couponatlas.

Гуру Грантх Сахиб (гурмукхи): Анг 1231

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਲਾਲ ਲਾਲ. ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ; ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ; ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ; ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ ਸਾਰਗ ਮਃ ੫ ॥ ਕਰਤ ਕੇਲ ਬਿਖੈ ਮੇਲ; ਚੰਦ੍ਰ ਸੂਰ ਮੋਹੇ ॥ ਉਪਜਤਾ ਬਿਕਾਰ ਦੁੰਦਰ, ਨਉਪਰੀ ਝੁਨੰਤਕਾਰ ਸੁੰਦਰ; ਅਨਿਗ ਭਾਉ ਕਰਤ ਫਿਰਤ, ਬਿਨੁ ਗੋਪਾਲ ਧੋਹੇ ॥ ਰਹਾਉ ॥ ਤੀਨਿ ਭਉਨੇ ਲਪਟਾਇ ਰਹੀ; ਕਾਚ ਕਰਮਿ. ਨ ਜਾਤ ਸਹੀ; ਉਨਮਤ ਅੰਧ. ਧੰਧ ਰਚਿਤ; ਜੈਸੇ ਮਹਾ ਸਾਗਰ ਹੋਹੇ ॥੧॥ ਉਧਰੇ ਹਰਿ ਸੰਤ ਦਾਸ. ਕਾਟਿ ਦੀਨੀ ਜਮ ਕੀ ਫਾਸ; ਪਤਿਤ. ਪਾਵਨ ਨਾਮੁ ਜਾ ਕੋ. ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥ ੴ ਸਤਿਗੁਰ ਪ੍ਰਸਾਦਿ ॥ ਰਾਗੁ ਸਾਰੰਗ ਮਹਲਾ ੯ ॥ ਹਰਿ ਬਿਨੁ ਤੇਰੋ; ਕੋ. ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ; ਕੋ ਕਾਹੂ ਕੋ. ਭਾਈ ॥੧॥ ਰਹਾਉ ॥ ਧਨੁ ਧਰਨੀ ਅਰੁ ਸੰਪਤਿ ਸਗਰੀ; ਜੋ ਮਾਨਿਓ ਅਪਨਾਈ ॥ ਤਨ ਛੂਟੈ. ਕਛੁ ਸੰਗਿ. ਨ ਚਾਲੈ; ਕਹਾ ਤਾਹਿ ਲਪਟਾਈ ॥੧॥ ਦੀਨ ਦਇਆਲ ਸਦਾ ਦੁਖ ਭੰਜਨ; ਤਾ ਸਿਉ ਰੁਚਿ. ਨ ਬਢਾਈ ॥ ਨਾਨਕ ਕਹਤ. ਜਗਤ ਸਭ ਮਿਥਿਆ; ਜਿਉ ਸੁਪਨਾ ਰੈਨਾਈ ॥੨॥੧॥ ਸਾਰੰਗ ਮਹਲਾ ੯ ॥ ਕਹਾ ਮਨ; ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ. ਨ ਪਾਵੈ; ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥ ਕਾਂ ਕੋ ਤਨੁ ਧਨੁ. ਸੰਪਤਿ ਕਾਂ ਕੀ; ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ. ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਹੀ ॥੧॥ ਤਜਿ ਅਭਿਮਾਨੁ. ਸਰਣਿ ਸੰਤਨ ਗਹੁ; ਮੁਕਤਿ ਹੋਹਿ. ਛਿਨ ਮਾਹੀ ॥ ਜਨ ਨਾਨਕ. ਭਗਵੰਤ ਭਜਨ ਬਿਨੁ; ਸੁਖੁ. ਸੁਪਨੈ ਭੀ ਨਾਹੀ ॥੨॥੨॥ ਸਾਰੰਗ ਮਹਲਾ ੯ ॥ ਕਹਾ ਨਰ; ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ; ਰਾਮ ਸਰਨਿ. ਨਹੀ ਆਵੈ ॥੧॥ ਰਹਾਉ ॥ ਇਹੁ ਸੰਸਾਰੁ ਸਗਲ ਹੈ ਸੁਪਨੋ; ਦੇਖਿ ਕਹਾ ਲੋਭਾਵੈ ॥ ਜੋ ਉਪਜੈ. ਸੋ ਸਗਲ ਬਿਨਾਸੈ; ਰਹਨੁ. ਨ ਕੋਊ ਪਾਵੈ ॥੧॥ ਮਿਥਿਆ ਤਨੁ. ਸਾਚੋ ਕਰਿ ਮਾਨਿਓ; ਇਹ ਬਿਧਿ. ਆਪੁ ਬੰਧਾਵੈ ॥ ਜਨ ਨਾਨਕ. ਸੋਊ ਜਨੁ ਮੁਕਤਾ; ਰਾਮ ਭਜਨ ਚਿਤੁ ਲਾਵੈ ॥੨॥੩॥ ਸਾਰੰਗ ਮਹਲਾ ੯ ॥ ਮਨ ਕਰਿ; ਕਬਹੂ. ਨ ਹਰਿ ਗੁਨ ਗਾਇਓ ॥
Источники и права