couponatlas.

Гуру Грантх Сахиб (гурмукхи): Анг 1112

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਨਦਿਨੁ ਰਤੜੀਏ; ਸਹਜਿ ਮਿਲੀਜੈ ॥ ਸੁਖਿ ਸਹਜਿ ਮਿਲੀਜੈ. ਰੋਸੁ, ਨ ਕੀਜੈ; ਗਰਬੁ ਨਿਵਾਰਿ ਸਮਾਣੀ ॥ ਸਾਚੈ ਰਾਤੀ. ਮਿਲੈ ਮਿਲਾਈ; ਮਨਮੁਖਿ ਆਵਣ ਜਾਣੀ ॥ ਜਬ ਨਾਚੀ. ਤਬ ਘੂਘਟੁ ਕੈਸਾ; ਮਟੁਕੀ ਫੋੜਿ ਨਿਰਾਰੀ ॥ ਨਾਨਕ. ਆਪੈ ਆਪੁ ਪਛਾਣੈ; ਗੁਰਮੁਖਿ ਤਤੁ ਬੀਚਾਰੀ ॥੪॥੪॥ ਤੁਖਾਰੀ ਮਹਲਾ ੧ ॥ ਮੇਰੇ ਲਾਲ ਰੰਗੀਲੇ; ਹਮ ਲਾਲਨ ਕੇ ਲਾਲੇ ॥ ਗੁਰਿ. ਅਲਖੁ ਲਖਾਇਆ; ਅਵਰੁ. ਨ ਦੂਜਾ ਭਾਲੇ ॥ ਗੁਰਿ. ਅਲਖੁ ਲਖਾਇਆ, ਜਾ ਤਿਸੁ ਭਾਇਆ; ਜਾ ਪ੍ਰਭਿ ਕਿਰਪਾ ਧਾਰੀ ॥ ਜਗਜੀਵਨੁ ਦਾਤਾ. ਪੁਰਖੁ ਬਿਧਾਤਾ; ਸਹਜਿ ਮਿਲੇ ਬਨਵਾਰੀ ॥ ਨਦਰਿ ਕਰਹਿ ਤੂ ਤਾਰਹਿ ਤਰੀਐ; ਸਚੁ ਦੇਵਹੁ ਦੀਨ ਦਇਆਲਾ ॥ ਪ੍ਰਣਵਤਿ ਨਾਨਕ. ਦਾਸਨਿ ਦਾਸਾ; ਤੂ ਸਰਬ ਜੀਆ ਪ੍ਰਤਿਪਾਲਾ ॥੧॥ ਭਰਿਪੁਰਿ ਧਾਰਿ ਰਹੇ; ਅਤਿ ਪਿਆਰੇ ॥ ਸਬਦੇ ਰਵਿ ਰਹਿਆ; ਗੁਰ ਰੂਪਿ ਮੁਰਾਰੇ ॥ ਗੁਰ ਰੂਪ ਮੁਰਾਰੇ. ਤ੍ਰਿਭਵਣ ਧਾਰੇ; ਤਾ ਕਾ ਅੰਤੁ. ਨ ਪਾਇਆ ॥ ਰੰਗੀ ਜਿਨਸੀ. ਜੰਤ ਉਪਾਏ; ਨਿਤ ਦੇਵੈ ਚੜੈ ਸਵਾਇਆ ॥ ਅਪਰੰਪਰੁ ਆਪੇ ਥਾਪਿ ਉਥਾਪੇ; ਤਿਸੁ ਭਾਵੈ ਸੋ ਹੋਵੈ ॥ ਨਾਨਕ. ਹੀਰਾ ਹੀਰੈ ਬੇਧਿਆ; ਗੁਣ ਕੈ ਹਾਰਿ ਪਰੋਵੈ ॥੨॥ ਗੁਣ ਗੁਣਹਿ ਸਮਾਣੇ; ਮਸਤਕਿ ਨਾਮ ਨੀਸਾਣੋ ॥ ਸਚੁ ਸਾਚਿ ਸਮਾਇਆ; ਚੂਕਾ ਆਵਣ ਜਾਣੋ ॥ ਸਚੁ ਸਾਚਿ ਪਛਾਤਾ. ਸਾਚੈ ਰਾਤਾ; ਸਾਚੁ ਮਿਲੈ ਮਨਿ ਭਾਵੈ ॥ ਸਾਚੇ ਊਪਰਿ ਅਵਰੁ. ਨ ਦੀਸੈ; ਸਾਚੇ ਸਾਚਿ ਸਮਾਵੈ ॥ ਮੋਹਨਿ. ਮੋਹਿ ਲੀਆ ਮਨੁ ਮੇਰਾ; ਬੰਧਨ ਖੋਲਿ ਨਿਰਾਰੇ ॥ ਨਾਨਕ. ਜੋਤੀ ਜੋਤਿ ਸਮਾਣੀ; ਜਾ ਮਿਲਿਆ ਅਤਿ ਪਿਆਰੇ ॥੩॥ ਸਚ ਘਰੁ ਖੋਜਿ ਲਹੇ; ਸਾਚਾ ਗੁਰ ਥਾਨੋ ॥ ਮਨਮੁਖਿ. ਨਹ ਪਾਈਐ; ਗੁਰਮੁਖਿ ਗਿਆਨੋ ॥ ਦੇਵੈ ਸਚੁ ਦਾਨੋ. ਸੋ ਪਰਵਾਨੋ; ਸਦ ਦਾਤਾ ਵਡ ਦਾਣਾ ॥ ਅਮਰੁ ਅਜੋਨੀ ਅਸਥਿਰੁ ਜਾਪੈ; ਸਾਚਾ ਮਹਲੁ ਚਿਰਾਣਾ ॥ ਦੋਤਿ ਉਚਾਪਤਿ ਲੇਖੁ. ਨ ਲਿਖੀਐ; ਪ੍ਰਗਟੀ ਜੋਤਿ ਮੁਰਾਰੀ ॥ ਨਾਨਕ. ਸਾਚਾ ਸਾਚੈ ਰਾਚਾ; ਗੁਰਮੁਖਿ ਤਰੀਐ ਤਾਰੀ ॥੪॥੫॥ ਤੁਖਾਰੀ ਮਹਲਾ ੧ ॥ ਏ ਮਨ ਮੇਰਿਆ; ਤੂ ਸਮਝੁ. ਅਚੇਤ ਇਆਣਿਆ, ਰਾਮ ॥ ਏ ਮਨ ਮੇਰਿਆ. ਛਡਿ ਅਵਗਣ; ਗੁਣੀ ਸਮਾਣਿਆ, ਰਾਮ ॥ ਬਹੁ ਸਾਦ ਲੁਭਾਣੇ. ਕਿਰਤ ਕਮਾਣੇ; ਵਿਛੁੜਿਆ. ਨਹੀ ਮੇਲਾ ॥ ਕਿਉ ਦੁਤਰੁ ਤਰੀਐ. ਜਮ ਡਰਿ ਮਰੀਐ; ਜਮ ਕਾ ਪੰਥੁ ਦੁਹੇਲਾ ॥ ਮਨਿ ਰਾਮੁ. ਨਹੀ ਜਾਤਾ, ਸਾਝ ਪ੍ਰਭਾਤਾ; ਅਵਘਟਿ ਰੁਧਾ ਕਿਆ ਕਰੇ ॥ ਬੰਧਨਿ ਬਾਧਿਆ. ਇਨ ਬਿਧਿ ਛੂਟੈ; ਗੁਰਮੁਖਿ ਸੇਵੈ ਨਰਹਰੇ ॥੧॥ ਏ ਮਨ ਮੇਰਿਆ; ਤੂ ਛੋਡਿ ਆਲ ਜੰਜਾਲਾ. ਰਾਮ ॥ ਏ ਮਨ ਮੇਰਿਆ; ਹਰਿ ਸੇਵਹੁ ਪੁਰਖੁ ਨਿਰਾਲਾ. ਰਾਮ ॥
Источники и права