couponatlas.

Гуру Грантх Сахиб (гурмукхи): Анг 1283

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮੁਖਿ ਆਪੁ ਵੀਚਾਰੀਐ; ਲਗੈ ਸਚਿ ਪਿਆਰੁ ॥ ਨਾਨਕ. ਕਿਸ ਨੋ ਆਖੀਐ; ਆਪੇ ਦੇਵਣਹਾਰੁ ॥੧੦॥ ਸਲੋਕ ਮਃ ੩ ॥ ਬਾਬੀਹਾ ਏਹੁ ਜਗਤੁ ਹੈ; ਮਤ ਕੋ ਭਰਮਿ ਭੁਲਾਇ ॥ ਇਹੁ ਬਾਬੀਂਹਾ ਪਸੂ ਹੈ; ਇਸ ਨੋ ਬੂਝਣੁ ਨਾਹਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ ਪੀਤੈ ਤਿਖ ਜਾਇ ॥ ਨਾਨਕ ਗੁਰਮੁਖਿ ਜਿਨੑ ਪੀਆ; ਤਿਨੑ ਬਹੁੜਿ. ਨ ਲਾਗੀ, ਆਇ ॥੧॥ ਮਃ ੩ ॥ ਮਲਾਰੁ ਸੀਤਲ ਰਾਗੁ ਹੈ; ਹਰਿ ਧਿਆਇਐ ਸਾਂਤਿ ਹੋਇ ॥ ਹਰਿ ਜੀਉ ਅਪਣੀ ਕ੍ਰਿਪਾ ਕਰੇ; ਤਾਂ ਵਰਤੈ ਸਭ ਲੋਇ ॥ ਵੁਠੈ ਜੀਆ ਜੁਗਤਿ ਹੋਇ; ਧਰਣੀ ਨੋ ਸੀਗਾਰੁ ਹੋਇ ॥ ਨਾਨਕ. ਇਹੁ ਜਗਤੁ ਸਭੁ ਜਲੁ ਹੈ; ਜਲ ਹੀ ਤੇ ਸਭ ਕੋਇ ॥ ਗੁਰ ਪਰਸਾਦੀ ਕੋ ਵਿਰਲਾ ਬੂਝੈ; ਸੋ ਜਨੁ ਮੁਕਤੁ ਸਦਾ ਹੋਇ ॥੨॥ ਪਉੜੀ ॥ ਸਚਾ ਵੇਪਰਵਾਹੁ; ਇਕੋ ਤੂ ਧਣੀ ॥ ਤੂ ਸਭੁ ਕਿਛੁ ਆਪੇ ਆਪਿ; ਦੂਜੇ ਕਿਸੁ ਗਣੀ ॥ ਮਾਣਸ ਕੂੜਾ ਗਰਬੁ; ਸਚੀ ਤੁਧੁ ਮਣੀ ॥ ਆਵਾ ਗਉਣੁ ਰਚਾਇ; ਉਪਾਈ ਮੇਦਨੀ ॥ ਸਤਿਗੁਰੁ ਸੇਵੇ ਆਪਣਾ; ਆਇਆ ਤਿਸੁ ਗਣੀ ॥ ਜੇ ਹਉਮੈ ਵਿਚਹੁ ਜਾਇ; ਤ ਕੇਹੀ ਗਣਤ ਗਣੀ ॥ ਮਨਮੁਖ ਮੋਹਿ ਗੁਬਾਰਿ; ਜਿਉ ਭੁਲਾ ਮੰਝਿ ਵਣੀ ॥ ਕਟੇ ਪਾਪ ਅਸੰਖ; ਨਾਵੈ ਇਕ ਕਣੀ ॥