couponatlas.

Гуру Грантх Сахиб (гурмукхи): Анг 283

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੁਰਬ ਲਿਖੇ ਕਾ; ਲਿਖਿਆ ਪਾਈਐ ॥ ਦੂਖ ਸੂਖ; ਪ੍ਰਭ ਦੇਵਨਹਾਰੁ ॥ ਅਵਰ ਤਿਆਗਿ; ਤੂ ਤਿਸਹਿ ਚਿਤਾਰੁ ॥ ਜੋ ਕਛੁ ਕਰੈ; ਸੋਈ ਸੁਖੁ ਮਾਨੁ ॥ ਭੂਲਾ ਕਾਹੇ ਫਿਰਹਿ; ਅਜਾਨ ॥ ਕਉਨ ਬਸਤੁ; ਆਈ ਤੇਰੈ ਸੰਗ ॥ ਲਪਟਿ ਰਹਿਓ ਰਸਿ; ਲੋਭੀ ਪਤੰਗ ॥ ਰਾਮ ਨਾਮ; ਜਪਿ ਹਿਰਦੇ ਮਾਹਿ ॥ ਨਾਨਕ; ਪਤਿ ਸੇਤੀ ਘਰਿ ਜਾਹਿ ॥੪॥ ਜਿਸੁ ਵਖਰ ਕਉ; ਲੈਨਿ ਤੂ ਆਇਆ ॥ ਰਾਮ ਨਾਮੁ; ਸੰਤਨ ਘਰਿ ਪਾਇਆ ॥ ਤਜਿ ਅਭਿਮਾਨੁ; ਲੇਹੁ ਮਨ ਮੋਲਿ ॥ ਰਾਮ ਨਾਮੁ; ਹਿਰਦੇ ਮਹਿ ਤੋਲਿ ॥ ਲਾਦਿ ਖੇਪ; ਸੰਤਹ ਸੰਗਿ ਚਾਲੁ ॥ ਅਵਰ ਤਿਆਗਿ; ਬਿਖਿਆ ਜੰਜਾਲ ॥ ਧੰਨਿ ਧੰਨਿ; ਕਹੈ ਸਭੁ ਕੋਇ ॥ ਮੁਖ ਊਜਲ; ਹਰਿ ਦਰਗਹ ਸੋਇ ॥ ਇਹੁ ਵਾਪਾਰੁ; ਵਿਰਲਾ ਵਾਪਾਰੈ ॥ ਨਾਨਕ. ਤਾ ਕੈ; ਸਦ ਬਲਿਹਾਰੈ ॥੫॥ ਚਰਨ ਸਾਧ ਕੇ; ਧੋਇ ਧੋਇ ਪੀਉ ॥ ਅਰਪਿ ਸਾਧ ਕਉ; ਅਪਨਾ ਜੀਉ ॥ ਸਾਧ ਕੀ ਧੂਰਿ; ਕਰਹੁ ਇਸਨਾਨੁ ॥ ਸਾਧ ਊਪਰਿ; ਜਾਈਐ ਕੁਰਬਾਨੁ ॥ ਸਾਧ ਸੇਵਾ; ਵਡਭਾਗੀ ਪਾਈਐ ॥ ਸਾਧਸੰਗਿ; ਹਰਿ ਕੀਰਤਨੁ ਗਾਈਐ ॥ ਅਨਿਕ ਬਿਘਨ ਤੇ; ਸਾਧੂ ਰਾਖੈ ॥ ਹਰਿ ਗੁਨ ਗਾਇ; ਅੰਮ੍ਰਿਤ ਰਸੁ ਚਾਖੈ ॥ ਓਟ ਗਹੀ; ਸੰਤਹ ਦਰਿ ਆਇਆ ॥ ਸਰਬ ਸੂਖ; ਨਾਨਕ. ਤਿਹ ਪਾਇਆ ॥੬॥ ਮਿਰਤਕ ਕਉ; ਜੀਵਾਲਨਹਾਰ ॥ ਭੂਖੇ ਕਉ; ਦੇਵਤ ਅਧਾਰ ॥ ਸਰਬ ਨਿਧਾਨ; ਜਾ ਕੀ ਦ੍ਰਿਸਟੀ ਮਾਹਿ ॥ ਪੁਰਬ ਲਿਖੇ ਕਾ; ਲਹਣਾ ਪਾਹਿ ॥ ਸਭੁ ਕਿਛੁ ਤਿਸ ਕਾ; ਓਹੁ ਕਰਨੈ ਜੋਗੁ ॥ ਤਿਸੁ ਬਿਨੁ; ਦੂਸਰ ਹੋਆ ਨ ਹੋਗੁ ॥ ਜਪਿ ਜਨ; ਸਦਾ ਸਦਾ ਦਿਨੁ ਰੈਣੀ ॥ ਸਭ ਤੇ ਊਚ; ਨਿਰਮਲ ਇਹ ਕਰਣੀ ॥ ਕਰਿ ਕਿਰਪਾ; ਜਿਸ ਕਉ ਨਾਮੁ ਦੀਆ ॥ ਨਾਨਕ. ਸੋ ਜਨੁ; ਨਿਰਮਲੁ ਥੀਆ ॥੭॥ ਜਾ ਕੈ ਮਨਿ; ਗੁਰ ਕੀ ਪਰਤੀਤਿ ॥ ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥ ਭਗਤੁ ਭਗਤੁ; ਸੁਨੀਐ ਤਿਹੁ ਲੋਇ ॥ ਜਾ ਕੈ ਹਿਰਦੈ; ਏਕੋ ਹੋਇ ॥ ਸਚੁ ਕਰਣੀ; ਸਚੁ ਤਾ ਕੀ ਰਹਤ ॥ ਸਚੁ ਹਿਰਦੈ; ਸਤਿ ਮੁਖਿ ਕਹਤ ॥ ਸਾਚੀ ਦ੍ਰਿਸਟਿ; ਸਾਚਾ ਆਕਾਰੁ ॥ ਸਚੁ ਵਰਤੈ; ਸਾਚਾ ਪਾਸਾਰੁ ॥ ਪਾਰਬ੍ਰਹਮੁ; ਜਿਨਿ ਸਚੁ ਕਰਿ ਜਾਤਾ ॥ ਨਾਨਕ. ਸੋ ਜਨੁ; ਸਚਿ ਸਮਾਤਾ ॥੮॥੧੫॥ ਸਲੋਕੁ ॥ ਰੂਪੁ ਨ ਰੇਖ. ਨ ਰੰਗੁ ਕਿਛੁ; ਤ੍ਰਿਹੁ ਗੁਣ ਤੇ. ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ; ਜਿਸੁ ਹੋਵੈ ਸੁਪ੍ਰਸੰਨ ॥੧॥ ਅਸਟਪਦੀ ॥ ਅਬਿਨਾਸੀ ਪ੍ਰਭੁ; ਮਨ ਮਹਿ ਰਾਖੁ ॥ ਮਾਨੁਖ ਕੀ; ਤੂ ਪ੍ਰੀਤਿ ਤਿਆਗੁ ॥ ਤਿਸ ਤੇ ਪਰੈ; ਨਾਹੀ ਕਿਛੁ ਕੋਇ ॥ ਸਰਬ ਨਿਰੰਤਰਿ; ਏਕੋ ਸੋਇ ॥ ਆਪੇ ਬੀਨਾ; ਆਪੇ ਦਾਨਾ ॥ ਗਹਿਰ ਗੰਭੀਰੁ; ਗਹੀਰੁ ਸੁਜਾਨਾ ॥ ਪਾਰਬ੍ਰਹਮ; ਪਰਮੇਸੁਰ ਗੋਬਿੰਦ ॥ ਕ੍ਰਿਪਾ ਨਿਧਾਨ; ਦਇਆਲ ਬਖਸੰਦ ॥ ਸਾਧ ਤੇਰੇ ਕੀ; ਚਰਨੀ ਪਾਉ ॥
Источники и права