couponatlas.

Гуру Грантх Сахиб (гурмукхи): Анг 1232

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਖਿਆਸਕਤ ਰਹਿਓ, ਨਿਸਿ ਬਾਸੁਰ; ਕੀਨੋ ਅਪਨੋ ਭਾਇਓ ॥੧॥ ਰਹਾਉ ॥ ਗੁਰ ਉਪਦੇਸੁ. ਸੁਨਿਓ ਨਹਿ ਕਾਨਨਿ; ਪਰ ਦਾਰਾ ਲਪਟਾਇਓ ॥ ਪਰ ਨਿੰਦਾ ਕਾਰਨਿ ਬਹੁ ਧਾਵਤ; ਸਮਝਿਓ ਨਹ. ਸਮਝਾਇਓ ॥੧॥ ਕਹਾ ਕਹਉ. ਮੈ ਅਪੁਨੀ ਕਰਨੀ; ਜਿਹ ਬਿਧਿ ਜਨਮੁ ਗਵਾਇਓ ॥ ਕਹਿ ਨਾਨਕ. ਸਭ ਅਉਗਨ ਮੋ ਮਹਿ; ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥ ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ; ਕਿਉ ਜੀਵਾ ਮੇਰੀ ਮਾਈ ॥ ਜੈ ਜਗਦੀਸ. ਤੇਰਾ ਜਸੁ ਜਾਚਉ; ਮੈ ਹਰਿ ਬਿਨੁ ਰਹਨੁ. ਨ ਜਾਈ ॥੧॥ ਰਹਾਉ ॥ ਹਰਿ ਕੀ ਪਿਆਸ ਪਿਆਸੀ ਕਾਮਨਿ; ਦੇਖਉ ਰੈਨਿ ਸਬਾਈ ॥ ਸ੍ਰੀਧਰ ਨਾਥ ਮੇਰਾ ਮਨੁ ਲੀਨਾ; ਪ੍ਰਭੁ ਜਾਨੈ ਪੀਰ ਪਰਾਈ ॥੧॥ ਗਣਤ ਸਰੀਰਿ ਪੀਰ ਹੈ. ਹਰਿ ਬਿਨੁ; ਗੁਰਸਬਦੀ ਹਰਿ ਪਾਂਈ ॥ ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ; ਹਰਿ ਸਿਉ ਰਹਾਂ ਸਮਾਈ ॥੨॥ ਐਸੀ ਰਵਤ ਰਵਹੁ. ਮਨ ਮੇਰੇ; ਹਰਿ ਚਰਣੀ ਚਿਤੁ ਲਾਈ ॥ ਬਿਸਮ ਭਏ ਗੁਣ ਗਾਇ ਮਨੋਹਰ; ਨਿਰਭਉ ਸਹਜਿ ਸਮਾਈ ॥੩॥ ਹਿਰਦੈ ਨਾਮੁ ਸਦਾ ਧੁਨਿ ਨਿਹਚਲ; ਘਟੈ ਨ ਕੀਮਤਿ ਪਾਈ ॥ ਬਿਨੁ ਨਾਵੈ. ਸਭੁ ਕੋਈ ਨਿਰਧਨੁ; ਸਤਿਗੁਰਿ ਬੂਝ ਬੁਝਾਈ ॥੪॥ ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ; ਦੂਤ ਮੁਏ. ਬਿਖੁ ਖਾਈ ॥ ਜਬ ਕੀ ਉਪਜੀ. ਤਬ ਕੀ ਤੈਸੀ; ਰੰਗੁਲ ਭਈ ਮਨਿ ਭਾਈ ॥੫॥ ਸਹਜ ਸਮਾਧਿ ਸਦਾ ਲਿਵ ਹਰਿ ਸਿਉ; ਜੀਵਾਂ ਹਰਿ ਗੁਨ ਗਾਈ ॥ ਗੁਰ ਕੈ ਸਬਦਿ ਰਤਾ ਬੈਰਾਗੀ; ਨਿਜ ਘਰਿ ਤਾੜੀ ਲਾਈ ॥੬॥ ਸੁਧ ਰਸ ਨਾਮੁ ਮਹਾ ਰਸੁ ਮੀਠਾ; ਨਿਜ ਘਰਿ ਤਤੁ ਗੁਸਾਂਈਂ ॥ ਤਹ ਹੀ ਮਨੁ. ਜਹ ਹੀ ਤੈ ਰਾਖਿਆ; ਐਸੀ ਗੁਰਮਤਿ ਪਾਈ ॥੭॥ ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ; ਭਗਤਿ ਰਤੇ ਬਨਿ ਆਈ ॥ ਨਾਨਕ ਹਰਿ ਬਿਨੁ. ਘਰੀ ਨ ਜੀਵਾਂ; ਹਰਿ ਕਾ ਨਾਮੁ ਵਡਾਈ ॥੮॥੧॥ ਸਾਰਗ ਮਹਲਾ ੧ ॥ ਹਰਿ ਬਿਨੁ; ਕਿਉ ਧੀਰੈ. ਮਨੁ ਮੇਰਾ ॥ ਕੋਟਿ ਕਲਪ ਕੇ ਦੂਖ ਬਿਨਾਸਨ; ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥ ਕ੍ਰੋਧੁ ਨਿਵਾਰਿ, ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥ ਅਨਭਉ ਬਿਸਰਿ ਗਏ. ਪ੍ਰਭੁ ਜਾਚਿਆ; ਹਰਿ ਨਿਰਮਾਇਲੁ ਸੰਗੀ ॥੧॥ ਚੰਚਲ ਮਤਿ ਤਿਆਗਿ. ਭਉ ਭੰਜਨੁ ਪਾਇਆ; ਏਕ ਸਬਦਿ ਲਿਵ ਲਾਗੀ ॥ ਹਰਿ ਰਸੁ ਚਾਖਿ. ਤ੍ਰਿਖਾ ਨਿਵਾਰੀ; ਹਰਿ ਮੇਲਿ ਲਏ ਬਡਭਾਗੀ ॥੨॥ ਅਭਰਤ ਸਿੰਚਿ. ਭਏ ਸੁਭਰ ਸਰ; ਗੁਰਮਤਿ ਸਾਚੁ ਨਿਹਾਲਾ ॥
Источники и права