couponatlas.

Гуру Грантх Сахиб (гурмукхи): Анг 1284

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਃ ੩ ॥ ਬਾਬੀਹਾ ਬੇਨਤੀ ਕਰੇ; ਕਰਿ ਕਿਰਪਾ ਦੇਹੁ ਜੀਅ ਦਾਨ ॥ ਜਲ ਬਿਨੁ ਪਿਆਸ. ਨ ਊਤਰੈ; ਛੁਟਕਿ ਜਾਂਹਿ ਮੇਰੇ ਪ੍ਰਾਨ ॥ ਤੂ ਸੁਖਦਾਤਾ ਬੇਅੰਤੁ ਹੈ; ਗੁਣਦਾਤਾ ਨੇਧਾਨੁ ॥ ਨਾਨਕ. ਗੁਰਮੁਖਿ ਬਖਸਿ ਲਏ; ਅੰਤਿ ਬੇਲੀ ਹੋਇ ਭਗਵਾਨੁ ॥੨॥ ਪਉੜੀ ॥ ਆਪੇ ਜਗਤੁ ਉਪਾਇ ਕੈ; ਗੁਣ ਅਉਗਣ ਕਰੇ ਬੀਚਾਰੁ ॥ ਤ੍ਰੈ ਗੁਣ ਸਰਬ ਜੰਜਾਲੁ ਹੈ; ਨਾਮਿ. ਨ ਧਰੇ ਪਿਆਰੁ ॥ ਗੁਣ ਛੋਡਿ. ਅਉਗਣ ਕਮਾਵਦੇ; ਦਰਗਹ ਹੋਹਿ ਖੁਆਰੁ ॥ ਜੂਐ ਜਨਮੁ ਤਿਨੀ ਹਾਰਿਆ; ਕਿਤੁ ਆਏ ਸੰਸਾਰਿ ॥ ਸਚੈ ਸਬਦਿ ਮਨੁ ਮਾਰਿਆ; ਅਹਿਨਿਸਿ ਨਾਮਿ ਪਿਆਰਿ ॥ ਜਿਨੀ ਪੁਰਖੀ ਉਰਿ ਧਾਰਿਆ; ਸਚਾ ਅਲਖ ਅਪਾਰੁ ॥ ਤੂ ਗੁਣਦਾਤਾ ਨਿਧਾਨੁ ਹਹਿ; ਅਸੀ ਅਵਗਣਿਆਰ ॥ ਜਿਸੁ ਬਖਸੇ. ਸੋ ਪਾਇਸੀ; ਗੁਰਸਬਦੀ ਵੀਚਾਰੁ ॥੧੩॥ ਸਲੋਕ ਮਃ ੫ ॥ ਰਾਤਿ. ਨ ਵਿਹਾਵੀ ਸਾਕਤਾਂ; ਜਿਨੑਾ ਵਿਸਰੈ ਨਾਉ ॥ ਰਾਤੀ ਦਿਨਸ ਸੁਹੇਲੀਆ; ਨਾਨਕ. ਹਰਿ ਗੁਣ ਗਾਂਉ ॥੧॥ ਮਃ ੫ ॥ ਰਤਨ ਜਵੇਹਰ ਮਾਣਕਾ; ਹਭੇ ਮਣੀ ਮਥੰਨਿ ॥ ਨਾਨਕ. ਜੋ ਪ੍ਰਭਿ ਭਾਣਿਆ; ਸਚੈ ਦਰਿ ਸੋਹੰਨਿ ॥੨॥ ਪਉੜੀ ॥ ਸਚਾ ਸਤਿਗੁਰੁ ਸੇਵਿ; ਸਚੁ ਸਮੑਾਲਿਆ ॥ ਅੰਤਿ ਖਲੋਆ ਆਇ; ਜਿ ਸਤਿਗੁਰ ਅਗੈ ਘਾਲਿਆ ॥ ਪੋਹਿ. ਨ ਸਕੈ ਜਮਕਾਲੁ; ਸਚਾ ਰਖਵਾਲਿਆ ॥ ਗੁਰ ਸਾਖੀ ਜੋਤਿ ਜਗਾਇ; ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ. ਕੂੜਿਆਰ; ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ; ਸਚੈ ਸਬਦਿ ਨਿਹਾਲਿਆ ॥ ਨਾਨਕ. ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੇਖਾਲਿਆ ॥੧੪॥ ਸਲੋਕ ਮਃ ੩ ॥ ਬਾਬੀਹੈ. ਹੁਕਮੁ ਪਛਾਣਿਆ; ਗੁਰ ਕੈ ਸਹਜਿ ਸੁਭਾਇ ॥ ਮੇਘੁ ਵਰਸੈ ਦਇਆ ਕਰਿ; ਗੂੜੀ ਛਹਬਰ ਲਾਇ ॥ ਬਾਬੀਹੇ. ਕੂਕ ਪੁਕਾਰ ਰਹਿ ਗਈ; ਸੁਖੁ ਵਸਿਆ ਮਨਿ ਆਇ ॥ ਨਾਨਕ. ਸੋ ਸਾਲਾਹੀਐ; ਜਿ ਦੇਂਦਾ ਸਭਨਾਂ ਜੀਆ, ਰਿਜਕੁ ਸਮਾਇ ॥੧॥ ਮਃ ੩ ॥ ਚਾਤ੍ਰਿਕ ਤੂ. ਨ ਜਾਣਹੀ, ਕਿਆ ਤੁਧੁ ਵਿਚਿ ਤਿਖਾ ਹੈ; ਕਿਤੁ ਪੀਤੈ ਤਿਖ ਜਾਇ ॥ ਦੂਜੈ ਭਾਇ ਭਰੰਮਿਆ; ਅੰਮ੍ਰਿਤ ਜਲੁ. ਪਲੈ. ਨ ਪਾਇ ॥ ਨਦਰਿ ਕਰੇ ਜੇ ਆਪਣੀ; ਤਾਂ ਸਤਿਗੁਰੁ ਮਿਲੈ ਸੁਭਾਇ ॥ ਨਾਨਕ. ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ; ਸਹਜੇ ਰਹਿਆ ਸਮਾਇ ॥੨॥ ਪਉੜੀ ॥ ਇਕਿ ਵਣ ਖੰਡਿ ਬੈਸਹਿ ਜਾਇ; ਸਦੁ. ਨ ਦੇਵਹੀ ॥ ਇਕਿ ਪਾਲਾ ਕਕਰੁ ਭੰਨਿ; ਸੀਤਲੁ ਜਲੁ ਹੇਂਵਹੀ ॥ ਇਕਿ ਭਸਮ ਚੜੑਾਵਹਿ ਅੰਗਿ; ਮੈਲੁ. ਨ ਧੋਵਹੀ ॥ ਇਕਿ ਜਟਾ ਬਿਕਟ ਬਿਕਰਾਲ; ਕੁਲੁ ਘਰੁ ਖੋਵਹੀ ॥
Источники и права