couponatlas.

Гуру Грантх Сахиб (гурмукхи): Анг 1258

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸ ਤੇ ਹੋਆ ਤਿਸਹਿ ਸਮਾਣਾ; ਚੂਕਿ ਗਇਆ ਪਾਸਾਰਾ ॥੪॥੧॥ ਮਲਾਰ ਮਹਲਾ ੩ ॥ ਜਿਨੀ ਹੁਕਮੁ ਪਛਾਣਿਆ ਸੇ ਮੇਲੇ; ਹਉਮੈ. ਸਬਦਿ ਜਲਾਇ ॥ ਸਚੀ ਭਗਤਿ ਕਰਹਿ ਦਿਨੁ ਰਾਤੀ; ਸਚਿ ਰਹੇ ਲਿਵ ਲਾਇ ॥ ਸਦਾ ਸਚੁ ਹਰਿ ਵੇਖਦੇ; ਗੁਰ ਕੈ ਸਬਦਿ ਸੁਭਾਇ ॥੧॥ ਮਨ ਰੇ; ਹੁਕਮੁ ਮੰਨਿ ਸੁਖੁ ਹੋਇ ॥ ਪ੍ਰਭ ਭਾਣਾ ਅਪਣਾ ਭਾਵਦਾ; ਜਿਸੁ ਬਖਸੇ. ਤਿਸੁ ਬਿਘਨੁ, ਨ ਕੋਇ ॥੧॥ ਰਹਾਉ ॥ ਤ੍ਰੈ ਗੁਣ ਸਭਾ ਧਾਤੁ ਹੈ; ਨਾ ਹਰਿ ਭਗਤਿ. ਨ ਭਾਇ ॥ ਗਤਿ ਮੁਕਤਿ ਕਦੇ. ਨ ਹੋਵਈ; ਹਉਮੈ ਕਰਮ ਕਮਾਹਿ ॥ ਸਾਹਿਬ ਭਾਵੈ ਸੋ ਥੀਐ; ਪਇਐ ਕਿਰਤਿ ਫਿਰਾਹਿ ॥੨॥ ਸਤਿਗੁਰ ਭੇਟਿਐ. ਮਨੁ ਮਰਿ ਰਹੈ; ਹਰਿ ਨਾਮੁ ਵਸੈ ਮਨਿ ਆਇ ॥ ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥ ਚਉਥੈ ਪਦਿ ਵਾਸਾ ਹੋਇਆ; ਸਚੈ ਰਹੈ ਸਮਾਇ ॥੩॥ ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ; ਕੀਮਤਿ ਕਹਣੁ. ਨ ਜਾਇ ॥ ਗੁਰ ਪਰਸਾਦੀ ਬੁਝੀਐ; ਸਬਦੇ ਕਾਰ ਕਮਾਇ ॥ ਨਾਨਕ. ਨਾਮੁ ਸਲਾਹਿ ਤੂ ਹਰਿ; ਹਰਿ ਦਰਿ ਸੋਭਾ ਪਾਇ ॥੪॥੨॥ ਮਲਾਰ ਮਹਲਾ ੩ ॥ ਗੁਰਮੁਖਿ ਕੋਈ ਵਿਰਲਾ ਬੂਝੈ; ਜਿਸ ਨੋ ਨਦਰਿ ਕਰੇਇ ॥ ਗੁਰ ਬਿਨੁ ਦਾਤਾ. ਕੋਈ ਨਾਹੀ; ਬਖਸੇ ਨਦਰਿ ਕਰੇਇ ॥ ਗੁਰ ਮਿਲਿਐ ਸਾਂਤਿ ਊਪਜੈ; ਅਨਦਿਨੁ ਨਾਮੁ ਲਏਇ ॥੧॥ ਮੇਰੇ ਮਨ; ਹਰਿ ਅੰਮ੍ਰਿਤ ਨਾਮੁ ਧਿਆਇ ॥ ਸਤਿਗੁਰੁ ਪੁਰਖੁ ਮਿਲੈ. ਨਾਉ ਪਾਈਐ; ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥ ਮਨਮੁਖ ਸਦਾ ਵਿਛੁੜੇ ਫਿਰਹਿ; ਕੋਇ. ਨ ਕਿਸ ਹੀ ਨਾਲਿ ॥ ਹਉਮੈ ਵਡਾ ਰੋਗੁ ਹੈ; ਸਿਰਿ ਮਾਰੇ ਜਮਕਾਲਿ ॥ ਗੁਰਮਤਿ ਸਤਸੰਗਤਿ. ਨ ਵਿਛੁੜਹਿ; ਅਨਦਿਨੁ ਨਾਮੁ ਸਮੑਾਲਿ ॥੨॥ ਸਭਨਾ ਕਰਤਾ ਏਕੁ ਤੂ; ਨਿਤ ਕਰਿ ਦੇਖਹਿ ਵੀਚਾਰੁ ॥ ਇਕਿ ਗੁਰਮੁਖਿ ਆਪਿ ਮਿਲਾਇਆ; ਬਖਸੇ ਭਗਤਿ ਭੰਡਾਰ ॥ ਤੂ ਆਪੇ ਸਭੁ ਕਿਛੁ ਜਾਣਦਾ; ਕਿਸੁ ਆਗੈ ਕਰੀ ਪੂਕਾਰ ॥੩॥ ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਨਦਰੀ ਪਾਇਆ ਜਾਇ ॥ ਅਨਦਿਨੁ ਹਰਿ ਹਰਿ ਉਚਰੈ; ਗੁਰ ਕੈ ਸਹਜਿ ਸੁਭਾਇ ॥ ਨਾਨਕ. ਨਾਮੁ ਨਿਧਾਨੁ ਹੈ; ਨਾਮੇ ਹੀ ਚਿਤੁ ਲਾਇ ॥੪॥੩॥ ਮਲਾਰ ਮਹਲਾ ੩ ॥ ਗੁਰੁ ਸਾਲਾਹੀ ਸਦਾ ਸੁਖਦਾਤਾ; ਪ੍ਰਭੁ ਨਾਰਾਇਣੁ ਸੋਈ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਵਡੀ ਵਡਿਆਈ ਹੋਈ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ; ਸਚਿ ਸਮਾਵੈ ਸੋਈ ॥੧॥ ਮਨ ਰੇ; ਗੁਰਮੁਖਿ ਰਿਦੈ ਵੀਚਾਰਿ ॥ ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ; ਚਲਣੁ ਰਿਦੈ ਸਮੑਾਲਿ ॥੧॥ ਰਹਾਉ ॥ ਸਤਿਗੁਰੁ ਦਾਤਾ. ਰਾਮ ਨਾਮ ਕਾ; ਹੋਰੁ ਦਾਤਾ ਕੋਈ ਨਾਹੀ ॥
Источники и права