couponatlas.

Гуру Грантх Сахиб (гурмукхи): Анг 1259

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜੀਅ ਦਾਨੁ ਦੇਇ ਤ੍ਰਿਪਤਾਸੇ; ਸਚੈ ਨਾਮਿ ਸਮਾਹੀ ॥ ਅਨਦਿਨੁ ਹਰਿ ਰਵਿਆ ਰਿਦ ਅੰਤਰਿ; ਸਹਜਿ ਸਮਾਧਿ ਲਗਾਹੀ ॥੨॥ ਸਤਿਗੁਰਸਬਦੀ. ਇਹੁ ਮਨੁ ਭੇਦਿਆ; ਹਿਰਦੈ ਸਾਚੀ ਬਾਣੀ ॥ ਮੇਰਾ ਪ੍ਰਭੁ ਅਲਖੁ, ਨ ਜਾਈ ਲਖਿਆ; ਗੁਰਮੁਖਿ ਅਕਥ ਕਹਾਣੀ ॥ ਆਪੇ ਦਇਆ ਕਰੇ ਸੁਖਦਾਤਾ; ਜਪੀਐ ਸਾਰਿੰਗਪਾਣੀ ॥੩॥ ਆਵਣ ਜਾਣਾ ਬਹੁੜਿ. ਨ ਹੋਵੈ; ਗੁਰਮੁਖਿ ਸਹਜਿ ਧਿਆਇਆ ॥ ਮਨ ਹੀ ਤੇ ਮਨੁ ਮਿਲਿਆ ਸੁਆਮੀ; ਮਨ ਹੀ ਮੰਨੁ ਸਮਾਇਆ ॥ ਸਾਚੇ ਹੀ ਸਚੁ ਸਾਚਿ ਪਤੀਜੈ; ਵਿਚਹੁ ਆਪੁ ਗਵਾਇਆ ॥੪॥ ਏਕੋ ਏਕੁ ਵਸੈ ਮਨਿ ਸੁਆਮੀ; ਦੂਜਾ ਅਵਰੁ. ਨ ਕੋਈ ॥ ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ; ਜਗਿ ਨਿਰਮਲ ਸਚੁ ਸੋਈ ॥ ਨਾਨਕ ਨਾਮੁ ਪ੍ਰਭੂ ਤੇ ਪਾਈਐ; ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥ ਮਲਾਰ ਮਹਲਾ ੩ ॥ ਗਣ ਗੰਧਰਬ ਨਾਮੇ ਸਭਿ ਉਧਰੇ; ਗੁਰ ਕਾ ਸਬਦੁ ਵੀਚਾਰਿ ॥ ਹਉਮੈ ਮਾਰਿ ਸਦ ਮੰਨਿ ਵਸਾਇਆ; ਹਰਿ ਰਾਖਿਆ ਉਰਿ ਧਾਰਿ ॥ ਜਿਸਹਿ ਬੁਝਾਏ ਸੋਈ ਬੂਝੈ; ਜਿਸ ਨੋ ਆਪੇ ਲਏ ਮਿਲਾਇ ॥ ਅਨਦਿਨੁ ਬਾਣੀ ਸਬਦੇ ਗਾਂਵੈ; ਸਾਚਿ ਰਹੈ ਲਿਵ ਲਾਇ ॥੧॥ ਮਨ ਮੇਰੇ; ਖਿਨੁ ਖਿਨੁ ਨਾਮੁ ਸਮੑਾਲਿ ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ; ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਮਨਮੁਖ ਪਾਖੰਡੁ ਕਦੇ. ਨ ਚੂਕੈ; ਦੂਜੈ ਭਾਇ ਦੁਖੁ ਪਾਏ ॥ ਨਾਮੁ ਵਿਸਾਰਿ. ਬਿਖਿਆ ਮਨਿ ਰਾਤੇ; ਬਿਰਥਾ ਜਨਮੁ ਗਵਾਏ ॥ ਇਹ ਵੇਲਾ ਫਿਰਿ ਹਥਿ. ਨ ਆਵੈ; ਅਨਦਿਨੁ ਸਦਾ ਪਛੁਤਾਏ ॥ ਮਰਿ ਮਰਿ ਜਨਮੈ ਕਦੇ. ਨ ਬੂਝੈ; ਵਿਸਟਾ ਮਾਹਿ ਸਮਾਏ ॥੨॥ ਗੁਰਮੁਖਿ ਨਾਮਿ ਰਤੇ. ਸੇ ਉਧਰੇ; ਗੁਰ ਕਾ ਸਬਦੁ ਵੀਚਾਰਿ ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ; ਹਰਿ ਰਾਖਿਆ ਉਰਿ ਧਾਰਿ ॥ ਮਨੁ ਤਨੁ ਨਿਰਮਲੁ. ਨਿਰਮਲ ਮਤਿ ਊਤਮ; ਊਤਮ ਬਾਣੀ ਹੋਈ ॥ ਏਕੋ ਪੁਰਖੁ ਏਕੁ ਪ੍ਰਭੁ ਜਾਤਾ; ਦੂਜਾ ਅਵਰੁ. ਨ ਕੋਈ ॥੩॥ ਆਪੇ ਕਰੇ. ਕਰਾਏ ਪ੍ਰਭੁ ਆਪੇ; ਆਪੇ ਨਦਰਿ ਕਰੇਇ ॥ ਮਨੁ ਤਨੁ ਰਾਤਾ. ਗੁਰ ਕੀ ਬਾਣੀ; ਸੇਵਾ ਸੁਰਤਿ ਸਮੇਇ ॥ ਅੰਤਰਿ ਵਸਿਆ ਅਲਖ ਅਭੇਵਾ; ਗੁਰਮੁਖਿ ਹੋਇ ਲਖਾਇ ॥ ਨਾਨਕ. ਜਿਸੁ ਭਾਵੈ ਤਿਸੁ ਆਪੇ ਦੇਵੈ; ਭਾਵੈ ਤਿਵੈ ਚਲਾਇ ॥੪॥੫॥ ਮਲਾਰ ਮਹਲਾ ੩ ਦੁਤੁਕੇ ॥ ਸਤਿਗੁਰ ਤੇ ਪਾਵੈ; ਘਰੁ ਦਰੁ ਮਹਲੁ ਸੁ ਥਾਨੁ ॥ ਗੁਰਸਬਦੀ. ਚੂਕੈ ਅਭਿਮਾਨੁ ॥੧॥ ਜਿਨ ਕਉ ਲਿਲਾਟਿ ਲਿਖਿਆ; ਧੁਰਿ ਨਾਮੁ ॥ ਅਨਦਿਨੁ ਨਾਮੁ ਸਦਾ ਸਦਾ ਧਿਆਵਹਿ; ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥ ਮਨ ਕੀ ਬਿਧਿ. ਸਤਿਗੁਰ ਤੇ ਜਾਣੈ; ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥
Источники и права