couponatlas.

Гуру Грантх Сахиб (гурмукхи): Анг 1282

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਅਤੁਲੁ. ਕਿਉ ਤੋਲੀਐ; ਵਿਣੁ ਤੋਲੇ ਪਾਇਆ. ਨ ਜਾਇ ॥ ਗੁਰ ਕੈ ਸਬਦਿ ਵੀਚਾਰੀਐ; ਗੁਣ ਮਹਿ ਰਹੈ ਸਮਾਇ ॥ ਅਪਣਾ ਆਪੁ. ਆਪਿ ਤੋਲਸੀ; ਆਪੇ ਮਿਲੈ ਮਿਲਾਇ ॥ ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥ ਹਉ ਬਲਿਹਾਰੀ ਗੁਰ ਆਪਣੇ; ਜਿਨਿ ਸਚੀ ਬੂਝ ਦਿਤੀ ਬੁਝਾਇ ॥ ਜਗਤੁ ਮੁਸੈ. ਅੰਮ੍ਰਿਤੁ ਲੁਟੀਐ; ਮਨਮੁਖ ਬੂਝ. ਨ ਪਾਇ ॥ ਵਿਣੁ ਨਾਵੈ ਨਾਲਿ. ਨ ਚਲਸੀ; ਜਾਸੀ ਜਨਮੁ ਗਵਾਇ ॥ ਗੁਰਮਤੀ ਜਾਗੇ. ਤਿਨੑੀ ਘਰੁ ਰਖਿਆ; ਦੂਤਾ ਕਾ ਕਿਛੁ. ਨ ਵਸਾਇ ॥੮॥ ਸਲੋਕ ਮਃ ੩ ॥ ਬਾਬੀਹਾ. ਨਾ ਬਿਲਲਾਇ. ਨਾ ਤਰਸਾਇ; ਏਹੁ ਮਨੁ. ਖਸਮ ਕਾ ਹੁਕਮੁ ਮੰਨਿ ॥ ਨਾਨਕ. ਹੁਕਮਿ ਮੰਨਿਐ, ਤਿਖ ਉਤਰੈ; ਚੜੈ ਚਵਗਲਿ ਵੰਨੁ ॥੧॥ ਮਃ ੩ ॥ ਬਾਬੀਹਾ. ਜਲ ਮਹਿ ਤੇਰਾ ਵਾਸੁ ਹੈ; ਜਲ ਹੀ ਮਾਹਿ ਫਿਰਾਹਿ ॥ ਜਲ ਕੀ ਸਾਰ. ਨ ਜਾਣਹੀ; ਤਾਂ ਤੂੰ ਕੂਕਣ ਪਾਹਿ ॥ ਜਲ ਥਲ ਚਹੁ ਦਿਸਿ ਵਰਸਦਾ; ਖਾਲੀ ਕੋ ਥਾਉ ਨਾਹਿ ॥ ਏਤੈ ਜਲਿ ਵਰਸਦੈ. ਤਿਖ ਮਰਹਿ; ਭਾਗ ਤਿਨਾ ਕੇ ਨਾਹਿ ॥ ਨਾਨਕ. ਗੁਰਮੁਖਿ ਤਿਨ ਸੋਝੀ ਪਈ; ਜਿਨ ਵਸਿਆ ਮਨ ਮਾਹਿ ॥੨॥ ਪਉੜੀ ॥ ਨਾਥ ਜਤੀ ਸਿਧ ਪੀਰ; ਕਿਨੈ ਅੰਤੁ. ਨ ਪਾਇਆ ॥ ਗੁਰਮੁਖਿ ਨਾਮੁ ਧਿਆਇ; ਤੁਝੈ ਸਮਾਇਆ ॥ ਜੁਗ ਛਤੀਹ ਗੁਬਾਰੁ; ਤਿਸ ਹੀ ਭਾਇਆ ॥ ਜਲਾ ਬਿੰਬੁ ਅਸਰਾਲੁ; ਤਿਨੈ ਵਰਤਾਇਆ ॥ ਨੀਲੁ ਅਨੀਲੁ ਅਗੰਮੁ; ਸਰਜੀਤੁ ਸਬਾਇਆ ॥ ਅਗਨਿ ਉਪਾਈ ਵਾਦੁ; ਭੁਖ ਤਿਹਾਇਆ ॥ ਦੁਨੀਆ ਕੈ ਸਿਰਿ ਕਾਲੁ; ਦੂਜਾ ਭਾਇਆ ॥ ਰਖੈ ਰਖਣਹਾਰੁ; ਜਿਨਿ ਸਬਦੁ ਬੁਝਾਇਆ ॥੯॥ ਸਲੋਕ ਮਃ ੩ ॥ ਇਹੁ ਜਲੁ ਸਭ ਤੈ ਵਰਸਦਾ; ਵਰਸੈ ਭਾਇ ਸੁਭਾਇ ॥ ਸੇ ਬਿਰਖਾ ਹਰੀਆਵਲੇ; ਜੋ ਗੁਰਮੁਖਿ ਰਹੇ ਸਮਾਇ ॥ ਨਾਨਕ ਨਦਰੀ ਸੁਖੁ ਹੋਇ; ਏਨਾ ਜੰਤਾ ਕਾ ਦੁਖੁ ਜਾਇ ॥੧॥ ਮਃ ੩ ॥ ਭਿੰਨੀ ਰੈਣਿ ਚਮਕਿਆ; ਵੁਠਾ ਛਹਬਰ ਲਾਇ ॥ ਜਿਤੁ ਵੁਠੈ. ਅਨੁ ਧਨੁ ਬਹੁਤੁ ਊਪਜੈ; ਜਾਂ ਸਹੁ ਕਰੇ ਰਜਾਇ ॥ ਜਿਤੁ ਖਾਧੈ. ਮਨੁ ਤ੍ਰਿਪਤੀਐ; ਜੀਆਂ ਜੁਗਤਿ ਸਮਾਇ ॥ ਇਹੁ ਧਨੁ. ਕਰਤੇ ਕਾ ਖੇਲੁ ਹੈ; ਕਦੇ ਆਵੈ. ਕਦੇ ਜਾਇ ॥ ਗਿਆਨੀਆ ਕਾ ਧਨੁ. ਨਾਮੁ ਹੈ; ਸਦ ਹੀ ਰਹੈ ਸਮਾਇ ॥ ਨਾਨਕ. ਜਿਨ ਕਉ ਨਦਰਿ ਕਰੇ; ਤਾਂ ਇਹੁ ਧਨੁ ਪਲੈ ਪਾਇ ॥੨॥ ਪਉੜੀ ॥ ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥ ਆਪੇ ਲੇਖਾ ਮੰਗਸੀ; ਆਪਿ ਕਰਾਏ ਕਾਰ ॥ ਜੋ ਤਿਸੁ ਭਾਵੈ. ਸੋ ਥੀਐ; ਹੁਕਮੁ ਕਰੇ ਗਾਵਾਰੁ ॥ ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥ ਆਪੇ ਵੇਖੈ ਸੁਣੇ ਆਪਿ; ਸਭਸੈ ਦੇ ਆਧਾਰੁ ॥ ਸਭ ਮਹਿ ਏਕੁ ਵਰਤਦਾ; ਸਿਰਿ ਸਿਰਿ ਕਰੇ ਬੀਚਾਰੁ ॥
Источники и права