couponatlas.

Гуру Грантх Сахиб (гурмукхи): Анг 965

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਤਮੁ ਜਿਤਾ ਗੁਰਮਤੀ; ਆਗੰਜਤ ਪਾਗਾ ॥ ਜਿਸਹਿ ਧਿਆਇਆ ਪਾਰਬ੍ਰਹਮੁ; ਸੋ ਕਲਿ ਮਹਿ ਤਾਗਾ ॥ ਸਾਧੂ ਸੰਗਤਿ ਨਿਰਮਲਾ; ਅਠਸਠਿ ਮਜਨਾਗਾ ॥ ਜਿਸੁ ਪ੍ਰਭੁ ਮਿਲਿਆ ਆਪਣਾ; ਸੋ ਪੁਰਖੁ ਸਭਾਗਾ ॥ ਨਾਨਕ. ਤਿਸੁ ਬਲਿਹਾਰਣੈ; ਜਿਸੁ ਏਵਡ ਭਾਗਾ ॥੧੭॥ ਸਲੋਕ ਮਃ ੫ ॥ ਜਾਂ ਪਿਰੁ ਅੰਦਰਿ; ਤਾਂ ਧਨ ਬਾਹਰਿ ॥ ਜਾਂ ਪਿਰੁ ਬਾਹਰਿ; ਤਾਂ ਧਨ ਮਾਹਰਿ ॥ ਬਿਨੁ ਨਾਵੈ; ਬਹੁ ਫੇਰ ਫਿਰਾਹਰਿ ॥ ਸਤਿਗੁਰਿ. ਸੰਗਿ ਦਿਖਾਇਆ ਜਾਹਰਿ ॥ ਜਨ ਨਾਨਕ; ਸਚੇ ਸਚਿ ਸਮਾਹਰਿ ॥੧॥ ਮਃ ੫ ॥ ਆਹਰ ਸਭਿ ਕਰਦਾ ਫਿਰੈ; ਆਹਰੁ ਇਕੁ ਨ ਹੋਇ ॥ ਨਾਨਕ. ਜਿਤੁ ਆਹਰਿ ਜਗੁ ਉਧਰੈ; ਵਿਰਲਾ ਬੂਝੈ ਕੋਇ ॥੨॥ ਪਉੜੀ ॥ ਵਡੀ ਹੂ ਵਡਾ ਅਪਾਰੁ; ਤੇਰਾ ਮਰਤਬਾ ॥ ਰੰਗ ਪਰੰਗ ਅਨੇਕ; ਨ ਜਾਪਨੑਿ ਕਰਤਬਾ ॥ ਜੀਆ ਅੰਦਰਿ ਜੀਉ; ਸਭੁ ਕਿਛੁ ਜਾਣਲਾ ॥ ਸਭੁ ਕਿਛੁ ਤੇਰੈ ਵਸਿ; ਤੇਰਾ ਘਰੁ ਭਲਾ ॥ ਤੇਰੈ ਘਰਿ ਆਨੰਦੁ; ਵਧਾਈ ਤੁਧੁ ਘਰਿ ॥ ਮਾਣੁ ਮਹਤਾ ਤੇਜੁ; ਆਪਣਾ ਆਪਿ ਜਰਿ ॥ ਸਰਬ ਕਲਾ ਭਰਪੂਰੁ; ਦਿਸੈ ਜਤ ਕਤਾ ॥ ਨਾਨਕ ਦਾਸਨਿ ਦਾਸੁ; ਤੁਧੁ ਆਗੈ ਬਿਨਵਤਾ ॥੧੮॥ ਸਲੋਕ ਮਃ ੫ ॥ ਛਤੜੇ ਬਾਜਾਰ; ਸੋਹਨਿ ਵਿਚਿ ਵਪਾਰੀਏ ॥ ਵਖਰੁ ਹਿਕੁ ਅਪਾਰੁ; ਨਾਨਕ. ਖਟੇ ਸੋ ਧਣੀ ॥੧॥ ਮਹਲਾ ੫ ॥ ਕਬੀਰਾ. ਹਮਰਾ ਕੋ ਨਹੀ; ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ; ਤਿਸ ਹੀ ਮਾਹਿ ਸਮਾਹਿ ॥੨॥ ਪਉੜੀ ॥ ਸਫਲਿਉ ਬਿਰਖੁ ਸੁਹਾਵੜਾ; ਹਰਿ ਸਫਲ ਅੰਮ੍ਰਿਤਾ ॥ ਮਨੁ ਲੋਚੈ ਉਨੑ ਮਿਲਣ ਕਉ; ਕਿਉ ਵੰਞੈ ਘਿਤਾ ॥ ਵਰਨਾ ਚਿਹਨਾ ਬਾਹਰਾ; ਓਹੁ ਅਗਮੁ ਅਜਿਤਾ ॥ ਓਹੁ ਪਿਆਰਾ ਜੀਅ ਕਾ; ਜੋ ਖੋਲੑੈ ਭਿਤਾ ॥ ਸੇਵਾ ਕਰੀ ਤੁਸਾੜੀਆ; ਮੈ ਦਸਿਹੁ ਮਿਤਾ ॥ ਕੁਰਬਾਣੀ ਵੰਞਾ ਵਾਰਣੈ; ਬਲੇ ਬਲਿ ਕਿਤਾ ॥ ਦਸਨਿ ਸੰਤ ਪਿਆਰਿਆ; ਸੁਣਹੁ ਲਾਇ ਚਿਤਾ ॥ ਜਿਸੁ ਲਿਖਿਆ. ਨਾਨਕ ਦਾਸ; ਤਿਸੁ ਨਾਉ ਅੰਮ੍ਰਿਤੁ, ਸਤਿਗੁਰਿ ਦਿਤਾ ॥੧੯॥ ਸਲੋਕ ਮਹਲਾ ੫ ॥ ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੧॥ ਮਹਲਾ ੫ ॥ ਕਬੀਰ. ਚਾਵਲ ਕਾਰਣੇ; ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ; ਤਬ ਪੂਛੇ ਧਰਮ ਰਾਇ ॥੨॥ ਪਉੜੀ ॥ ਆਪੇ ਹੀ ਵਡ ਪਰਵਾਰੁ; ਆਪਿ ਇਕਾਤੀਆ ॥ ਆਪਣੀ ਕੀਮਤਿ ਆਪਿ; ਆਪੇ ਹੀ ਜਾਤੀਆ ॥ ਸਭੁ ਕਿਛੁ ਆਪੇ ਆਪਿ; ਆਪਿ ਉਪੰਨਿਆ ॥ ਆਪਣਾ ਕੀਤਾ ਆਪਿ; ਆਪਿ ਵਰੰਨਿਆ ॥ ਧੰਨੁ ਸੁ ਤੇਰਾ ਥਾਨੁ; ਜਿਥੈ ਤੂ ਵੁਠਾ ॥
Источники и права