਡਿਠਾ; ਤੂ ਨਾਨਕ ਮਨਿ ਭਾਣਾ ॥ ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ; ਜੈ ਮਿਲਿ ਕੰਤੁ ਪਛਾਣਾ ॥੧॥ ਮਃ ੫ ॥ ਪਾਵ ਸੁਹਾਵੇ. ਜਾਂ ਤਉ ਧਿਰਿ ਜੁਲਦੇ; ਸੀਸੁ ਸੁਹਾਵਾ ਚਰਣੀ ॥ ਮੁਖੁ ਸੁਹਾਵਾ. ਜਾਂ ਤਉ ਜਸੁ ਗਾਵੈ; ਜੀਉ ਪਇਆ ਤਉ ਸਰਣੀ ॥੨॥ ਪਉੜੀ ॥ ਮਿਲਿ ਨਾਰੀ ਸਤਸੰਗਿ; ਮੰਗਲੁ ਗਾਵੀਆ ॥ ਘਰ ਕਾ ਹੋਆ ਬੰਧਾਨੁ; ਬਹੁੜਿ. ਨ ਧਾਵੀਆ ॥ ਬਿਨਠੀ ਦੁਰਮਤਿ ਦੁਰਤੁ; ਸੋਇ ਕੂੜਾਵੀਆ ॥ ਸੀਲਵੰਤਿ ਪਰਧਾਨਿ; ਰਿਦੈ ਸਚਾਵੀਆ ॥ ਅੰਤਰਿ ਬਾਹਰਿ ਇਕੁ; ਇਕ ਰੀਤਾਵੀਆ ॥ ਮਨਿ ਦਰਸਨ ਕੀ ਪਿਆਸ; ਚਰਣ ਦਾਸਾਵੀਆ ॥ ਸੋਭਾ ਬਣੀ ਸੀਗਾਰੁ; ਖਸਮਿ ਜਾਂ ਰਾਵੀਆ ॥ ਮਿਲੀਆ ਆਇ ਸੰਜੋਗਿ; ਜਾਂ ਤਿਸੁ ਭਾਵੀਆ ॥੧੫॥ ਸਲੋਕ ਮਃ ੫ ॥ ਹਭਿ ਗੁਣ ਤੈਡੇ ਨਾਨਕ ਜੀਉ, ਮੈ ਕੂ ਥੀਏ; ਮੈ ਨਿਰਗੁਣ ਤੇ. ਕਿਆ ਹੋਵੈ ॥ ਤਉ ਜੇਵਡੁ ਦਾਤਾਰੁ. ਨ ਕੋਈ; ਜਾਚਕੁ ਸਦਾ ਜਾਚੋਵੈ ॥੧॥ ਮਃ ੫ ॥ ਦੇਹ ਛਿਜੰਦੜੀ. ਊਣ ਮਝੂਣਾ; ਗੁਰਿ ਸਜਣਿ ਜੀਉ ਧਰਾਇਆ ॥ ਹਭੇ ਸੁਖ ਸੁਹੇਲੜਾ ਸੁਤਾ; ਜਿਤਾ ਜਗੁ ਸਬਾਇਆ ॥੨॥ ਪਉੜੀ ॥ ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ; ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ; ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ; ਨਿਥਾਵੇ ਮਿਲੈ ਥਾਉ ॥ ਜੋ ਕੀਨੑੀ ਕਰਤਾਰਿ; ਸਾਈ ਭਲੀ ਗਲ ॥ ਜਿਨੑੀ ਪਛਾਤਾ ਖਸਮੁ; ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ; ਕਿਨੈ. ਨ ਫੇਰੀਐ ॥ ਕਾਰਣ ਕਰਣ ਕਰੀਮ; ਕੁਦਰਤਿ ਤੇਰੀਐ ॥੧੬॥ ਸਲੋਕ ਮਃ ੫ ॥ ਸੋਇ ਸੁਣੰਦੜੀ. ਮੇਰਾ ਤਨੁ ਮਨੁ ਮਉਲਾ; ਨਾਮੁ ਜਪੰਦੜੀ ਲਾਲੀ ॥ ਪੰਧਿ ਜੁਲੰਦੜੀ. ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ ॥੧॥ ਮਃ ੫ ॥ ਹਠ ਮੰਝਾਹੂ; ਮੈ ਮਾਣਕੁ ਲਧਾ ॥ ਮੁਲਿ. ਨ ਘਿਧਾ; ਮੈ ਕੂ ਸਤਿਗੁਰਿ ਦਿਤਾ ॥ ਢੂੰਢ ਵਞਾਈ ਥੀਆ; ਥਿਤਾ ॥ ਜਨਮੁ ਪਦਾਰਥੁ; ਨਾਨਕ ਜਿਤਾ ॥੨॥ ਪਉੜੀ ॥ ਜਿਸ ਕੈ ਮਸਤਕਿ. ਕਰਮੁ ਹੋਇ; ਸੋ ਸੇਵਾ ਲਾਗਾ ॥ ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ; ਸੋ ਅਨਦਿਨੁ ਜਾਗਾ ॥ ਲਗਾ ਰੰਗੁ ਚਰਣਾਰਬਿੰਦ; ਸਭੁ ਭ੍ਰਮੁ ਭਉ ਭਾਗਾ ॥
Источники и права