੧੧॥ ਸਲੋਕ ਮਃ ੩ ॥ ਬਾਬੀਹਾ. ਖਸਮੈ ਕਾ ਮਹਲੁ. ਨ ਜਾਣਹੀ; ਮਹਲੁ ਦੇਖਿ ਅਰਦਾਸਿ ਪਾਇ ॥ ਆਪਣੈ ਭਾਣੈ ਬਹੁਤਾ ਬੋਲਹਿ; ਬੋਲਿਆ ਥਾਇ. ਨ ਪਾਇ ॥ ਖਸਮੁ ਵਡਾ ਦਾਤਾਰੁ ਹੈ; ਜੋ ਇਛੇ ਸੋ ਫਲ ਪਾਇ ॥ ਬਾਬੀਹਾ ਕਿਆ ਬਪੁੜਾ; ਜਗਤੈ ਕੀ ਤਿਖ ਜਾਇ ॥੧॥ ਮਃ ੩ ॥ ਬਾਬੀਹਾ. ਭਿੰਨੀ ਰੈਣਿ ਬੋਲਿਆ; ਸਹਜੇ ਸਚਿ ਸੁਭਾਇ ॥ ਇਹੁ ਜਲੁ ਮੇਰਾ ਜੀਉ ਹੈ; ਜਲ ਬਿਨੁ ਰਹਣੁ. ਨ ਜਾਇ ॥ ਗੁਰਸਬਦੀ. ਜਲੁ ਪਾਈਐ; ਵਿਚਹੁ ਆਪੁ ਗਵਾਇ ॥ ਨਾਨਕ. ਜਿਸੁ ਬਿਨੁ ਚਸਾ. ਨ ਜੀਵਦੀ; ਸੋ ਸਤਿਗੁਰਿ ਦੀਆ ਮਿਲਾਇ ॥੨॥ ਪਉੜੀ ॥ ਖੰਡ ਪਤਾਲ ਅਸੰਖ; ਮੈ ਗਣਤ. ਨ ਹੋਈ ॥ ਤੂ ਕਰਤਾ ਗੋਵਿੰਦੁ; ਤੁਧੁ ਸਿਰਜੀ. ਤੁਧੈ ਗੋਈ ॥ ਲਖ ਚਉਰਾਸੀਹ ਮੇਦਨੀ; ਤੁਝ ਹੀ ਤੇ ਹੋਈ ॥ ਇਕਿ ਰਾਜੇ ਖਾਨ ਮਲੂਕ; ਕਹਹਿ ਕਹਾਵਹਿ ਕੋਈ ॥ ਇਕਿ ਸਾਹ ਸਦਾਵਹਿ. ਸੰਚਿ ਧਨੁ; ਦੂਜੈ ਪਤਿ ਖੋਈ ॥ ਇਕਿ ਦਾਤੇ. ਇਕ ਮੰਗਤੇ; ਸਭਨਾ ਸਿਰਿ ਸੋਈ ॥ ਵਿਣੁ ਨਾਵੈ; ਬਾਜਾਰੀਆ ਭੀਹਾਵਲਿ ਹੋਈ ॥ ਕੂੜ ਨਿਖੁਟੇ. ਨਾਨਕਾ; ਸਚੁ ਕਰੇ ਸੁ ਹੋਈ ॥੧੨॥ ਸਲੋਕ ਮਃ ੩ ॥ ਬਾਬੀਹਾ. ਗੁਣਵੰਤੀ ਮਹਲੁ ਪਾਇਆ; ਅਉਗਣਵੰਤੀ ਦੂਰਿ ॥ ਅੰਤਰਿ ਤੇਰੈ ਹਰਿ ਵਸੈ; ਗੁਰਮੁਖਿ ਸਦਾ ਹਜੂਰਿ ॥ ਕੂਕ ਪੁਕਾਰ. ਨ ਹੋਵਈ; ਨਦਰੀ ਨਦਰਿ ਨਿਹਾਲ ॥ ਨਾਨਕ. ਨਾਮਿ ਰਤੇ ਸਹਜੇ ਮਿਲੇ; ਸਬਦਿ ਗੁਰੂ ਕੈ ਘਾਲ ॥੧॥
Источники и права